ਸਰਹੱਦੀ ਖੇਤਰਾਂ ਵਿਖੇ 2.5 ਕਰੋੜ ਰੁਪਏ ਦੀ ਲਾਗਤ ਨਾਲ ਪੁਲਿਸ ਦਾ ਢਾਂਚਾ ਕੀਤਾ ਜਾਵੇਗਾ ਮਜਬੂਤ : ਡੀ.ਜੀ.ਪੀ ਅਰੋੜਾ, ਏ.ਆਈ.ਜੀ ਉਪਲ ਮੁਅੱਤਲ

Punjab
By Admin
•       ਭਗੌੜੇ ਗੈਂਗਸਟਰਾਂ ਦੇ ਰੱਖੀ ਜਾ ਰਹੀ ਹੈ  ਤਿੱਖੀ ਨਜ਼ਰ
• ਕਿਹਾ, ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ,
•       ਨਾਜਾਇਜ਼ ਤਸਕੱਰੀ  ਨੂੰ ਨੱਥ ਪਾਉਣ ਲਈ ਸਰਹੱਦੀ ਰੇਂਜ ਦੇ ਪੁਲਿਸ ਅਫ਼ਸਰਾਂ ਨੂੰ ਹਦਾਇਤ
ਚੰਡੀਗੜ•, 6 ਅਕਤੂਬਰ:
ਸੂਬੇ ਵਿੱਚ ਪੁਲਿਸ ਦੇ ਢਾਂਚੇ ਨੂੰ ਮਜਬੂਤ ਪ੍ਰਦਾਨ ਕਰਨ ਲਈ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ  ਸੁਰੇਸ਼ ਅਰੋੜਾ ਨੇ ਅੱਜ ਹਦਾਇਤਾਂ ਦਿੰਦੇ ਹੋਏ ਕਿਹਾ ਕਿ ਸਾਂਝ ਫੰਡਾਂ ਵਿੱਚੋਂ 2.5 ਕਰੋੜ ਰੁਪਏ ਦੀ ਰਕਮ ਸਰਹੱਦੀ ਪੁਲਿਸ ਜ਼ਿਲਿ•ਆਂ ਨੂੰ ਜਾਰੀ ਕੀਤੀ ਜਾਵੇ ਜਿਸਦੀ ਮਨਜ਼ੂਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਸੀ ਅਤੇ ਜਿਸਦਾ ਇਸਤੇਮਾਲ ਸਰਹੱਦੀ ਖੇਤਰਾਂ ਵਿੱਚ ਉਪਕਰਣਾਂ ਦੀ ਖਰੀਦ, ਪੁਲਿਸ ਥਾਣਿਆਂ ਬੈਰਕਾਂ ਦੀ ਉਸਾਰੀ/ਨਵੀਨੀਕਰਣ ਲਈ ਕੀਤਾ ਜਾਣਾ ਹੈ।
Photo Caption :
Suresh Arora, Director General of Police, Punjab and along with DGP STF, Punjab Mohammad Mustafa presiding over a meeting with senior police officers of Gurdaspur, Pathankot and Batala on October 6,

ਇਸ ਮੌਕੇ ਡੀਜੀਪੀ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਵਿੱਚ ਨਸ਼ਾਖ਼ੋਰੀ ਤੇ ਨਾਜਾਇਜ਼ ਤਸਕੱਰੀ ਨੂੰ ਠੱਲ• ਪਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਦੇ ਨਾਲ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਕੋਹੜ ਨੂੰ ਰੋਕਣ ਲਈ ਇਨਫੋਰਸਮੈਂਟ, ਡੀ-ਅਡਿਕਸ਼ਨ ਅਤੇ ਪ੍ਰੀਵੈਂਸ਼ਨ(ਈਡੀਪੀ) ਨਾਂ ਦੀ ਇੱਕ ਤਿੰਨ ਧਿਰੀ ਯੋਜਨਾ ਬਣਾਈ ਗਈ ਹੈ।
