ਸਿੰਘ ਹਰਜੋਤ ਗੀਤ ‘ਸਟਾਰ ਫੀਲ’ ਨਾਲ ਪਾ ਰਹੇ ਹਨ ਧੂਮਾਂ। ਗਾਣਾ ਅਰਸਾਰਾ ਮਿਊਜ਼ਿਕ ਦੇ ਲੇਬਲ ਹੇਂਠ ਰਿਲੀਜ਼ ਹੋਇਆ ਹੈ

ENTERTAINMENT
By Admin

ਚੰਡੀਗੜ•, 4 ਨਵੰਬਰ 2019 ਸਿੰਘ ਹਰਜੋਤ ਆਪਣੇ ਆਉਣ ਵਾਲੇ ਗਾਣੇ ‘ਸਟਾਰ ਫੀਲ’ ਨਾਲ ਪੰਜਾਬ ਦੇ ਠੰਡੇ ਮੌਸਮ ਵਿਚ ਕੁਝ ਗਰਮੀ ਲੈ ਕੇ ਆ ਰਹੇ ਹਨ। ਗਾਣਾ ਪਹਿਲਾਂ ਹੀ 4 ਨਵੰਬਰ 2019 ਨੂੰ ਅਰਸਾਰਾ ਮਿਊਜ਼ਿਕ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਰਿਲੀਜ਼ ਗਿਆ ਹੈ।
ਸਿੰਘ ਹਰਜੋਤ ਨੇ ਖ਼ੁਦ ਇਸ ਗੀਤ ਦੇ ਬੋਲ ਲਿਖੇ ਹਨ। ਦਾਊਦ ਨੇ ਮਿਊਜ਼ਿਕ ਡਾਇਰੈਕਟ ਕੀਤਾ ਹੈ ਅਤੇ ਗਾਣੇ ਦੀ ਵੀਡੀਓ ਜੇਸੀ ਧਨੋਆ ਨੇ ਡਾਇਰੈਕਟ ਕੀਤੀ ਹੈ। ਇਹ ਬੀਟ ਨੰਬਰ ਅਰਸਾਰਾ ਮਿਊਜ਼ਿਕ ਦੇ ਲੇਬਲ ਹੇਂਠ ਰਿਲੀਜ਼ ਕੀਤਾ ਗਿਆ ਹੈ। ਜਿਸਨੇ ਪੰਜਾਬੀ ਹਿੱਟ ਫ਼ਿਲਮ ‘ਗੋਰਿਆਂ ਨੂੰ ਦਾਫ਼ਾ ਕਰੋ’, ‘ਅੰਗਰੇਜ’ ਅਤੇ ‘ਅਰਦਾਸ’ ਨੂੰ ਵੀ ਪ੍ਰੋਡਿਊਸ ਕੀਤਾ ਹੈ। ਸਾਰਾ ਪ੍ਰੋਜੈਕਟ ਸੁਖਜਿੰਦਰ ਭੱਚੂ ਦੁਆਰਾ ਤਿਆਰ ਕੀਤਾ ਗਿਆ ਹੈ।
ਗੀਤ ਰਿਲੀਜ਼ ਦੇ ਮੌਕੇ ਤੇ ਸਿੰਘ ਹਰਜੋਤ ਨੇ ਕਿਹਾ, “ਮੈਂ ਮਿਹਨਤ ਕਰਨ ਵਿਚ ਅਤੇ ਦਰਸ਼ਕਾਂ ਪ੍ਰਤੀ ਸੱਚਾ ਰਹਿਣ ਵਿਚ ਬਹੁੱਤ ਵਿਸ਼ਵਾਸ ਰੱਖਦਾ ਹਾਂ । ਮੈਂ ਦਰਸ਼ਕਾਂ ਅੱਗੇ ਹਮੇਸ਼ਾ ਉਹ ਪੇਸ਼ ਕਰਨਾ ਚਾਹੁੰਦਾ ਹਾਂ ਜੋ ਉਨ•ਾਂ ਨੂੰ ਸੁਣਨਾ ਪਸੰਦ ਹੈ ਅਤੇ ਇਹ ਗਾਣਾ ਉਸ ਸ਼੍ਰੇਣੀ ਵਿੱਚ ਆਉਂਦਾ ਹੈ। ਮੈਂ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦਾ ਰਹਾਂਗਾ ਅਤੇ ਹਮੇਸ਼ਾ ਹੋਰ ਬਿਹਤਰ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਵੀ ਕਰਦਾ ਰਹਾਂਗਾ। ”
ਗਾਣੇ ਦੇ ਨਿਰਦੇਸ਼ਕ ਜੇਸੀ ਧਨੋਆ ਨੇ ਕਿਹਾ, “ ਇਸ ਗਾਣੇ ਦੇ ਬੋਲ ਬੜੇ ਸ਼ਾਨਦਾਰ ਹਨ ਅਤੇ ਸਿੰਘ ਹਰਜੋਤ ਦੀ ਆਵਾਜ਼ ਵੀ ਗਾਣੇ ਦੀ ਵੀਡੀਓ ਦੇ ਅਨੁਕੂਲ ਹੈ।”
ਪ੍ਰਾਜੈਕਟ ਦੇ ਨਿਰਮਾਤਾ ਸੁਖਜਿੰਦਰ ਭੱਚੂ ਨੇ ਕਿਹਾ, “ਅਰਸਾਰਾ ਮਿਊਜ਼ਿਕ ਵਿਚ ਅਸੀਂ ਨਵੇਂ ਕਲਾਕਾਰਾਂ ਨੂੰ ਉਤਸ਼ਾਹਤ ਕਰਨਾ ਚਾਹੁੰਦੇ ਹਾਂ ਅਤੇ ਇਸ ਲਈ ਅਸੀਂ ਆਪਣੇ ਅਜਿਹੇ ਗੀਤਾ ਨਾਲ ਅੱਗੇ ਵੱਧਦੇ ਹਾਂ। ਭਵਿੱਖ ਦੇ ਕਲਾਕਾਰਾਂ ਨਾਲ ਮਿਲ ਕੇ ਕੰਮ ਕਰਨ ਨਾਲੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਇਕ ਮਿਊਜ਼ਿਕ ਲੇਬਲ ਨੂੰ ਅੱਗੇ ਵਧਾਉਣ ਦਾ। ”
‘ਸਟਾਰ ਫੀਲ’ ਅਰਸਾਰਾ ਮਿਊਜ਼ਿਕ ਦੇ ਆਫੀਸ਼ੀਅਲ ਚੈਨਲ ਤੇ ਰਿਲੀਜ਼ ਹੋ ਗਿਆ ਹੈ।

Leave a Reply