#ਸੰਗਰੂਰ,ਮੁਕਤਸਰ,ਫਾਜ਼ਿਲਕਾ,ਤਰਨਤਾਰਨ,ਪਠਾਨਕੋਟ ਤੇ ਰੋਪੜ ਵਿਖੇ ਕੀਤੇ ਗਏ ਅਰਥੀ ਫੂਕ ਮੁਜ਼ਾਹਰੇ

Punjab
By Admin

ਪੰਜਾਬ ਦੀ ਨੋਂਜਵਾਨੀ ਸੜਕਾਂ ਤੇ, ਸਰਕਾਰ ਨੇ ਕੀਤੀਆ ਅੱਖਾਂ ਬੰਦ

ਸੈਕਟਰ 17 ਵਿਚ ਭੁੱਖ ਹੜਤਾਲ 10ਵਂੇ ਦਿਨ ਵੀ ਜ਼ਾਰੀ
ਚੰਡੀਗੜ 21 ਫਰਵਰੀ : ਪੱਕੇ ਰੋਜ਼ਗਾਰ ਦੀ ਮੰਗ ਨੁੰ ਲੈ ਕੇ ਪੰਜਾਬ ਦੀ ਨੋਂਜਵਾਨੀ ਸੜਕਾਂ ਤੇ ਉਤਰ ਆਈ ਹੈ,
ਮੁਲਾਜ਼ਮਾਂ ਵੱਲੋਂ ਰੈਗੂਲਰ ਆਰਡਰ ਜ਼ਾਰੀ ਕਰਵਾਉਣ ਲਈ 13 ਫਰਵਰੀ ਤੋਂ ਲੈ ਕੇ ਸੈਕਟਰ 17 ਚੰਡੀਗੜ ਵਿਖੇ 24 ਘੰਟੇ ਦੀ
ਲੜੀਵਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ।ਸਰਕਾਰ ਵੱਲੋਂ ਗੱਲਬਾਤ ਨਾ ਕਰਨ ਦੇ ਰੋਸ ਤੇ ਮੁਲਾਜ਼ਮਾਂ ਵੱਲੋਂ ਜ਼ਿਲ੍ਹਾਂ ਪੱਧਰ ਤੇ
ਵੀ ਸਘੰਰਸ਼ ਦਾ ਬਿਗੁਲ ਵਜਾ ਦਿੱਤਾ ਗਿਆ ਹੈ ਅਤੇ ਜ਼ਿਲ੍ਹਾਂ ਪੱਧਰ ਤੇ ਸਰਕਾਰ ਦੇ ਅਰਥੀ ਫੂਕ ਮੁਜ਼ਾਹਰੇ ਕੀਤੇ ਜਾ ਰਹੇ
ਹਨ।ਮੁਲਾਜ਼ਮਾਂ ਦੇ ਰੋਂਅ ਨੂੰ ਦੇਖ ਕੇ ਲਗਦਾ ਹੈ ਕਿ ਜੇਕਰ ਜਲਦ ਹੀ ਸਰਕਾਰ ਨੇ ਮੁਲਾਜ਼ਮਾਂ ਨਾਲ ਗੱਲਬਾਤ ਨਾ ਕੀਤੀ ਤਾਂ
ਇਹ ਰੋਸ ਹੋਰ ਵੱਧ ਸਕਦਾ ਹੈ ਤੇ ਅੰਦੋਲਨ ਦਾ ਰੂਪ ਲੈ ਸਕਦਾ ਹੈ।ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਵੱਖ
ਵੱਖ ਜਥੇਬੰਦੀਆ ਦੇ ਮੁਲਾਜ਼ਮ ਡਿਪਟੀ ਕਮਿਸ਼ਨ ਦੇ ਦਫਤਰ ਦੇ ਬਾਹਰ ਇਕੱਠੇ ਹੋਏ ਤੇ ਰੋਸ ਪ੍ਰਦਰਸ਼ਨ ਤੋਂ ਡਿਪਟੀ ਕਮਿਸ਼ਨਰ
