ਸਹਿਕਾਰਤਾ ਵਿਭਾਗ ਵੱਲੋਂ ਦਿਆਲ ਸਿੰਘ ਕੋਲਿਆਂਵਾਲੀ ਨੂੰ ਕਰਜ਼ੇ ਦੀ ਰਕਮ ਜਮ•ਾਂ ਕਰਵਾਉਣ ਲਈ ਨੋਟਿਸ ਜਾਰੀ

re
By Admin

• 23 ਮਈ ਤੱਕ ਸਮਾਂ ਦਿੱਤਾ, ਰਕਮ ਜਮ•ਾਂ ਨਾ ਕਰਵਾਉਣ ‘ਤੇ ਜਾਰੀ ਹੋਣਗੇ ਗ੍ਰਿਫਤਾਰੀ ਵਾਰੰਟ
• ਸਹਿਕਾਰਤਾ ਮੰਤਰੀ ਵੱਲੋਂ ਰਿਕਵਰੀ ਦੇ ਆਦੇਸ਼ਾਂ ਤੋਂ ਬਾਅਦ ਜਗਦੀਸ਼ ਸਾਹਨੀ ਦੇ ਪਰਿਵਾਰ ਵੱਲੋਂ 20.90 ਲੱਖ ਰੁਪਏ ਜਮ•ਾਂ ਕਰਵਾਏ ਗਏ
ਚੰਡੀਗੜ•, 9 ਮਈ
ਸਹਿਕਾਰਤਾ ਮੰਤਰੀ ਵੱਲੋਂ ਵਿਭਾਗ ਦੇ ਅਧਿਕਾਰੀਆਂ ਨੂੰ ਸਹਿਕਾਰੀ ਬੈਂਕਾਂ ਤੇ ਖੇਤੀਬਾੜੀ ਵਿਕਾਸ ਬੈਂਕਾਂ ਦੇ ਦੇਣਦਾਰ ਵੱਡੇ ਕਿਸਾਨਾਂ ਤੋਂ ਰਿਕਵਰੀ ਕਰਨ ਦੇ ਦਿੱਤੇ ਨਿਰਦੇਸ਼ਾਂ ਤੋਂ ਬਾਅਦ ਵਿਭਾਗ ਨੇ ਕਾਰਵਾਈ ਆਰੰਭ ਦਿੱਤੀ ਹੈ। ਵਿਭਾਗ ਦੇ ਵੱਡੇ ਦੇਣਦਾਰ ਦਿਆਲ ਸਿੰਘ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਨੂੰ ਕਰਜ਼ੇ ਦੀ ਰਕਮ ਜਮ•ਾਂ ਕਰਵਾਉਣ ਲਈ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਜਦੋਂ ਕਿ ਜਗਦੀਸ਼ ਰਾਜ ਸਾਹਨੀ ਤੇ ਉਸ ਦੇ ਪਰਿਵਾਰ ਵੱਲੋਂ ਕਰਜ਼ੇ ਦੀ ਰਕਮ ਦੇ 25 ਫੀਸਦੀ ਹਿੱਸੇ (20.90 ਲੱਖ ਰੁਪਏ) ਦੀ ਅਦਾਇਗੀ ਕਰ ਦਿੱਤੀ ਗਈ ਹੈ।
ਸਰਕਾਰੀ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਸਹਿਕਾਰਤਾ ਮੰਤਰੀ ਦੇ ਨਿਰਦੇਸ਼ਾਂ ਤੋਂ ਬਾਅਦ ਸਹਿਕਾਰੀ ਸਭਾਵਾਂ ਮਲੋਟ ਦੇ ਸਹਾਇਕ ਰਜਿਸਟਰਾਰ ਨੇ ਦਿਆਲ ਸਿੰਘ ਕੋਲਿਆਂਵਾਲੀ ਨੂੰ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 39,00,678 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਇਸੇ ਤਰ•ਾਂ ਦਿਆਲ ਸਿੰਘ ਕੋਲਿਆਂਵਾਲੀ ਦੀ ਪਤਨੀ ਅਮਰਜੀਤ ਕੌਰ ਵੱਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 35,57,021 ਰੁਪਏ ਰਕਮ ਦੀ ਵਸੂਲੀ ਅਤੇ ਪੁੱਤਰ ਪਰਮਿੰਦਰ ਸਿੰਘ ਵੱਲ ਮੂਲ ਤੇ ਵਿਆਜ਼ ਦੀ ਰਕਮ ਮਿਲਾ ਕੇ ਕੁੱਲ 4,62,717 ਰੁਪਏ ਰਕਮ ਦੀ ਵਸੂਲੀ ਦਾ ਨੋਟਿਸ ਜਾਰੀ ਕੀਤਾ ਹੈ। ਨੋਟਿਸ ਵਿੱਚ 23 ਮਈ 2018 ਤੱਕ ਰਕਮ ਜਮ•ਾਂ ਕਰਵਾਉਣ ਲਈ ਕਿਹਾ ਹੈ ਅਤੇ ਜੇਕਰ ਤੈਅ ਮਿਤੀ ਤੱਕ ਰਕਮ ਜਮ•ਾਂ ਨਹੀਂ ਕਰਵਾਈ ਗਈ ਤਾਂ ਦੇਣਦਾਰਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਜਾਣਗੇ। ਬੁਲਾਰੇ ਨੇ ਅੱਗੇ ਦੱਸਿਆ ਕਿ ਕੋਲਿਆਂਵਾਲੀ ਤੇ ਉਸ ਦੇ ਪਰਿਵਾਰ ਵੱਲੋਂ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਕਾਰਨ ਚੌਂਕੀਦਾਰ ਦੀ ਹਾਜ਼ਰੀ ਵਿੱਚ ਨੋਟਿਸ ਚਸਪਾ ਕੀਤਾ।
ਬੁਲਾਰੇ ਨੇ ਅਗਾਂਹ ਦੱਸਿਆ ਕਿ ਸਹਿਕਾਰਤਾ ਮੰਤਰੀ ਵੱਲੋਂ ਰਿਕਵਰੀ ਲਈ ਦਿੱਤੇ ਨਿਰਦੇਸ਼ਾ ਤੋਂ ਬਾਅਦ ਗੁਰਦਾਸਪੁਰ ਕੇਂਦਰੀ ਸਹਿਕਾਰੀ ਬੈਂਕ ਦੇ ਦੇਣਦਾਰ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ਦੇ ਪਰਿਵਾਰ ਵੱਲੋਂ 20,90,800 ਰੁਪਏ ਜਮ•ਾਂ ਕਰਵਾ ਦਿੱਤੇ ਹਨ ਜੋ ਕਿ ਉਨ•ਾਂ ਵੱਲ ਬਣਦੀ ਰਕਮ ਦਾ 25 ਫੀਸਦੀ ਹਿੱਸਾ ਬਣਦਾ ਹੈ। ਬੈਂਕ ਤੋਂ ਕਰਜ਼ਾ ਜਗਦੀਸ਼ ਰਾਜ ਸਾਹਨੀ ਦੀ ਪੁੱਤਰੀ ਅੰਬਿਕਾ ਖੰਨਾ ਵੱਲੋਂ ਲਿਆ ਗਿਆ ਸੀ।