ਸੱਤਾ ਵਿੱਚੋ ਬਾਹਰ ਜਾਂਦੇ ਹੀ ਪਰਕਾਸ਼ ਸਿੰਘ ਬਾਦਲ ਨੂੰ ਹੁਣ ਫਿਰ ਆਈ ਚੰਡੀਗੜ੍ਹ ਦੀ ਯਾਦ

Punjab
By Admin

ਰਾਜਨਾਥ ਸਿੰਘ ਨੂੰ ਨਰਮੀ ਭਰੇ ਲਹਿਜ਼ੇ ਚ ਪੰਜਾਬ ਨੂੰ ਸੌਂਪੇ ਜਾਣ ਦੀ ਵੀ ਕੀਤੀ ਅਪੀਲ

ਸ੍ਰੀ ਗੁਰੂ ਗਰੰਥ ਸਾਹਿਬ ਬੇਅਦਵੀ ਮਾਮਲੇ ਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਿਧਾਨ ਸਭਾ ਵਿਚ ਪੇਸ਼ ਹੋਣ ਤੋਂ ਬਾਅਦ ਪੰਜਾਬ ਅੰਦਰ ਅਕਾਲੀ ਦਲ ਦੇ ਪੰਥਕ ਸੰਗਠਨਾਂ ਵਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਅਕਾਲੀ ਦਲ ਇਕ ਵਾਰ ਫਿਰ ਪੂਰਾਣੇ ਮੁਦਿਆਂ ਤੇ ਆ ਗਿਆ ਹੈ , ਅਕਾਲੀ ਦਲ ਨੇ ਸੱਤਾ ਚ ਰਹਿੰਦੀ ਚੰਡੀਗੜ੍ਹ ਦਾ ਮੁੱਦਾ ਪਿੱਛੇ ਕਰ ਦਿੱਤਾ ਸੀ ਕੇਂਦਰ ਵਿਚ ਭਾਈਵਾਲ ਸਰਕਾਰ ਭਾਜਪਾ ਹੋਣ ਦੇ ਬਾਵਜੂਦ ਅਕਾਲੀ ਦਲ ਨੇ ਕਦੇ ਜ਼ੋਰ ਨਾਲ ਇਸ ਮੁਦੇ ਨੂੰ ਨਹੀਂ ਉਠਾਇਆ ਸੀ ਹਾਲਾਂਕਿ ਕੇਂਦਰ ਸਰਕਾਰ ਵਿਚ ਹਰਸਿਮਰਤ ਬਾਦਲ ਮੰਤਰੀ ਹੈ

ਬਾਦਲ ਹਮੇਸ਼ਾ ਹੀ ਚੰਡੀਗੜ੍ਹ ਦੇ ਮੁੱਦੇ ਤੇ ਕਹਿੰਦੇ ਰਹੇ ਹਨ ਕੇ ਕੇਂਦਰ ਵਿਚ ਜ਼ਿਆਦਾ ਕਾਂਗਰਸ ਦੀ ਸਰਕਾਰ ਰਹੀ ਇਸ ਲਈ ਪੰਜਾਬ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ ਪਰ ਸੱਤਾ ਵਿੱਚੋ ਬਾਹਰ ਜਾਂਦੇ ਹੀ ਹੁਣ ਅਕਾਲੀ ਦਲ ਨੂੰ ਚੰਡੀਗੜ੍ਹ ਦਾ ਮੁੱਦਾ ਯਾਦ ਆ ਗਿਆ ਹੈ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਜਿਥੇ ਇਕ ਪਾਸੇ ਚੰਡੀਗੜ• ਪ੍ਰਸਾਸ਼ਨ ਲਈ ਕਰਮਚਾਰੀਆਂ ਦੀ ਭਰਤੀ ਪੰਜਾਬ ਅਤੇ ਹਰਿਆਣਾ ਵਿਚੋਂ ਕ੍ਰਮਵਾਰ 60:40 ਦੇ ਅਨੁਪਾਤ ਨਾਲ ਕਰਨ ਦੀ ਅਪੀਲ ਕੀਤੇ ਓਥੇ ਨਾਲ ਹੀ
ਬਾਦਲ ਨੇ ਅਜੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਨਰਮੀ ਭਰੇ ਲਹਿਜ਼ੇ ਚ ਪੰਜਾਬ ਨੂੰ ਸੌਂਪੇ ਜਾਣ ਦੀ ਵੀ ਅਪੀਲ ਕੀਤੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰਾਂ ਨੇ ਰਾਜਾਂ ਦੇ ਪੁਨਰਗਠਨ ਸਮੇਂ ਇੱਕ ਨਵੇਂ ਸੂਬੇ ਨੂੰ ਰਾਜਧਾਨੀ ਤੋਂ ਵਾਂਝਾ ਕਰਕੇ ਪੰਜਾਬ ਨਾਲ ਵਿਤਕਰਾ ਕੀਤਾ ਸੀ। ਉਹਨਾਂ ਕਿਹਾ ਕਿ ਇਤਿਹਾਸ ਵਿਚ ਕਿਤੇ ਵੀ ਇਸ ਦੀ ਮਿਸਾਲ ਨਹੀਂ ਲੱਭਦੀ ਕਿ ਇੱਕ ਪੁਸ਼ਤੈਨੀ ਸੂਬੇ ਨੂੰ ਅਜਿਹੇ ਢੰਗ ਨਾਲ ਉਸ ਦੀ ਰਾਜਧਾਨੀ ਤੋਂ ਵਾਂਝਾ ਕੀਤਾ ਗਿਆ ਹੋਵੇ।
ਬਾਦਲ ਨੇ ਕਿਹਾ ਕਿ ਚੰਡੀਗੜ• ਉੱਤੇ ਪੰਜਾਬ ਦਾ ਹੱਕ ਹੈ, ਇਸ ਨੂੰ ਮਾਨਤਾ ਦਿੱਤੀ ਜਾਣੀ ਚਾਹੀਦੀ ਹੈ ਅਤੇ ਚੰਡੀਗੜ• ਦਾ ਤਬਾਦਲਾ ਪੁਸ਼ਤੈਨੀ ਸੂਬੇ ਪੰਜਾਬ ਨੂੰ ਕੀਤੇ ਜਾਣ ਸੰਬੰਧੀ ਜਲਦੀ ਢੁੱਕਵੇਂ ਕਦਮ ਉਠਾਏ ਜਾਣੇ ਚਾਹੀਦੇ ਹਨ।

Leave a Reply