ਨੂੰ ਮੁੱਖ ਸਕੱਤਰ ਦੇ ਨਾਮ ਅਲਟੀਮੇਟਮ ਦਿੱਤਾ। ਅੱਜ ਜ਼ਿਲ੍ਹਾ ਸੰਗਰੂਰ, ਮੁਕਤਸਰ, ਫਾਜ਼ਿਲਕਾ, ਤਰਨਤਾਰਨ, ਪਠਾਨਕੋਟ
ਤੇ ਰੋਪੜ ਜ਼ਿਲ਼੍ਹਿਆ ਵਿਚ ਸਰਕਾਰ ਦੀ ਅਰਥੀ ਫੂਕੀ ਗਈ। ਇਸ ਉਪਰੰਤ ਵੱਖ ਵੱਖ ਆਗੂਆ ਨੇ ਸੰਬੋਧਨ ਕਰਦੇ ਹੋਏ ਕਿਹਾ
ਕਿ ਐਕਟ ਪਾਸ ਹੋਣ ਦੇ ਬਾਵਜੂਦ ਵੀ ਸਰਕਾਰ ਮੁਲਾਜ਼ਮਾਂ ਨੂੰ ਸੜਕਾਂ ਤੇ ਰੋਲ ਰਹੀ ਹੈ। ਉਨ੍ਹਾ ਕਿਹਾ ਕਿ ਸਰਕਾਰ ਨੇ
1,13,000 ਨੋਕਰੀਆ ਦੇਣ ਦਾ ਦਾਅਵਾ ਕੀਤਾ ਸੀ ਪ੍ਰੰਤੂ ਬੀਤੇ 10 ਸਾਲਾਂ ਦੋਰਾਨ ਸਰਕਾਰ ਨੇ ਮੁਲਾਜ਼ਮਾਂ ਨੂੰ ਨੋਕਰੀ ਤੌਂ
ਧੱਕੇ ਨਾਲ ਕੱਢਿਆ ਹੈ ਜਿਸ ਦੀ ਮਿਸਾਲ ਸੁਵਿਧਾ ਮੁਲਾਜ਼ਮ ਹਨ ਜਿੰਨ੍ਹਾ ਨੂੰ 12 ਸਾਲ ਕੰਮ ਕਰਨ ਤੋਂ ਬਾਅਦ ਰੈਗੂਲਰ ਕਰਨ
ਦੀ ਬਜਾਏ ਨੋਕਰੀ ਤੋਂ ਕੱਢ ਦਿੱਤਾ ਗਿਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਆਗੂ ਸੱਜਣ ਸਿੰਘ,ਵਰਿੰਦਰ ਸਿੰਘ, ਅਸ਼ੀਸ਼
ਜੁਲਾਹਾ, ਰਜਿੰਦਰ ਸਿੰਘ, ਰਵਿੰਦਰ ਸਿੰਘ, ਅਮਿੰ੍ਰਤਪਾਲ ਸਿੰਘ,ਪ੍ਰਵੀਨ ਸ਼ਰਮਾਂ, ਕਮਲਜੀਤ ਚੋਹਾਨ, ਰਾਕੇਸ਼ ਕੁਮਾਰ ਤੇ
ਸਤਪਾਲ ਸਿੰਘ ਨੇ ਕਿਹਾ ਕਿ ਸਰਕਾਰ ਜ਼ਾਣ ਬੁੱਝ ਕੇ ਮੁਲਾਜ਼ਮਾਂ ਦੀਆ ਮੰਗਾਂ ਤੋਂ ਟਾਲਾ ਵੱਟ ਰਹੀ ਹੈ, ਉਨ੍ਹਾਂ ਕਿਹਾ ਕਿ ਚੋਂਣ
ਕਮਿਸ਼ਨ ਵੱਲੋਂ ਦੋ ਵਾਰ ਪੱਤਰ ਜ਼ਾਰੀ ਕਰਨ ਦੇ ਬਾਵਜੂਦ ਮੁੱਖ ਸਕੱਤਰ ਮੁਲਾਜ਼ਮਾਂ ਦੀਆ ਮੰਗਾਂ ਵੱਲ ਧਿਆਨ ਨਹੀ ਦੇ
ਰਹੇ।ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਅਣਹੋਣੀ ਦਾ ਇੰਤਜ਼ਾਰ ਕਰ ਰਹੀ ਹੈ।
