ਸਿੱਧੂ ਦੀ ਪਤਨੀ ਦੇ ਖਿਲਾਫ ਬਿਹਾਰ ਕੋਰਟ ਵਿਚ ਸ਼ਿਕਾਇਤ ਦਰਜ , 3 ਨੂੰ ਹੋਵੇਗੀ ਸੁਣਵਾਈ

Bihar
By Admin

ਅੰਮ੍ਰਿਤਸਰ ਵਿਚ ਹੋਏ ਰੇਲ ਹਾਦਸੇ ਦੇ ਮਾਮਲੇ ਵਿਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੇ ਖਿਲਾਫ ਮੁਜ਼ੱਫਰਪੁਰ ਬਿਹਾਰ ਵਿਚ ਸੋਮਵਾਰ ਨੂੰ ਸ਼ਿਕਾਇਤ ਦਰਜ ਕੀਤੀ ਗਈ ਹੈ , ਜਿਸ ਵਿਚ ਉਸ ਦੇ ਖਿਲਾਫ ਕੇਸ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਅੰਮ੍ਰਿਤਸਰ ਵਿਚ ਦੁਸਹਿਰੇ ਦੇ ਦਿਨ ਸ਼ੁੱਕਰਵਾਰ ਨੂੰ ਇਕ ਰੇਲ ਹਾਦਸੇ ਵਿਚ 61 ਲੋਕਾਂ ਦੀ ਮੌਤ ਹੋ ਗਈ ਸੀ.ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਵਿੱਚ ਦੁਸਹਿਰੇ ਦੇ ਸਮਾਗਮ ਵਿੱਚ ਨਵਜੋਤ ਕੌਰ ਸਿੱਧੂ ਮੁੱਖ ਮਹਿਮਾਨ ਸਨ ਅਤੇ ਇਸ ਘਟਨਾ ਲਈ ਪ੍ਰਬੰਧਕ ਜਿੰਮੇਵਾਰ ਹਨ ਇਹ ਮਾਮਲਾ ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਵਲੋਂ ਚੀਫ਼ ਜੂਡੀਸ਼ੀਅਲ ਮੈਜਿਸਟਰੇਟ ਆਰਤੀ ਕੁਮਾਰੀ ਸਿੰਘ ਦੀ ਅਦਾਲਤ ਵਿਚ ਦਾਇਰ ਕੀਤੀ ਗਿਆ ਹੈ , ਜਿਸ ਦੀ ਸੁਣਵਾਈ 3 ਨਵੰਬਰ ਨੂੰ ਹੋਵੇਗੀ ਦੁਖਦਾਈ ਘਟਨਾ ਵਿਚ ਚਾਰ ਬਿਹਾਰ ਦੇ ਲੋਕ ਮਾਰੇ ਗਏ ਸਨ

Leave a Reply