ਇਹ ਜਾਣਕਾਰੀ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ  ਸੁਰੇਸ਼ ਅਰੋੜਾ ਨੇ ਗੁਰਦਾਸਪੁਰ ਵਿੱਚ ਇੱਕ ਵਿਸ਼ੇਸ਼ ਮੀਟਿੰਗ ਦੌਰਾਨ ਸਾਂਝੀ ਕੀਤੀ। ਇਸ ਮੀਟਿੰਗ ਵਿੱਚ ਡੀਜੀਪੀ ਐਸਟੀਐਫ ਪੰਜਾਬ,  ਮੁਹੰਮਦ ਮੁਸਤਫਾ, ਏਡੀਜੀਪੀ ਕਾਨੂੰਨ ਤੇ ਵਿਵਸਥਾ,  ਈਸ਼ਵਰ ਸਿੰਘ, ਆਈਜੀਪੀ ਐਸਟੀਐਫ,  ਆਰ.ਕੇ. ਜੈਸਵਾਲ, ਆਈਜੀਪੀ ਬਾਰਡਰ ਰੇਂਜ, ਅੰਮ੍ਰਿਤਸਰ, ਸੁਰਿੰਦਰਪਾਲ ਸਿੰਘ ਪਰਮਾਰ, ਐਸਐਸਪੀ, ਪਠਾਨਕੋਟ  ਵਿਵੇਕ ਸ਼ੀਲ ਸੋਨੀ, ਐਸ.ਐਸ.ਪੀ, ਗੁਰਦਾਸਪੁਰ, ਸਵਰਨਦੀਪ ਸਿੰਘ, ਐਸਐਸਪੀ, ਬਟਾਲਾ,  ਉਪਿੰਦਰਜੀਤ ਸਿੰਘ ਘੁੰਮਣ ਅਤੇ ਗੁਰਦਾਸਪੁਰ, ਪਠਾਨਕੋਟ ਤੇ ਬਟਾਲਾ ਜ਼ਿਲਿ•ਆਂ ਦੇ ਸਾਰੇ ਗਜ਼ਟਿਡ ਅਫ਼ਸਰ ਤੇ ਐਸ.ਐਚ.ਓਜ਼ ਮੌਜੂਦ ਸਨ।
ਉਹਨਾਂ ਕਿਹਾ ਕਿ ਪੰਜਾਬ ਪੁਲਿਸ ਤੇ ਐਸਟੀਐਫ ਇੱਕੋ ਵਿਭਾਗ ਦੇ ਦੋ ਵਿੰਗ ਹਨ, ਜਿਸ ਵੱਲੋਂ ਮਿਲ ਜੁਲ ਕੇ ਪੰਜਾਬ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਦੂਰ ਕਰਨਾ, ਤਸਕਰਾਂ ਨੂੰ ਗਿਰਫਤਾਰ ਕਰਨਾ ਤੇ ਸਖ਼ਤ ਸਜ਼ਾਵਾਂ ਦਿਵਾਉਣ ਦੀਆਂ ਕੋਸ਼ਿਸ਼ਾਂ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਤਸਕਰਾਂ ਵੱਲੋਂ ਅਜਿਹੇ ਕਾਲੇ ਧੰਦਿਆਂ ਨਾਲ ਬਣਾਈਆਂ ਜਾਇਦਾਦਾਂ ਨੂੰ ਵੀ ਬਹੁਤ ਜਲਦ ਜ਼ਬਤ ਕੀਤਾ ਜਾਵੇਗਾ।
ਨਸ਼ਿਆਂ ਅਤੇ ਭ੍ਰਿਸ਼ਟਾਚਾਰ ਨੂੰ ਨਾ ਬਰਦਾਸ਼ਤ ਕਰਨ ਦਾ ਪ੍ਰਣ ਦੁਹਰਾਉਂਦਿਆਂ ਉਨ•ਾਂ ਚੇਤਾਵਨੀ ਦਿੱਤੀ ਕਿ ਜੋ ਅਨਸਰ ਸੂਬੇ ਦੇ ਨੌਜੁਆਨਾਂ ਦਾ ਸ਼ੋਸ਼ਣ ਕਰਕੇ ਉਨ•ਾਂ ਨੂੰ ਬਰਬਾਦ ਕਰ ਰਹੇ ਹਨ ਅਤੇ ਬੇਨਿਯਮੀਆਂ ਕਰ ਰਹੇ ਹਨ, ਉਨ•ਾਂ ਨੂੰ ਕਿਸੇ ਕੀਮਤ ਉÎੱਤੇ ਬਖਸ਼ਿਆਂ ਨਹੀਂ ਜਾਵੇਗਾ। ਸ੍ਰੀ ਅਰੋੜਾ ਨੇ ਕਿਹਾ ਕਿ ਏ.ਆਈ.