ਉਨਾਂ੍ਹ ਨੇ ਕਿਹਾ ਕਿ ਮੁੱਖ ਸਕੱਤਰ ਪੰਜਾਬ ਕੋਲ 10 ਮਿੰਟ ਦਾ ਵੀ ਸਮਾਂ ਨਹੀ ਹੈ ਕਿ ਉਹ ਮੁਲਾਜ਼ਮਾਂ ਨਾਲ ਗੱਲਬਾਤ
ਕਰਕੇ ਉਨ੍ਹਾਂ ਦੀਆ ਮੰਗਾਂ ਲਾਗੂ ਕਰਨ ਲਈ ਅਧਿਕਾਰੀਆ ਨੂੰ ਨਿਰਦੇਸ਼ ਦੇ ਸਕਣ।ਉਨਾਂ੍ਹ ਕਿਹਾ ਕਿ ਐਕਟ ਪਾਸ ਹੋਣ ਅਤੇ
ਚੋਂਣ ਕਮਿਸ਼ਨ ਦੀ ਮਨਜੂਰੀ ਬਾਵਜੂਦ ਮੁਲਾਜ਼ਮਾਂ ਦੀਆ ਮੰਗਾਂ ਦਾ ਹੱਲ ਨਾ ਕਰਨਾ ਸਰਕਾਰ ਲਈ ਸ਼ਰਮਨਾਕ ਗੱਲ ਹੈ।ਉਨ੍ਹਾਂ
ਕਿਹਾ ਕਿ ਮੁਲਾਜ਼ਮਾਂ ਵੱਲੋਂ ਚੰਡੀਗੜ ਵਿਖੇ ਸ਼ੁਰੂ ਕੀਤੀ ਭੁੱਖ ਹੜਤਾਲ 10ਵੇਂ ਦਿਨ ਵੀ ਜ਼ਾਰੀ ਹੈ ਅਤੇ ਹੁਣ ਨਾਲ ਹੀ
ਮੁਲਾਜ਼ਮ 28 ਫਰਵਰੀ ਤੋਂ ਸਮੂਹਿਕ ਰੂਪ ਵਿਚ 251 ਆਗੂ ਇਕੋ ਸਮੇਂ ਭੁੱਖ ਹੜਤਾਲ ਸ਼ੁਰੂ ਕਰਨਗੇ। ਉਨਾਂ੍ਹ ਕਿਹਾ ਕਿ
ਸਰਕਾਰ ਨੇ ਟਾਲ ਮਟੋਲ ਦੀ ਨੀਤੀ ਜੇਕਰ ਇੰਜ ਹੀ ਜ਼ਾਰੀ ਰੱਖੀ ਤਾਂ ਮੁਲਾਜ਼ਮ ਕਿਸੇ ਸਮੇਂ ਵੀ ਮਰਨ ਵਰਤ ਸ਼ੁਰੂ ਕਰ ਸਕਦੇ
ਹਨ ਇਸ ਦੋਰਾਨ ਕੋਈ ਵੀ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੂਰਨ ਰੂਪ ਵਿਚ ਮੁੱਖ ਸਕੱਤਰ
ਪੰਜਾਬ ਤੇ ਪੰਜਾਬ ਸਰਕਾਰ ਦੀ ਹੋਵੇਗੀ।ਉਨ੍ਹਾਂ ਦੱਸਿਆ ਕਿ ਅੱਜ ਵੱਖ ਵੱਖ ਜਥੇਬੰਦੀਆ ਦੇ ਸਰਵ ਸਿੱਖਿਆ ਅਭਿਆਨ
ਦਫਤਰੀ ਕਰਮਚਾਰੀ ਯੂਨੀਅਨ ਤੋਂ ਜਸਬੀਰ ਸਿੰਘ,ਵਿਨੈ ਕੁਮਾਰ ਮਿਡ ਡੇ ਮੀਲ ਕਰਮਚਾਰੀ ਯੂਨੀਅਨ ਤੋਂ ਵਿਨੋਦ
ਕੁਮਾਰ,ਮਨਰੇਗਾ ਕਰਮਚਾਰੀ ਯੂਨੀਅਨ ਤੋਂ ਵਰਿੰਦਰ ਸਿੰਘ ਛੱਤਬੀੜ ਚਿੜੀਆਘਰ ਤੋਂ ਪਿਤੰਬਰ ਸ਼ਰਮਾ ਨੇ ਭੁੱਖ ਹੜਤਾਲ
ਕੀਤੀ।

Leave a Reply