ਸੁਖਬੀਰ ਬਾਦਲ ਦਾ ਵੱਡਾ ਝੂਠ , ਪੰਜਾਬ ਦੇ ਰਾਜਪਾਲ ਬਾਦਨੋਰ ਨੇ ਖੋਲੀ ਪੋਲ

re
By Admin

 

ਸਿੱਖ ਔਰਤਾਂ ਨੂੰ ਹੈਲਮਟ ਤੋਂ ਛੋਟ ਬਾਰੇ ਮੈਂ ਕੋਈ ਭਰੋਸਾ ਨਹੀਂ ਦਿੱਤਾ : ਰਾਜਪਾਲ

ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਾਦਨੋਰ ਨੇ ਸੁਖਬੀਰ ਬਾਦਲ ਦੇ ਉਸ ਦਾਅਵੇ ਦੀ ਫੂਕ ਕੱਢ ਦਿੱਤੀ ਹੈ ਜੋ ਸੁਖਬੀਰ ਬਾਦਲ ਨੇ ਬੀਤੇ ਦਿਨ ਪੰਜਾਬ ਦੇ ਰਾਜਪਲ ਨੇ ਮਿਲਣ ਤੋਂ ਬਾਦ ਰਾਜਪਾਲ ਭਵਨ ਦੇ ਬਾਹਰ ਮੀਡਿਆ ਨੂੰ ਦਿੱਤਾ ਸੀ ਸੁਖਬੀਰ ਬਾਦਲ ਨੇ ਕਿਹਾ ਸੀ ਕੀ ਪੰਜਾਬ ਦੇ ਰਾਜਪਾਲ ਨੇ ਅੱਜ ਅਕਾਲੀ-ਭਾਜਪਾ ਵਫ਼ਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਸਿੱਖ ਔਰਤਾਂ ਨੂੰ ਹੈਲਮਟ ਪਹਿਨਣ ਤੋਂ ਛੋਟ ਦਿਵਾਉਣ ਦੇ ਮੁੱਦੇ ਬਾਰੇ ਹਮਦਰਦੀ ਨਾਲ ਵਿਚਾਰ ਕਰਨਗੇ। ਵਫ਼ਦ ਵੱਲੋਂ ਇਸ ਸੰਬੰਧ ਵਿਚ ਰਾਜਪਾਲ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਗਈ ਸੀ।


ਇਸ ਮਾਮਲੇ ਚ ਰਾਜਪਾਲ ਵੀ ਪੀ ਸਿੰਘ ਬਾਦਨੋਰ ਨੇ ਕਿਹਾ ਹੈ ਕੇ ਉਨ੍ਹਾਂ ਨੇ ਕੋਈ ਭਰੋਸਾ ਨਹੀਂ ਦਿੱਤਾ ਹੈ ਜਦੋ ਕਿ ਹੈਲਮੇਟ ਪਹਿਨਣ ਦਾ ਨੋਟੀਫਿਕੇਸ਼ਨ ਹਾਈਕੋਰਟ ਦੇ ਆਦੇਸ਼ ਤੇ ਬਾਅਦ ਜਾਰੀ ਕੀਤਾ ਗਿਆ ਹੈ ਇਸ ਚ ਮੈਂ ਕਿਵੇਂ ਭਰੋਸਾ ਦੇ ਸਕਦਾ ਹਾਂ ਬਾਦਨੋਰ ਨੇ ਕਿਹਾ ਕਿ ਅਕਾਲੀ ਦਲ ਨੇ ਮੰਗ ਪੱਤਰ ਦਿੱਤਾ ਹਾਂ ਪਰ ਮੇਰੇ ਵਲੋਂ ਇਸ ਮਾਮਲੇ ਨੂੰ ਹਮਦਰਦੀ ਨਾਲ ਵਿਚਾਰਨ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਹਾਂ ਜਿਸ ਨਾਲ ਸੁਖਬੀਰ ਬਾਦਲ ਦੇ ਦਾਅਵੇ ਦੇ ਰਾਜਪਾਲ ਨੇ ਫੂਕ ਕੱਢ ਦਿੱਤੀ ਹਾਂ ਇਸ ਮਾਮਲੇ ਚ ਰਾਜਪਾਲ ਦਫਤਰ ਚ ਗੱਲ ਕੀਤੀ ਗਈ ਤਾ ਉਨ੍ਹਾਂ ਸਾਫ ਕੀਤਾ ਕਿ ਰਾਜਪਾਲ ਵਲੋਂ ਕੋਈ ਭਰੋਸਾ ਨਹੀਂ ਦਿੱਤਾ ਗਿਆ ਹਾਂ
ਸੁਖਬੀਰ ਬਾਦਲ ਨੇ ਦਾਅਵਾ ਕੀਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੋਵੇਂ ਪਾਰਟੀਆਂ ਦੇ ਪ੍ਰਧਾਨਾਂ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸ਼ਵੇਤ ਮਲਿਕ ਦੀ ਅਗਵਾਈ ਵਿਚ ਵਫ਼ਦ ਨੇ ਰਾਜਪਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਸਿੱਖ ਭਾਈਚਾਰੇ ਦੇ ਉਹਨਾਂ ਸੰਵੇਦਨਸ਼ੀਲ ਮੁੱਦਿਆਂ ਬਾਰੇ ਜਾਣੂ ਕਰਵਾਇਆ, ਜਿਹਨਾਂ ਨੂੰ ਲੈ ਕੇ ਸਿੱਖਾਂ ਦੇ ਮਨਾਂ ਵਿਚ ਭਾਰੀ ਬੇਚੈਨੀ ਪਾਈ ਜਾ ਰਹੀ ਹੈ। ਅਕਾਲੀ ਦਲ ਵਲੋਂ ਜਾਰੀ ਬਿਆਨ ਚ ਕਿਹਾ ਗਿਆ ਸੀ ਕਿ
ਪੰਜਾਬ ਦੇ ਰਾਜਪਾਲ ਇਹ ਸੁਣ ਕੇ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਬਾਦਲ ਅਤੇ ਸ਼ਵੇਤ ਮਲਿਕ ਦੁਆਰਾ ਇਸ ਮਾਮਲੇ ਦੀ ਉਜਾਗਰ ਕੀਤੀ ਧਾਰਮਿਕ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਭਰੋਸਾ ਦਿੱਤਾ ਕਿ ਉਹ ਸਿੱਖ ਔਰਤਾਂ ਨੂੰ ਦੋ-ਪਹੀਆ ਵਾਹਨ ਚਲਾਉਣ ਸਮੇਂ ਹੈਲਮਟ ਪਹਿਨਣ ਤੋਂ ਛੋਟ ਦਿੱਤੇ ਜਾਣ ਦਾ ਸਮਰਥਨ ਕਰਨਗੇ