ਸਰਕਾਰ ਨੂੰ ਵਿਧਾਨ ਸਭਾ ਸੈਸ਼ਨ ਦੋਰਾਨ ਘੇਰਨ ਲਈ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਵੱਲੋਂ 11 ਨੂੰ ਲੁਧਿਆਣਾ ਵਿਖੇ ਸੱਦੀ ਸੂਬਾ ਪੱਧਰੀ ਮੀਟਿੰਗ

Punjab
By Admin

ਪੰਜਾਬ ਦੀਆ ਬਾਕੀ ਰਾਜਨੀਤਿਕ ਪਾਰਟੀਆ (ਆਪ,ਅਕਾਲੀ ਤੇ ਭਾਜਪਾ) ਵੱਲੋਂ 11 ਮਹੀਨਿਆ ਦੋਰਾਨ ਕੱਚੇ ਮੁਲਾਜ਼ਮਾਂ ਦੇ ਮੁੱਦੇ ਤੇ ਇਕ ਵਾਰ ਵੀ ਗੱਲ ਨਾ ਕਰਨਾ ਨਿੰਦਣਯੋਗ
ਮਿਤੀ 07 ਫਰਵਰੀ 2018(ਚੰਡੀਗੜ) ਕਾਂਗਰਸ ਵੱਲੋਂ ਚੋਣਾ ਦੋਰਾਨ ਤਾਂ ਕੱਚੇ ਮੁਲਾਜ਼ਮਾਂ ਨਾਲ ਕਈ ਵਾਅਦੇ ਕੀਤੇ ਸੀ ਪ੍ਰੰਤੂ ਸਰਕਾਰ ਬਨਣ ਦੇ 11 ਮਹੀਨੇ ਬੀਤਣ ਤੇ ਇਕ ਵਾਰ ਵੀ ਮੁਲਾਜ਼ਮਾਂ ਨਾਲ ਗੱਲਬਾਤ ਨਾ ਕਾਂਗਰਸ ਸਰਕਾਰ ਦੀ ਨੋਜਵਾਨਾਂ ਪ੍ਰਤੀ ਮਾੜੀ ਨੀਅਤ ਨੂੰ ਦਰਸਾਉਦਾ ਹੈ। ਸਰਕਾਰ ਬਨਣ ਤੋਂ ਬਾਅਦ ਲਗਾਤਾਰ ਮੁਲਾਜ਼ਮ ਸੰਰਸ਼ ਕਰ ਰਹੇ ਹਨ ਤੇ 7 ਵਾਰ ਮੁੱਖ ਮੰਤਰੀ ਕਪਟਨ ਅਮਰਿੰਦਰ ਸਿੰਘ ਦੇ ਵੱਖ ਵੱਖ ਓ.ਐਸ.ਡੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਵਾਉਣ ਦੇ ਭਰੋਸੇ ਦੇ ਚੁੱਕੇ ਹਨ ਪ੍ਰੰਤੂ ਅਜੇ ਤੱਕ ਭਰੋਸੇ ਲਾਰੇ ਹੀ ਸਾਬਿਤ ਹੋਏ ਹਨ।ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਆਗੂ ਸੱਜਣ ਸਿੰਘ, ਇਮਰਾਨ ਭੱਟੀ, ਅਸ਼ੀਸ਼ ਜੁਲਾਹਾ, ਵਰਿੰਦਰਪਾਲ ਸਿੰਘ, ਸਤਪਾਲ ਸਿੰਘ, ਰਵਿੰਦਰ ਰਵੀ, ਰਜਿੰਦਰ ਸਿੰਘ, ਰਾਕੇਸ਼ ਕੁਮਾਰ, ਗੁਰਪ੍ਰੀਤ ਸਿੰਘ,ਅਮਿੰ੍ਰਤਪਾਲ ਸਿੰਘ ਨੇ ਕਿਹਾ ਕਿ ਵੋਟਾ ਦੋਰਾਨ ਹਰ ਇਕ ਰਾਜਨੀਤਿਕ ਪਾਰਟੀ ਵੱਲੋਂ ਵਾਅਦੇ ਕੀਤੇ ਜਾਦੇ ਹਨ ਪਰ ਵੋਟਾ ਤੋਂ ਬਾਅਦ ਹਰ ਕੋਈ ਆਮ ਲੋਕਾ ਨੂੰ ਭੁੱਲ ਜਾਦਾ ਹੈ ਜਿਸ ਦੀ ਤਾਜ਼ਾ ਮਿਸਾਲ ਸੂਬ ਦੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰ ਰਹੇ ਕੱਚੇ ਆਉਟਸੋਰਸ ਇੰਨਲਿਸਿਟਮੈਂਟ ਮੁਲਾਜ਼ਮਾਂ ਦੀ ਹੈ ਜਿੰਨ•ਾ ਨਾਲ ਸਰਕਾਰ ਨੇ 11 ਮਹੀਨਿਆ ਦੋਰਾਨ ਇਕ ਵੀ ਮੀਟਿੰਗ ਨਹੀ ਕੀਤੀ।
