ਸੁਖਬੀਰ ਬਾਦਲ ਵੱਲੋਂ ਗੰਨੇ ਦੀ ਵਧੀ ਹੋਈ ਐਸਏਪੀ 360 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ

Punjab
By Admin

 

ਕਿਹਾ ਕਿ ਕਾਂਗਰਸ ਸਰਕਾਰ ਮੌਜੂਦਾ ਸਾਲ ਲਈ ਐਸਏਪੀ ਦਾ ਐਲਾਨ ਨਾ ਕਰਕੇ ਕਿਸਾਨਾਂ ਨੂੰ ਖੁਦਕੁਸ਼ੀ ਵੱਲ ਧੱਕ ਰਹੀ ਹੈ

ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦਾ ਹੱਕ ਦਿਵਾਉਣ ਲਈ ਅਕਾਲੀ ਦਲ ਅੰਦੋਲਨ ਕਰੇਗਾ

ਚੰਡੀਗੜ•/31 ਅਕਤੂਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਪੰਜਾਬ ਵਿਚ ਗੰਨੇ ਦੀ ਖਰੀਦ ਲਈ ਇਸ ਦੀ ਵਧੀ ਹੋਈ ਐਸਏਪੀ  ( ਗੰਨੇ ਦਾ ਸਰਕਾਰੀ ਭਾਅ) 360 ਰੁਪਏ ਪ੍ਰਤੀ ਕੁਇੰਟਲ ਤੈਅ ਕਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਸੰਕਟ ਅਤੇ ਲੋੜ ਸਮੇਂ ਕਿਸਾਨਾਂ ਦੀ ਮੱਦਦ ਤੋਂ ਹੱਥ ਖਿੱਚ ਕੇ ਉਹਨਾਂ ਨੂੰ ਖੁਦਕੁਸ਼ੀਆਂ ਵੱਲ ਧੱਕ ਰਹੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਿੰਨੇ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਨੇ ਅਜੇ ਤੀਕ ਇਸ ਸਾਲ ਦੀ ਐਸਏਪੀ ਦਾ ਐਲਾਨ ਨਹੀਂ ਕੀਤਾ ਹੈ ਜਦਕਿ ਅਕਾਲੀ-ਭਾਜਪਾ ਸਰਕਾਰ ਦੇ ਦਸ ਸਾਲ ਦੇ ਕਾਰਜਕਾਲ ਦੌਰਾਨ ਅਜਿਹਾ ਕਦੇ ਨਹੀਂ ਸੀ ਹੋਇਆ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਸਰਕਾਰ ਨਾ ਸਿਰਫ ਗੰਨਾ ਉਤਪਾਦਕਾਂ ਨੂੰ ਵਧੀਆ ਮੁੱਲ ਦਿੰਦੀ ਸੀ, ਸਗੋਂ ਕੇਂਦਰ ਦੁਆਰਾ ਕੀਮਤ ਤੈਅ ਕਰਨ ਮਗਰੋਂ ਵਧੀ ਐਸਏਪੀ ਸਦਕਾ ਪ੍ਰਾਈਵੇਟ ਖੰਡ ਮਿੱਲਾਂ ਨੂੰ ਪੈਣ ਵਾਲੇ ਘਾਟੇ ਦੀ ਵੀ ਪੂਰਤੀ ਕਰਦੀ ਸੀ। ਉਹਨਾਂ ਕਿਹਾ ਕਿ 2015-16 ਵਿਚ ਅਕਾਲੀ-ਭਾਜਪਾ ਸਰਕਾਰ ਨੇ ਗੰਨੇ ਦੇ ਸਰਕਾਰੀ ਭਾਅ ਉੱੱਤੇ 50 ਰੁਪਏ ਪ੍ਰਤੀ ਕੁਇੰਟਲ ਵਾਧੂ ਐਸਏਪੀ ਦਿੱਤੀ ਸੀ। ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੇਲੇ ਪ੍ਰਾਈਵੇਟ ਖੰਡ ਮਿੱਲਾਂ ਦਾ ਬੋਝ ਘਟਾਉਣ ਲਈ ਉਹਨਾਂ ਨੂੰ ਵੀ 200 ਕਰੋੜ ਰੁਪਏ ਦੇ ਅਸਾਨ ਕਰਜ਼ੇ ਦਿੱਤੇ ਗਏ ਸਨ।

ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀ ਕਿਸਾਨਾਂ ਪ੍ਰਤੀ ਬੇਰੁਖੀ ਇਸ ਤੱਥ ਤੋਂ ਵੇਖੀ ਜਾ ਸਕਦੀ ਹੈ ਕਿ 310 ਰੁਪਏ ਪ੍ਰਤੀ ਕੁਇੰਟਲ ਉੱਤੇ ਵਧੀ ਹੋਈ ਐਸਏਪੀ ਦਾ ਐਲਾਨ ਕਰਨ ਦੀ ਥਾਂ, ਕਾਂਗਰਸ ਸਰਕਾਰ ਨੇ ਐਸਏਪੀ ਦਾ ਹੀ ਐਲਾਨ ਨਹੀਂ ਕੀਤਾ ਹੈ। ਉੁਹਨਾਂ ਕਿਹਾ ਕਿ ਜਿਸ ਦੀ ਵਜ•ਾ ਕਰਕੇ ਸੂਬੇ ਅੰਦਰ 70 ਫੀਸਦੀ ਗੰਨਾ ਪੀੜਣ ਵਾਲੀਆਂ ਪ੍ਰਾਈਵੇਟ ਗੰਨਾ ਮਿੱਲਾਂ ਇਕੱਠੀਆਂ ਹੋ ਕੇ ਇਸ਼ਤਿਹਾਰਾਂ ਜ਼ਰੀਏ ਇਹ ਐਲਾਨ ਕਰ ਰਹੀਆਂ ਹਨ ਕਿ ਉਹ ਕਿਸਾਨਾਂ ਨੂੰ ਗੰਨੇ ਦਾ ਸਰਕਾਰੀ ਮੁੱਲ ਸਿਰਫ 275 ਰੁਪਏ ਕੁਇੰਟਲ ਹੀ ਦੇਣਗੀਆਂ। ਉਹਨਾਂ ਕਿਹਾ ਕਿ ਗੰਨਾ ਉਤਪਾਦਕਾਂ ਲਈ ਇਹ ਇੱਕ ਬਹੁਤ ਵੱਡੀ ਆਰਥਿਕ ਸੱਟ ਸਾਬਿਤ ਹੋਵੇਗੀ। ਉਹਨਾਂ ਕਿਹਾ ਕਿ ਅਕਾਲੀ ਦਲ ਅਜਿਹਾ ਨਹੀਂ ਹੋਣ ਦੇਵੇਗਾ। ਅਸੀਂ ਕਿਸਾਨਾਂ ਦੇ ਨਾਲ ਹਾਂ ਅਤੇ ਉਹਨਾਂ ਵਾਸਤੇ ਵਧੀ ਹੋਈ ਐਸਏਪੀ ਲੈਣ ਲਈ ਅੰਦੋਲਨ ਕਰਾਂਗੇ।

