ਸਿਹਤ ਵਿਭਾਗ ਨੇ 215 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਵੰਡੇ • ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਦਿੱਤੀ ਵਧਾਈ

Punjab
By Admin

 

ਚੰਡੀਗੜ•, 7 ਦਸੰਬਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਨੇ ਸਟੇਟ ਇੰਸਟੀਚਿਊਟ ਆਫ ਹੈਲਥ ਐਂਡ ਫੈਮਲੀ ਵੈਲਫੇਅਰ ਮੁਹਾਲੀ ਵਿਖੇ 215 ਸਪੈਸ਼ਲਿਸਟ ਡਾਕਟਰਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ। ਇਨ•ਾਂ ਡਾਕਟਰਾਂ ਵਿੱਚ ਐਨਸਥੀਸੀਆ ਦੇ 40, ਬੱਚਿਆਂ ਦੇ ਮਾਹਰ 23, ਚਮੜੀ ਰੋਗਾਂ ਦੇ ਮਾਹਰ 12, ਹੱਡੀਆਂ ਦੇ ਮਾਹਰ 20, ਪੈਥੋਲੋਜਿਸਟ 14, ਨੱਕ ਕੰਨ ਗਲ•ੇ ਦੇ ਰੋਗਾਂ ਦੇ ਮਾਹਰ 14, ਮਨੋ ਰੋਗਾਂ ਦੇ ਮਾਹਰ 20, ਸਰਜਰੀ 23, ਮੈਡੀਸਨ 21, ਇਸਤਰੀ ਰੋਗ ਮਾਹਰ 16, ਟੀ.ਬੀ. ਅਤੇ ਛਾਤੀ ਰੋਗਾਂ ਦੇ ਮਾਹਰ 2, ਰੇਡੀਓਲੋਜਿਸਟ 2, ਅੱਖਾਂ ਦੇ 8 ਮਾਹਰ ਸ਼ਾਮਲ ਹਨ।। ਇਸ ਦੇ ਨਾਲ ਹੀ 229 ਐਮ.ਬੀ.ਬੀ.ਐਸ. ਡਾਕਟਰਾਂ, ਜਿਨ•ਾਂ ਨੂੰ ਬੀਤੇ ਦਿਨੀਂ ਨਿਯੁਕਤੀ ਪੱਤਰ ਦਿੱਤੇ ਗਏ ਸਨ, ਤੋਂ ਤਰਜੀਹੀ ਸਟੇਸ਼ਨਾਂ ਉਤੇ ਅਲਾਟਮੈਂਟ ਲਈ ਤਜਵੀਜ਼ਾਂ ਵੀ ਮੰਗੀਆਂ ਗਈਆਂ। ਇਸ ਮੌਕੇ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ ਡਾ. ਜਸਪਾਲ ਕੌਰ ਨੇ ਕਿਹਾ ਕਿ ਇਨ•ਾਂ ਡਾਕਟਰਾਂ ਦੀ ਭਰਤੀ ਨਾਲ ਵਿਸ਼ੇਸ਼ ਤੌਰ ‘ਤੇ ਪਿੰਡਾਂ ਦੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਹੋਣਗੀਆਂ। ਸਭ ਲਈ ਸਿਹਤ ਦਾ ਟੀਚਾ ਪੂਰਾ ਕਰਨ ਲਈ ਸਰਕਾਰ ਵੱਲੋਂ ਵੱਡੀ ਗਿਣਤੀ ਵਿੱਚ ਸਪੈਸ਼ਲਿਸਟਾਂ, ਮੈਡੀਕਲ ਅਫ਼ਸਰਾਂ, ਸਟਾਫ ਨਰਸਾਂ, ਮਲਟੀਪਰਪਜ਼ ਹੈਲਥ ਵਰਕਰ ਮੇਲ ਅਤੇ ਦਰਜਾ ਚਾਰ ਦੀ ਭਰਤੀ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਸ ਤੋਂ ਇਲਾਵਾ ਰਾਜ ਸਰਕਾਰ ਨੇ ਪੇਂਡੂ ਤੇ ਸ਼ਹਿਰੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਦੇ ਮਿਆਰ ਨੂੰ ਉÎੱਚਾ ਚੁੱਕਣ ਲਈ 2950 ਸਬ ਸੈਂਟਰਾਂ ਨੂੰ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਜੋਂ ਤਬਦੀਲ ਕਰਨ ਦੀ ਯੋਜਨਾ ਬਣਾਈ ਹੈ ਤਾਂ ਕਿ ਲੋਕਾਂ ਦੇ ਦਰਵਾਜ਼ੇ ਤੱਕ ਵਿਆਪਕ ਸਿਹਤ ਸੇਵਾਵਾਂ ਪ੍ਰਦਾਨ ਕਰਨ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ ਅਤੇ ਡਾਕਟਰਾਂ ਦੀ ਮੰਗ ਅਨੁਸਾਰ ਉਨ•ਾਂ ਨੂੰ ਨੇੜਲੇ ਸਟੇਸ਼ਨ ਅਲਾਟ ਕੀਤੇ ਗਏ ਹਨ ਅਤੇ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਚੁਣੇ ਗਏ ਸਪੈਸ਼ਲਿਸਟ ਡਾਕਟਰਾਂ ਅਤੇ ਮੈਡੀਕਲ ਅਫ਼ਸਰਾਂ ਨੂੰ ਸਰਕਾਰ ਵੱਲੋਂ ਪੂਰੀ ਤਨਖਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ•ਾਂ ਨਵ-ਨਿਯੁਕਤ ਡਾਕਟਰਾਂ ਨੂੰ ਆਪਣੀਆਂ ਸ਼ੁੱਭ ਇੱਛਾਵਾਂ ਦਿੱਤੀਆਂ ਅਤੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ। ਇਸ ਮੌਕੇ ਪ੍ਰਿੰਸੀਪਲ ਡਾ. ਆਰ.ਪੀ. ਭਾਟੀਆ (ਐਸ.ਆਈ.ਐਚ.ਐਫ.ਡਬਲਯੂ. ਮੁਹਾਲੀ), ਸਹਾਇਕ ਡਾਇਰੈਕਟਰ ਡਾ. ਅਨੂੰ ਚੋਪੜਾ, ਡਾ: ਪਰਮਵੀਰ ਸਿੰਘ, ਡਾ: ਸੁਖਦੀਪ ਕੌਰ, ਡਾ. ਪੁਨੀਤ ਗਿਰਧਰ (ਓ.ਐਸ.ਡੀ.,ਸਿਹਤ ਮੰਤਰੀ), ਡਾ. ਕਰਨ ਮਹਿਰਾ (ਓ.ਐਸ.ਡੀ., ਡੀ.ਐਚ.ਐਸ.), ਆਡੀਓ ਵਿਜੂਅਲ ਅਫ਼ਸਰ ਅਮਰਜੀਤ ਸਿੰਘ ਸੋਹੀ, ਸੁਪਰਡੈਂਟ ਅਸ਼ੋਕ ਕੁਮਾਰ ਸ਼ਰਮਾ ਅਤੇ ਜਗਤਾਰ ਸਿੰਘ ਵੀ ਹਾਜ਼ਰ ਸਨ। ਇਸ ਦੌਰਾਨ ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਨਵ-ਨਿਯੁਕਤ ਡਾਕਟਰਾਂ ਨੂੰ ਵਧਾਈ ਦਿੱਤੀ ਅਤੇ ਡਾਕਟਰਾਂ ਨੂੰ ਆਪਣਾ ਫ਼ਰਜ਼ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ।

Leave a Reply