ਸਤਲੁਜ ਅਤੇ ਰਾਵੀ ਦੇ ਕੰਢੇ ਹੋ ਰਹੀ ਹੈ ਨਜਾਇਜ਼ ਮਾਈਨਿੰਗ,:ਬਾਜਵਾ  

re
By Admin

 

ਲਗਭਗ ਪੰਚਾਇਤ ਦੀ 3000  ਏਕੜ ਜ਼ਮੀਨ ਹੈ ਜੋ ਸਾਡੇ ਧਿਆਨ ਚ ਆਇਆ ਹੈ

ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਸਾਡੇ ਧਿਆਨ ਚ ਆਇਆ ਹੈ ਕੇ ਸਤਲੁਜ ਅਤੇ ਰਾਵੀ ਦੇ ਕੰਢੇ ਤੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਜੋ ਸਾਡੇ ਧਿਆਨ ਚ ਆਇਆ ਹੈ ਇਸ ਲਈ ਕਾਰਵਾਈ ਕੀਤੀ ਜਾ ਰਹੀ ਹੈ ਇਸ ਸਮੇ ਪੰਚਾਇਤ ਦੀ ਇਸ 3000 ਏਕੜ ਜ਼ਮੀਨ ਤੇ ਮਾਈਨਿੰਗ ਹੋ ਰਹੀ ਹੈ ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਅੰਦਰ 20000 ਲੋਕਾਂ ਨੇ ਜਮੀਨਾਂ ਤੇ ਨਜਾਇਜ਼ ਕਬਜ਼ੇ ਕੀਤੇ ਹਨ । ਹੁਣ ਵਿਭਾਗ ਵਲੋ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਦੇ ਆਮਦਨ ਵਧਾਉਣ ਲਈ ਕਬਜ਼ੇ ਛੁਡਵਾਏ ਜਾ ਰਹੇ ਹਨ ਇਨ੍ਹਾਂ ਦੀ ਕਾਫ਼ੀ ਵਪਾਰਿਕ ਜ਼ਮੀਨ ਤੋਂ ਕਬਜ਼ੇ ਹਟਾਏ ਜਾ ਰਹੇ ਹਨ ਜਿਸ ਨਾਲ ਜਿਲ੍ਹਾ ਪਰਿਸ਼ਦ ਅਤੇ ਬਲਾਕ ਸੰਪਤੀ ਦੀ ਆਮਦਨ ਵਧੇਗੀ।                                   ਬਾਜਵਾ ਨੇ ਕਿਹਾ ਕਿ 4500 ਪਿੰਡਾਂ ਦਾ ਆਡਿਟ ਪੂਰਾ ਹੋ ਚੁੱਕਾ ਹੈ। ਮਾਝੇ ਮਾਲਵੇ ਚ ਸਰਪੰਚਾਂ ਨੇ ਨਗਦ ਰਾਸ਼ੀ ਕੋਲ਼ ਰੱਖੀ ਹੈ ਅਤੇ ਪੰਚਾਇਤ ਸੈਕਟਰੀ ਰਿਕਾਰਡ ਮੇਨਟੇਨ ਨਹੀਂ ਰੱਖ ਰਹੇ ਹਨ। ਜਿਸ ਪਿੰਡ ਚ ਪੰਚਾਇਤ ਸਰਬ ਸੰਮਤੀ ਨਾਲ ਬਣੇਗੀ ਉਸ ਪਿੰਡ ਨੂੰ 5 ਲੱਖ ਰਾਸ਼ੀ ਦੇਣ ਤੇ ਵਿਚਾਰ ਹੋ ਰਿਹਾ ਹੈ।