ਇਸ ਦੇ ਨਾਲ ਹੀ ਆਗੂਆ ਨੇ ਕਿਹਾ ਕਿ ਵੋਟਾਂ ਦੋਰਾਨ ਬਾਕੀ ਰਾਜਨੀਤਿਕ ਪਾਰਟਆ ਵੱਲੋ ਵੀ ਨੋਜਵਾਨਾਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ ਸੀ ਪਰ ਹੁਣ ਉਹ ਵੀ ਚੱਪ ਹੋ ਗਈਆ ਹਨ। ਆਮ ਆਦਮੀ ਪਾਰਟੀ ਵੱਲੋਂ ਨੋਜਵਾਨਾਂ ਨਾਲ ਹਰ ਸਮੇਂ ਖੜਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਹ ਗੱਲ ਅਸਲੀਅਤ ਤੋਂ ਕੋਹਾ ਦੂਰ ਹੈ। ਇਸ ਦੇ ਨਾਲ ਹੀ ਅਕਾਲੀ ਭਾਜਪਾ ਵੱਲੋਂ ਦਸੰਬਰ 2016 ਦੋਰਾਨ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬਲਾ ਕੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਐਕਟ ਬਣਾਇਆ ਸੀ ਪਰ ਹੁਣ ਆਪਣੇ ਬਣੇ ਐਕਟ ਤੇ ਵੀ ਅਕਾਲੀ ਭਾਜਪਾ ਵੱਲੋਂ ਚੁੱਪੀ ਧਾਰੀ ਹੋਈ ਹੈ ਜੋ ਕਿ ਪਾਰਟੀਆ ਦ ਆਮ ਜਨਤਾ ਬਾਰੇ ਨੀਅਤ ਨੂੰ ਉਜਾਗਰ ਕਰਦੀ ਹੈ।ਆਗੂਆ ਨੇ ਕਿਹਾ ਕਿ ਵਿਰੋਧੀ ਪਾਰਟੀਆ ਵੱਲੋਂ 11 ਮਹੀਨਿਆ ਦੋਰਾਨ ਨੋਜਵਾਨ ਮੁਲਾਜ਼ਮਾਂ ਦੇ ਮੁੱਦੇ ਤੇ 11 ਮਹੀਨਿਆ ਦੋਰਾਨ Âਕ ਵਾਰ ਵੀ ਨਾ ਬੋਲਣਾ ਨਿੰਦਣਯੋਗ ਹੈ।
ਆਗੂਆ ਨੇ ਕਿਹਾ ਕਿ ਬੀਤੇ ਕੁੱਝ ਦਿਨਾ ਦੋਰਾਨ ਸੂਬੇ ਦੇ ਵਜ਼ੀਰਾ ਵੱਲੋਂ ਆਪਣੇ ਆਪਣੇ ਮਹਿਕਮਿਆ ਦੀ ਕਾਰਗੁਜ਼ਾਰੀ ਸਬੰਧੀ ਪ੍ਰੈਸ ਕਾਨਫਰੰਸਾਂ ਕੀਤੀ ਗਈਆ ਤੇ ਕਈ ਸੋਹਲੇ ਗਾਏ ਗਏ। ਪ੍ਰੰਤੂ ਜਿੰਨ•ਾ ਮੁਲਾਜ਼ਮਾਂ ਦੇ ਕੰਮ ਦੇ ਸਿਰ ਤੇ ਸੋਹਲੇ ਗਾਏ ਗਏ ਉਨ•ਾਂ ਸਬੰਧੀ ਕੋਈ ਵੀ ਜਿਕਰ ਨਹੀ ਕੀਤਾ ਗਿਆ। ਕਿਸੇ ਵੀ ਮੰਤਰੀ ਵੱਲੋਂ ਆਪਣੇ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਸਬੰਧੀ ਕੋਈ ਗੱਲ ਨਹੀ ਕੀਤੀ ਗਈ। ਸਰਕਾਰ ਵੱਲੋਂ ਕੋਈ ਗੱਲਬਾਤ ਨਾ ਕਰਨ ਦੇ ਰੋਸ ਵਜੌ ਮੁਲਾਜ਼ਮਾਂ ਵੱਲੋਂ ਅੱਗੇ ਹੋਰ ਸਘੰਰਸ਼ ਵਿੱਘਣ ਲਈ 11 ਫਰਵਰੀ ਨੂੰ ਲੁਧਿਆਣਾ ਵਿਖੇ ਸੂਬਾ ਪੱਧਰੀ ਮੀਟਿੰਗ ਸੱਦ ਲਈ ਗਈ ਹੈ। ਆਗੂਆ ਨੇ ਦੱਸਿਆ ਕਿ ਅਗਲੇ ਮਹੀਨੇ ਆ ਰਹੇ ਵਿਧਾਨ ਸਭਾ ਸੈਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਅਗਲੇ ਸਘੰਰਸ਼ ਦਾ ਐਲਾਨ ਕੀਤਾ ਜਾਵੇਗਾ। ਆਗੂਆ ਨੇ ਵੱਖ ਵੱਖ ਵਿਭਾਗਾਂ ਵਿਚ ਕੰਮ ਕਰਦੇ ਕੱਚੇ ਆਉਟਸੋਰਸ ਤੇ ਇੰਨਲਿਸਟਮੈਂਟ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਮੀਟਿੰਗ ਵਿਚ ਵੱਧ ਤੋਂ ਵੱਧ  ਸ਼ਮੂਲੀਅਤ ਕੀਤੀ ਜਾਵੇ।

Leave a Reply