 ਬਾਦਲ ਨੇ ਕਿਹਾ ਕਿ ਸਰਕਾਰ ਦਾ ਕਿਸਾਨਾਂ ਪ੍ਰਤੀ ਰਵੱਈਆ ਬਹੁਤ ਹੀ ਮਾੜਾ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਖੰਡ ਮਿੱਲਾਂ ਨੇ ਪਿੜਾਈ ਲਈ ਤਿਆਰ ਗੰਨੇ ਬਾਰੇ ਸਰਵੇ ਤਕ ਨਹੀਂ ਕਰਵਾਇਆ ਹੈ ਅਤੇ ਨਾ ਹੀ ਗੰਨੇ ਦੀ ਮਿੱਲਾਂ ਤਕ ਸਪਲਾਈ ਯਕੀਨੀ ਬਣਾਉਣ ਲਈ ਕਿਸਾਨਾਂ ਤੋਂ ਬਾਂਡ ਭਰਵਾਏ ਗਏ ਹਨ। ਉਹਨਾਂ ਕਿਹਾ ਕਿ ਇਸ ਦਾ ਮਤਲਬ ਹੈ ਕਿ ਅਜੇ ਤੀਕ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਗੰਨੇ ਨੂੰ ਖਰੀਦਿਆ ਜਾਵੇਗਾ ਜਾਂ ਨਹੀਂ। ਜਿਸ ਕਰਕੇ ਕਿਸਾਨਾਂ ਨੂੰ ਘੱਟ ਰੇਟ ਉੱਤੇ ਗੰਨਾ ਵੇਚਣਾ ਪਵੇਗਾ ਅਤੇ  ਅਗਲੇ ਸਾਲ ਗੰਨੇ ਹੇਠਲੇ ਰਕਬੇ ਵਿਚ ਭਾਰੀ ਗਿਰਾਵਟ ਆਵੇਗੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਦੇ ਇਹਨਾਂ ਕਦਮਾਂ ਨਾਲ ਫਸਲੀ ਵਿਭਿੰਨਤਾ ਨੂੰ ਵੀ ਠੇਸ ਪਹੁੰਚ ਰਹੀ ਹੈ, ਜਿਸ ਨੂੰ ਉਤਸ਼ਾਹਿਤ ਕਰਨ ਅਤੇ  ਕਿਸਾਨਾਂ ਨੂੰ ਕਣਕ-ਝੋਨੇ ਦੇ ਗੇੜ ਵਿਚੋਂ ਕੱਢਣ ਲਈ ਅਕਾਲੀ-ਭਾਜਪਾ ਸਰਕਾਰ ਨੇ ਉਪਰਾਲੇ ਕੀਤੇ ਸਨ। ਇਹਨਾਂ ਉਪਰਾਲਿਆਂ ਸਦਕਾ ਪੰਜਾਬ ‘ਚ ਗੰਨੇ ਹੇਠਲਾ ਰਕਬਾ ਵਧ ਗਿਆ ਸੀ। ਉਹਨਾਂ ਕਿਹਾ ਕਿ ਇਸ ਸਾਲ ਗੰਨੇ ਹੇਠਲੇ ਰਕਬੇ ਵਿਚ 12 ਫੀਸਦੀ ਵਾਧਾ ਵੇਖਣ ਨੂੰ ਮਿਲਿਆ ਹੈ ਜੋ ਕਿ 1.08 ਲੱਖ ਹੈਕਟੇਅਰ ਹੈ, ਪਰ ਹੁਣ ਕਾਂਗਰਸ ਸਰਕਾਰ ਦੀਆਂ ਕਿਸਾਨ-ਵਿਰੋਧੀ ਨੀਤੀਆਂ ਕਰਕੇ ਇਹ ਰਕਬਾ ਘਟਣ ਦਾ ਖਤਰਾ ਪੈਦਾ ਹੋ ਗਿਆ ਹੈ। ਕਾਂਗਰਸ ਸਰਕਾਰ ਨੂੰ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਅੱਖਾਂ ਨਾ ਬੰਦ ਕਰਨ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਵਧੀ ਹੋਈ ਐਸਏਪੀ ਤੋਂ ਇਲਾਵਾ ਸਰਕਾਰ ਨੂੰ ਕਿਸਾਨਾਂ ਦੇ 500 ਕਰੋੜ ਰੁਪਏ ਦੇ ਗੰਨੇ ਦੇ ਬਕਾਏ ਵੀ ਤੁਰੰਤ ਦਿਵਾਉਣੇ ਚਾਹੀਦੇ ਹਨ।

Leave a Reply