ਸਲਾਰੀਆ ਤੁਹਾਨੂੰ ਹੱਥ ਵੀ ਨਹੀਂ ਸਕਦਾ-ਕੈਪਟਨ ਅਮਰਿੰਦਰ ਸਿੰਘ ਨੇ ਚਿੰਤਪੁਰਨੀ ਮੈਡੀਕਲ ਕਾਲਜ ਦੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਇਆ

Web Location
By Admin

ਸੂਬੇ ਦੇ ਹੋਰਨਾਂ ਮੈਡੀਕਲ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਤਬਦੀਲ ਕਰਨ ਲਈ ਐਮ.ਸੀ.ਆਈ. ਦੀ ਪ੍ਰਵਾਨਗੀ ਦੀ ਉਡੀਕ
ਪਠਾਨਕੋਟ, 30 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਵਾਦਪੂਰਨ ਚਿੰਤਪੁਰਨੀ ਮੈਡੀਕਲ ਕਾਲਜ ਦੇ ਘਿਰੇ ਹੋਏ ਵਿਦਿਆਰਥੀਆਂ ਨੂੰ ਭਰੋਸਾ ਦੁਆਇਆ ਕਿ ਉਨ•ਾਂ ਦੀ ਸਰਕਾਰ ਬੇਈਮਾਨ ਕਾਲਜ ਅਥਾਰਟੀ ਦੇ ਦੁਰਪ੍ਰਬੰਧ ਦੇ ਨਤੀਜੇ ਵਜੋਂ ਵਿਦਿਆਰਥੀਆਂ ਦੇ ਭਵਿਖ ਦਾ ਨੁਕਸਾਨ ਹੋਣ ਦੀ ਆਗਿਆ ਨਹੀਂ ਦੇਵੇਗੀ ਅਤੇ ਉਨ•ਾਂ ਵੱਲੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਕਾਲਜਾਂ ਵਿੱਚ ਤਬਦੀਲ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਸ ਕਾਲਜ ਦਾ ਮਾਲਕ ਸਵਰਨ ਸਲਾਰੀਆ ਹੈ ਜੋ ਗੁਰਦਾਸਪੁਰ ਜ਼ਿਮਨੀ ਚੋਣ ਲਈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਹੈ।
ਸਾਬਕਾ ਫੌਜੀਆਂ ਦੀ ਰੈਲੀ ਵਿੱਚ ਹਿੱਸਾ ਲੈਣ ਆਏ ਮੁੱਖ ਮੰਤਰੀ ਅੱਜ ਵਿਦਿਆਰਥੀਆਂ ਨੂੰ ਮਿਲੇ। ਵਿਦਿਆਰਥੀਆਂ ਨੇ ਤੌਖਲਾ ਜ਼ਾਹਿਰ ਕੀਤਾ ਕਿ ਸਲਾਰੀਆ ਫੀਸ ਜਮ•ਾ ਨਾ ਕਰਵਾਉਣ ਲਈ ਉਨ•ਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ ਅਤੇ ਉਹ ਉਨ•ਾਂ ਨੂੰ ਨੁਕਸਾਨ ਪਹੁੰਚਾਵੇਗਾ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿਵਾਉਂਦੇ ਹੋਏ ਕਿਹਾ, ”ਉਸ ਦਾ ਕਾਲਜ ‘ਤੇ ਹੁਣ ਕੋਈ ਕੰਟਰੋਲ ਨਹੀਂ ਹੈ ਅਤੇ ਉਹ ਤੁਹਾਨੂੰ ਹੱਥ ਵੀ ਨਹੀਂ ਲਾ ਸਕਦਾ।” ਵਿਦਿਆਰਥੀਆਂ ਨੇ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਸਲਾਰੀਆ ਅਤੇ ਉਸ ਦੇ ਲੱਠਮਾਰ ਉਨ•ਾਂ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਫੀਸ ਦਾ ਭੁਗਤਾਨ ਕਰਨ ਲਈ ਧਮਕੀਆਂ ਦੇ ਰਹੇ ਹਨ ਜਦਕਿ ਉਨ•ਾਂ ਦੀ ਕੋਈ ਵੀ ਕਲਾਸ ਨਹੀਂ ਲੱਗ ਰਹੀ।
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਨ•ਾਂ ਦੀ ਸਰਕਾਰ ਨੇ ਮੈਡੀਕਲ ਕੌਂਸਲ ਆਫ਼ ਇੰਡੀਆ (ਐਮ.ਸੀ.ਆਈ.) ਤੋਂ ਵਿਦਿਆਰਥੀਆਂ ਨੂੰ ਸੂਬੇ ਦੇ ਹੋਰਨਾਂ ਮੈਡੀਕਲ ਕਾਲਜਾਂ ਵਿੱਚ ਤਬਦੀਲ ਕਰਨ ਦੀ ਆਗਿਆ ਮੰਗੀ ਹੈ। ਉਨ•ਾਂ ਇਹ ਵੀ ਦੱਸਿਆ ਕੀ ਐਮ.ਆਈ.ਸੀ. ਦੀ ਪ੍ਰਵਾਨਗੀ ਛੇਤੀਂ ਹੀ ਮਿਲਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਤਬਦੀਲੀ ਦੀ ਪ੍ਰਕਿਰਿਆ ਇੱਕ ਦਮ ਸ਼ੁਰੂ ਕਰ ਦਿੱਤੀ ਜਾਵੇਗੀ।
ਆਪਣੀ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਕੈਰੀਅਰ ਨੂੰ ਬਚਾਉਣ ਲਈ ਹਰ ਕੋਸ਼ਿਸ਼ ਕਰਨ ਦਾ ਭਰੋਸਾ ਦਵਾਉਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਨਵੰਬਰ ਵਿੱਚ ਹੋਣ ਵਾਲੇ ਇਮਤਿਹਾਨਾਂ ਦੀ ਮਿਤੀ ਤੋਂ ਪਹਿਲਾਂ ਜੇ ਐਮ.ਆਈ.ਸੀ. ਦੀ ਪ੍ਰਵਾਨਗੀ ਨਾ ਵੀ ਆਈ ਤਾਂ ਜ਼ਰੂਰਤ ਪੈਣ ‘ਤੇ ਉਨ•ਾਂ ਲਈ ਵੱਖਰਾ ਇਮਤਿਹਾਨ ਲਿਆ ਜਾਵੇਗਾ।

