#ਸਾਬਕਾ ਵਿਧਾਇਕ ਸ਼ਿੰਗਾਰਾ ਰਾਮ ਸੰਘੂਰਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਿਲ

Punjab
By Admin
ਗੜਸ਼ੰਕਰ, 19 ਜਨਵਰੀ 2017
ਆਮ ਆਦਮੀ ਪਾਰਟੀ (ਆਪ) ਨੂੰ ਵੀਰਵਾਰ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਦੋਆਬਾ ਜੋਨ ਦੇ ਐਸਸੀ ਵਿੰਗ ਦੇ ਇੰਚਾਰਜ ਸ਼ਿੰਗਾਰਾ ਰਾਮ ਸੰਘੂਰਾ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ। ਸੰਘੂਰਾ 1992 ਅਤੇ 1997 ਵਿੱਚ ਗੜਸ਼ੰਕਰ ਤੋਂ ਵਿਧਾਇਕ ਚੁਣੇ ਗਏ ਸਨ।
ਸ਼ਿੰਗਾਰਾ ਰਾਮ ਸੰਘੂਰਾ ਬਹੁਜਨ ਸਮਾਜ ਪਾਰਟੀ ਦੀ ਸੂਬਾ ਇਕਾਈ ਦੇ ਜਨ. ਸਕੱਤਰ ਵੀ ਰਹੇ। ਉਹ 2011 ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋ ਗਏ ਅਤੇ ਉਨਾਂ ਨੂੰ ਦੋਆਬਾ ਜੋਨ ਦੇ ਐਸਸੀ ਵਿੰਗ ਦਾ ਇੰਚਾਰਜ ਬਣਾਇਆ ਗਿਆ ਸੀ।
ਪਾਰਟੀ ਵਿੱਚ ਸੰਘੂਰਾ ਦਾ ਸਵਾਗਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਪੰਜਾਬੀਆਂ ਨੇ ਭਿ੍ਰਸ਼ਟਾਚਾਰੀ ਬਾਦਲਾਂ ਤੇ ਕੈਪਟਨ ਤੋਂ ਛੁਟਕਾਰਾ ਪਾਉਣ ਦਾ ਮਨ ਬਣਾ ਲਿਆ ਹੈ। ਉਨਾਂ ਕਿਹਾ ਕਿ ਸਮਾਜ ਦੇ ਹਰ ਵਰਗ ਤੋਂ ਲੋਕ ਇੱਕਜੁਟ ਹੋ ਰਹੇ ਹਨ ਤਾਂ ਜੋ ਆਮ ਲੋਕਾਂ ਦੀ ਸਰਕਾਰ ਬਣਾਈ ਜਾ ਸਕੇ।

Leave a Reply