ਸੁਖਬੀਰ ਬਾਦਲ ਤੇ ਬਿਕਰਮ ਮਜੀਠੀਆ ਵਲੋਂ ਅਕਾਲ ਤਖ਼ਤ ਸਾਹਿਬ ਮੁਆਫ਼ੀ ਮੰਗਣਾ ਸਿਰਫ਼ ਡਰਾਮਾ: ਬ੍ਰਹਮਪੁਰਾ

Punjab
By Admin

 

ਸੁਖਬੀਰ ਇੰਸਾ ਤੇ ਬਿਕਰਮ ਇੰਸਾ ਵਲੋਂ ਪਖੰਡੀ ਸਾਧ ਨੂੰ ਦਿੱਤੀ ਮੁਆਫ਼ੀ ਲੲੀ ਸਿੱਖ ਕੌਮ ਨਹੀਂ ਕਰੇਗੀ ਮੁਆਫ਼: ਬ੍ਰਹਮਪੁਰਾ

ਬਾਦਲ ਤੇ ਮਜੀਠੀਆ ਵੱਲੋਂ  ਕੀਤੇ ਗੁਨਾਹ ਮੁਆਫੀਯੋਗ ਨਹੀਂ: ਬ੍ਰਹਮਪੁਰਾ

ਚੰਡੀਗੜ੍ਹ 7 ਦਸੰਬਰ 2018:( ) ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਜਦ ਤੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਹੇਠ ਆਈ ਹੈ ਉਸ ਵਕਤ ਤੋ ਹੀ ਅਕਾਲੀ ਦਲ ਦੀ ਸ਼ਾਖ਼ ਡਿਗਦੀ ਜਾ ਰਹੀ ਹੈ। ਇਹਨਾਂ ਦੋਹਾਂ ਦੀ ਗਲਤੀਆਂ ਕਾਰਨ ਹੀ ਸਿੱਖ ਪੰਥ ਅਤੇ ਕੌਮ ਨੂੰ ਹੁਣ ਤੱਕ ਭਾਰੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦੁਨੀਆਂ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਅੰਦਰ ਡੂੰਘਾ ਰੋਸ ਹੈ। ਟਕਸਾਲੀ ਅਕਾਲੀ ਆਗੂਆਂ ਜਿਨ੍ਹਾਂ ਵਿਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ, ਜਥੇਦਾਰ ਰਤਨ ਸਿੰਘ ਅਜਨਾਲਾ, ਜਥੇਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਜਥੇਦਾਰ ਸੇਵਾ ਸਿੰਘ ਸੇਖਵਾਂ ਵਲੋਂ ਬਾਦਲ ਤੇ ਮਜੀਠੀਆ ਪਰਿਵਾਰ ਦੀਆਂ ਗ਼ਲਤ ਗਤੀਵਿਧੀਆਂ ਕਾਰਨ ਅਕਾਲੀ ਦਲ ਨੂੰ ਹੋ ਰਹੇ ਨੁਕਸਾਨ ਲਈ ਪਾਰਟੀ ਵਿਚੋਂ ਸਭ ਤੋਂ ਪਹਿਲਾਂ ਵਿਰੋਧ ਅਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ ਗਿਆ ਸੀ ਅਤੇ ਜਦ ਇਹਨਾਂ ਆਗੂਆਂ ਦੀ ਗੱਲ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਤਾਂ ਫਿਰ ਅਕਾਲੀ ਦਲ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ।

ਇਥੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਆਪਣੀ ਕੀਤੀਆਂ ਗਲਤੀਆਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਹੈ ਬੀਤੇ ਦਿਨ ਕੌਰ ਕਮੇਟੀ ਵਿੱਚ ਲਿਆ ਗਿਆ ਫੈਸਲਾ ਜੋ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ
ਦੇ ਰਾਜ ਸਮੇਂ ਜੋ ਗਲਤੀਆਂ ਹੋਈਆਂ ਹਨ ਉਸ ਲਈ ਕੱਲ 8 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੂਚੀ ਲੀਡਰਸ਼ਿਪ ਮੁਆਫ਼ੀ ਮੰਗ ਰਹੀ ਹੈ ਹਾਲਾਂਕਿ ਇਹ ਖ਼ਬਰ ਅਖ਼ਬਾਰਾਂ ਰਾਹੀਂ ਪ੍ਰਾਪਤ ਹੋਈ ਹੈ ਪਰ ਜਥੇਦਾਰ ਬ੍ਰਹਮਪੁਰਾ ਨੇ ਇਸ ਗੱਲ ਤੇ ਤਰਜ਼ ਦਿੱਤਾ ਕਿ ਜਦ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਕੀਤੇ ਬਜਰ ਗੁਨਾਹਾਂ ਲਈ ਅਸਤੀਫ਼ੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਮੁਆਫ਼ੀ ਦਾ ਪ੍ਰਸਤਾਵ ਰੱਖਿਆ ਗਿਆ ਸੀ ਤਾਂ ਅਣਗੋਲਿਆਂ ਕਿਉਂ ਕੀਤਾ ਗਿਆ ਤੇ ਹੁਣ ਮੁਆਫ਼ੀ ਮੰਗਣਾ ਸਿਰਫ਼ ਮਖੌਲ ਹੈ ਅਤੇ ਸਿੱਖ ਕੌਮ ਹੁਣ ਜੀਜੇ ਸਾਲੇ ਦੀ ਜੋੜੀ ਤੋਂ ਚੰਗੀ ਤਰ੍ਹਾਂ ਨਾਲ ਵਾਕਫ਼ ਹੋ ਗੲੀ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਵੱਲੋਂ ਪਾਰਲੀਮੈਂਟ ਚੋਣਾਂ ਅਤੇ ਸਿੱਖ ਪੰਥ
ਵਿੱਚ ਪਾਰਟੀ ਦੀ ਡਿੱਗੀ ਸ਼ਾਖ਼ ਨੂੰ ਬਚਾਉਣ ਵਾਸਤੇ ਅਕਾਲ ਤਖ਼ਤ ਸਾਹਿਬ ਜਾ ਕੇ ਮੁਆਫ਼ੀ ਦਾ ਨਵਾਂ ਸਿਆਸੀ ਪੈਂਤੜਾ ਖੇਡਿਆ ਜਾ ਰਿਹਾ ਹੈ ਪਰ ਹੁਣ ਇਸ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲਾਭ ਨਹੀਂ ਹੋ ਸਕਦਾ ਕਿਉਜੋ ਪਖੰਡੀ ਸਾਧ ਨੂੰ ਦਿੱਤੀ ਮੁਆਫ਼ੀ ਸਿੱਖ ਕੌਮ ਇਹਨਾਂ ਵਲੋਂ ਕੀਤੀਆਂ ਗਲਤੀਆਂ ਨੂੰ ਕਦੇ ਮੁਆਫ਼, ਭੁਲਾ ਅਤੇ ਬਖ਼ਸ਼ ਨਹੀਂ ਸਕਦੀ, ਆਪਣਾ ਸਿਆਸੀ ਲਾਹਾ ਖੱਟਣ ਖਾਤਰ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਏਂ ਦਾ ਨਾਮ ਗ਼ਦਾਰਾਂ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਕਿਉਜੋ ਇਹਨਾਂ ਦਾ ਗੁਨਾਹ ਮੁਆਫੀਯੋਗ ਨਹੀਂ ਹੈ ਅਤੇ ਇਹਨਾਂ ਵਲੋਂ ਮੁਆਫ਼ੀ ਲੲੀ ਇਹ ਨਵੇਂ ਡਰਾਮੇਬਾਜ਼ੀ ਤੇ ਕੋਈ ਵੀ ਯਕੀਨ ਨਹੀਂ ਕਰੇਗਾ ਇਹ ਸਿਰਫ਼ ਤਾਂ ਸਿਰਫ਼ ਡਰਾਮਾ ਕੀਤਾ ਜਾ ਰਿਹਾ ਹੈ

 

Leave a Reply