ਵਿਦਿਆਰਥੀਆਂ ਨੂੰ ਮਿਲਣ ਤੋਂ ਬਾਅਦ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਾਲਜ ਨੂੰ ਚਲਾਉਣ ਲਈ ਨਕਾਮ ਰਹਿਣ ਦੇ ਵਾਸਤੇ ਸਲਾਰੀਆ ਦੀ ਤਿੱਖੀ ਆਲੋਚਨਾ ਕੀਤੀ। ਉਨ•ਾਂ ਕਿਹਾ, ”ਇਨ•ਾਂ ਵਿਦਿਆਰਥੀਆਂ ਵੱਲ ਦੇਖੋ, ਇਨ•ਾਂ ਦਾ ਕੀ ਕਸੂਰ ਹੈ?” ਉਨ•ਾਂ ਕਿਹਾ ਕਿ ਸਲਾਰੀਆ ਆਪਣਾ ਕਾਲਜ ਚਲਾਉਣ ਵਿੱਚ ਅਸਫਲ ਰਿਹਾ ਹੈ ਅਤੇ ਅਨੇਕਾ ਵਿਦਿਆਰਥੀਆਂ ਦੇ ਭਵਿਖ ਨੂੰ ਖਤਰੇ ਵਿੱਚ ਪਾਇਆ ਹੈ। ਉਹ ਇਸ ਹਲਕੇ ਦਾ ਕੀ ਕਰ ਸਕਦਾ ਹੈ। ਉਹ ਤਾਂ ਕੇਵਲ ਪੈਸਾ ਬਨਾਉਣ ‘ਤੇ ਲੱਗਾ ਹੋਇਆ ਹੈ।

Leave a Reply