ਸ਼ਰਾਬ ਪੀਣ ਨਾਲ 30 ਲੱਖ ਲੋਕਾਂ ਦੀ ਮੌਤ

Uncategorized
By Admin

ਦੁਨੀਆ ਭਰ ਵਿਚ 23 ਕਰੋੜ 70 ਲੱਖ ਪੁਰਸ਼ ਤੇ 4 ਕਰੋੜ 60 ਲੱਖ ਮਹਿਲਾਵਾਂ ਸ਼ਰਾਬ ਪੀਣ ਕਾਰਨ ਬਿਮਾਰੀ ਦੀ ਚਪੇਟ ਵਿਚ ਆਉਦੀਆ ਹਨ ਅਤੇ 30 ਲੱਖ ਲੋਕਾਂ ਦੀ ਮੌਤ ਹੁੰਦੀ ਹੈ ਅਮੀਰ ਦੇਸ਼ਾ ਵਿਚ ਇਸ ਦਾ ਇਸਤੇਮਾਲ ਜ਼ਿਆਦਾ ਹੁੰਦਾ ਹੈ ਦੁਨੀਆ ਭਰ ਵਿਚ ਹਰ 20 ਵਿਚੋਂ 1 ਮੌਤ ਸ਼ਰਾਬ ਦੇ ਕਾਰਨ ਹੁੰਦੀ ਹੈ ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਕੀਤੇ ਸਰਵੇ ਦੇ ਅਨੁਸਾਰ ਸ਼ਰਾਬ ਪੀਣ ਨਾਲ ਪੁਰਸ਼ਾਂ ਦੀ ਮੌਤ ਜ਼ਿਆਦਾ ਹੁੰਦੀ ਹੈ ਸਾਲ 2016 ਵਿਚ 30 ਲੱਖ ਲੋਕਾਂ ਦੀ ਮੌਤ ਹੋਈ ਹੈ ਸੰਗਠਨ ਨੇ ਦੇਸ਼ਾ ਤੋਂ ਇਸ ਤੇ ਰੋਕ ਲਗਾਉਣ ਲਈ ਸੁਝਾਅ ਮੰਗੇ ਹਨ ਰਿਪੋਰਟ ਦੇ ਅਨੁਸਾਰ ਪ੍ਰਤੀ ਸਾਲ ਸ਼ਰਾਬ ਦੀ ਵਰਤੋਂ ਨਾਲ ਹੋਣ ਵਾਲੀਆਂ ਕੁਲ ਮੋਤਾ ਵਿਚ 28 ਪ੍ਰਤੀਸ਼ਤ ਸ਼ਰਾਬ ਦੇ ਇਸਤੇਮਾਲ ਨਾਲ ਸਬੰਧਿਤ ਘਟਨਾਵਾਂ ਹਨ ਜਿਵੇ ਨਸ਼ੇ ਵਿਚ ਵਾਹਨ ਚਲਾਉਣਾ ,ਘਰ ਚ ਮਾਰਕੁੱਟ , ਖੁਦ ਨੂੰ ਨੁਕਸਾਨ ਪਹੁਚਾਉਣਾ ਆਦਿ ਨਾਲ ਹੁੰਦੀਆਂ ਹਨ , 21 ਪ੍ਰਤੀਸ਼ਤ ਪਾਚਨ ਸ਼ਕਤੀ ਵਿਚ ਖ਼ਰਾਬੀ , 19 ਪ੍ਰਤੀਸ਼ਤ ਦਿਲ ਦੀਆਂ ਬਿਮਾਰੀਆਂ ਦੇ ਕਾਰਨ ਅਤੇ ਬਾਕੀ ਮੋਤਾ ਕੈਂਸਰ ਅਤੇ ਮਾਨਸਿਕ ਬਿਮਾਰੀਆਂ ਅਤੇ ਹੋਰ ਸਿਹਤ ਕਾਰਨਾਂ ਕਰਕੇ ਹੁੰਦੀਆਂ ਹਨ

Leave a Reply