ਜੀ. ਕਰਾਇਮ ਰਣਧੀਰ ਸਿੰਘ ਉÎੱਪਲ ਨੂੰ ਨੈਤਿਕ ਕਾਰਣਾਂ ਅਤੇ ਡਿਊਟੀ ਤੋਂ ਗੈਰ-ਹਾਜ਼ਿਰ ਰਹਿਣ ਕਾਰਣ ਅਪਰਾਧਿਕ ਮੁਕੱਦਮੇ ਦਾ ਸਾਹਮਣਾ ਕਰਨ ਦੇ ਚਲਦਿਆਂ ਮੁਅੱਤਲ ਕੀਤਾ ਗਿਆ ਹੈ। ਉੁਨ•ਾਂ ਸਾਰੇ ਜ਼ਿਲ•ਾ ਪੁਲਿਸ ਅਫ਼ਸਰਾਂ ਨੂੰ ਸਾਰੇ ਭਗੌੜਿਆਂ, ਤਸਕਰਾਂ ਅਤੇ ਗੁਨਾਹਗਾਰਾਂ ਦੀਆਂ ਸੂਚੀਆਂ ਬਣਾਉਣ ਲਈ ਕਿਹਾ ਤਾਂ ਜੋ ਇਨ•ਾਂ ਉÎੱਤੇ ਕਰੜੀ ਨਜ਼ਰ ਰੱਖੀ ਜਾ ਸਕੇ।
ਸਾਰੇ ਅਧਿਕਾਰੀਆਂ ਨੂੰ ਨਿਯਮਤ ਰੂਪ ਵਿੱਚ ਨਸ਼ਾਖ਼ੋਰੀ ਨਾਲ ਸਬੰਧਤ ਵਿਸ਼ਿਆਂ ‘ਤੇ ਵਿੱਦਿਅਕ ਸੰਸਥਾਵਾਂ, ਮੁਹੱਲਿਆਂ ਤੇ ਪਿੰਡਾਂ ਵਿੱਚ ਸੈਮੀਨਾਰ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਕੇ ਇੱਕ ਰਿਸ਼ਟ-ਪੁਸ਼ਟ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਨਵੇਂ ਸਪੋਰਟਸ ਕਲੱਬ ਖੋਲ•ਣ ਦੀ ਲੋੜ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਤੋਂ ਮੋੜਕੇ ਖੇਡਾਂ ਵੱਲ ਪ੍ਰੇਰਿਤ ਕੀਤਾ ਜਾ ਸਕੇ।
ਪਿਛਲੀ ਦਿਨੀਂ ਪਾਕਿਸਤਾਨੀ ਸਰਹੱਦ ਨੇੜੇ ਪਾਕਿ ਅੱਤਵਾਦੀਆਂ ਵੱਲੋਂ ਕੀਤੀਆਂ ਗਈਆਂ ਘੁਸਪੈਠਾਂ ਤੇ ਮੁਠਭੇੜਾਂ ਦੇ ਮੱਦੇ ਨਜ਼ਰ ਪੰਜਾਬ ਪੁਲਿਸ ਵੱਲੋਂ ਇਸ ਕੌਮਾਂਤੀ ਸਰਹੱਦ ‘ਤੇ ਕਿਸੇ ਵੀ ਅੱਤਵਾਦੀ ਗਤਿਵਿਧੀਆਂ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਟਾਲਣ ਦੇ ਉਦੇਸ਼ ਨਾਲ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਭਗੌੜੇ ਹੋਏ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਵੀ ਕੋਸ਼ਿਸ਼ਾਂ ਕੀਤੀਆਂ ਜਾਰੀ ਹਨ ਤੇ ਇਸ ਸਬੰਧ ਵਿੱਚ ਉਹਨਾਂ ਦੇ ਗੁਪਤ ਟਿਕਾਣਿਆਂ ਤੇ ਸਹਿਭਾਗੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਡੀਜੀਪੀ ਨੇ ਜਨਤਾ ਵਿੱਚ ਚੰਗੀ ਸਾਖ਼ ਬਨਾਉਣ ਲਈ ਪੁਲਿਸ ਅਫਸਰਾਂ ਨੂੰ ਆਪਣੀ ਡਿਊਟੀ ਇਮਾਨਦਾਰੀ ਤੇ ਜਿੰਮੇਵਾਰੀ ਨਾਲ ਕਰਨ ਦੀ ਹਦਾਇਤ ਕੀਤੀ ਤਾਂ ਜੋ ਨਸ਼ਿਆਂ ਨੂੰ ਖ਼ਤਮ ਕਰਨ ਲਈ ਲੋਕਾਂ  ਤੋਂ  ਸਹਿਯੋਗ ਲਿਆ ਜਾ ਸਕੇ।

Leave a Reply