ਹਰਸਿਮਰਤ ਕੌਰ ਬਾਦਲ ਸਾਹਮਣੇ ਇਮਰਾਨ ਖਾਨ ਨੇ ਸਿੱਧੂ ਦੀ ਜੰਮ ਕੇ ਕੀਤੀ ਤਾਰੀਫ

International
By Admin

ਸਿੱਧੂ ਬਾਜਵਾ ਦੀ ਜੱਫੀ ਦਾ ਵਿਰੋਧ ਕਰਨ ਵਾਲਿਆਂ ਨੂੰ ਕੋਸਿਆ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਫੋਜ ਦੇ ਮੁਖੀ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਤੇ ਸਿੱਧੂ ਦੇ ਵਿਰੋਧੀਆਂ ਦੀ ਜੰਮ ਕੇ ਆਲੋਚਨਾ ਕੀਤੇ ਤੇ ਸਿੱਧੂ ਵਲੋਂ ਬਾਜਵਾ ਨੂੰ ਜੱਫੀ ਪਾਉਣ ਦੇ ਮਾਮਲੇ ਤੋਂ ਬਾਅਦ ਸਿੱਧੂ ਖਿਲਾਫ ਜੰਮ ਕੇ ਬਿਆਨਬਾਜ਼ੀ ਕਰਨ ਵਾਲੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸਮੇ ਸਿੱਧੂ ਦੀ ਜੰਮ ਕੇ ਤਾਰੀਫ ਹੀ ਨਹੀਂ ਕੀਤੇ ਤੇ ਕਿਹਾ ਬਾਜਵਾ ਤੇ ਸਿੱਧੂ ਦੀ ਜੱਫੀ ਦਾ ਨਤੀਜਾ ਹੈ ਨਵਜੋਤ ਸਿੱਧੂ ਦੋਸਤੀ ਦਾ ਪੈਗਾਮ ਲੈ ਕੇ ਆਏ ਹਨ ਮੈਂ ਦੇਖਿਆ ਸਿੱਧੂ ਜਦੋ ਵਾਪਿਸ ਗਏ ਤਾ ਉਨ੍ਹਾਂ ਤੇ ਤਾਕੀਦ ਕਿਉਂ ਹੋਈ , ਇਕ ਇਨਸਾਨ ਦੋਸਤੀ ਤੇ ਪਿਆਰ ਦਾ ਪੈਗਾਮ ਲੈ ਕੇ ਆਇਆ ਹੈ;  ਇਸ ਵਿਚ ਸਿੱਧੂ ਨੇ ਇਥੇ ਆ ਕੇ ਕੀ ਜੁਰਮ ਕੀਤਾ ਹੈ ਪਰ ਬੀਬੀ ਹਰਸਿਮਰਤ ਕੌਰ ਚੁੱਪ ਚਾਪ ਮੂੰਹ ਥੱਲੇ ਕਰਕੇ ਬੈਠੀ ਰਹੀ ;

ਇਮਰਾਨ ਖਾਨ ਨੇ ਕਿਹਾ ਸਿੱਧੂ ਅਗਰ ਪਾਕਿਸਤਾਨ ਵਿਚ ਚੋਣ ਲੜਨ ਤਾ ਉਹ ਇਥੇ ਵੀ ਜਿੱਤ ਜਾਣਗੇ ਇਮਰਾਨ ਖਾਨ ਨੇ ਕਿਹਾ ਦੋਨੋ ਦੇਸ਼ ਐਟਮੀ ਹੈ ਇਸ ਲਈ ਦੋਨਾਂ ਵਿਚ ਲੜਾਈ ਨਹੀਂ ਹੋ ਸਕਦੀ ਅਗਰ ਹੁੰਦੀ ਹੈ ਤਾ ਸਭ ਦਾ ਨੁਕਸਾਨ ਹੋਵੇਗਾ ਇਸ ਲਈ ਕਦੇ ਲੜਾਈ ਨਹੀਂ ਹੋਵੇਗੀ ਅਗਰ ਲੜਾਈ ਨਹੀਂ ਹੋਣੀ ਹੈ ਤਾ ਫਿਰ ਕਿਉਂ ਨਾ ਪਿਆਰ ਦਾ ਸੰਦੇਸ਼ ਦਿੱਤਾ ਜਾਵੇ ਇਮਰਾਨ ਖਾਨ ਨੇ ਕਿਹਾ ਕੇ 3 ਮਹੀਨੇ ਪਹਿਲਾ ਜਦੋ ਸਿੱਧੂ ਇਥੇ ਆਏ ਸਨ ਤਾ ਜੱਫੀ ਨੂੰ ਲੈ ਕੇ ਕਾਫੀ ਬਾਬਲ ਹੋਈਆਂ ਪਰ ਅਸਲ ਵਿਚ ਇਹ ਜੱਫੀ ਦਾ ਹੀ ਨਤੀਜਾ ਹੈ

Leave a Reply