ਵਿੱਤੀ ਮੰਤਰੀ ਅਰੁਣ ਜੇਟਲੀ ਵਲੋਂ ਕਨੇਡਾ ਦੇ ਮੰਤਰੀ ਸਜੱਣ ਸਾਹਮਣੇ 1984 ਦੇ ਕਤਲੇਆਮ ਬਾਰੇ ਪਾਸ ਕੀਤੇ ਪ੍ਰਸਤਾਵ ਉੱਤੇ ਕੀਤੀ ਟਿੱਪਣੀ ਨਿੰਦਣਯੋਗ-ਫੂਲਕਾ

Uncategorized
By Admin

-ਅਕਾਲੀ ਦਲ ਚੁਪ ਕਿਉ ਹੈ ਫੂਲਕਾ ਨੇ ਪੁਛਿਆ
ਚੰਡੀਗੜ, 19 ਅਪ੍ਰੈਲ 2017
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਐਚ.ਐਸ. ਫੂਲਕਾ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਕਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸਜੱਣ ਦੀ ਭਾਰਤ ਫੈਰੀ ਦੌਰਾਨ 1984 ਦੇ ਸਿੱਖ ਕਤਲੇਆਮ ਬਾਰੇ ਕਨੇਡਾ ਦੁਆਰਾ ਪਾਸ ਕੀਤੇ ਪ੍ਰਸਤਾਵ ਬਾਰੇ ਇਤਰਾਜ ਜਤਾਇਆ।
ਫੂਲਕਾ ਨੇ ਕਿਹਾ ਕਿ ਇਹ ਬਹੁਤ ਹੈਰਾਨੀਜਨਕ ਹੈ ਕਿ ਇਸ ਮੁੱਦੇ ਉਤੇ ਸ੍ਰੋਮਣੀ ਅਕਾਲੀ ਦਲ ਜੋ ਕਿ ਕੇਂਦਰ ਸਰਕਾਰ ਵਿਚ ਭਾਈਵਾਲ ਹੈ ਅਤੇ ਹਰਸਿਮਰਤ ਕੌਰ ਬਾਦਲ ਉਸੇ ਸਰਕਾਰ ਵਿਚ ਮੰਤਰੀ ਹੈ ਨੇ ਇਸ ਮਾਮਲੇ ਉਤੇ ਚੁੱਪੀ ਸਾਧੀ ਹੋਈ ਹੈ। ਉਨਾਂ ਕਿਹਾ ਕਿ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਬਾਦਲਾਂ ਦੇ ਆਪਣੇ ਨਿੱਜੀ ਹਿੱਤ ਇਸ ਮਹਤਵਪੂਰਣ ਕਾਰਜ ਨਾਲੋਂ ਉਚੇਰੇ ਹਨ।
ਫੂਲਕਾ ਨੇ ਕਿਹਾ ਕਿ ਅਕਾਲੀ ਦਲ ਅਤੇ ਹਰਸਿਮਰਤ ਦੀ ਚੁੱਪੀ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਟੈਂਡ ਨੂੰ ਬਲ ਦਿੰਦੀ ਹੈ। ਕੈਪਟਨ ਅਮਰਿੰਦਰ ਸਿੰਘ ਦੁਆਰਾ ਕਨੇਡਾ ਦੇ ਰੱਖਿਆ ਮੰਤਰੀ ਬਾਰੇ ਕੀਤੀ ਬਿਆਨਬਾਜੀ ਕਨੇਡਾ ਦੀ ਪਾਰਲੀਮੈਂਟ ਦੁਆਰਾ 1984 ਦੇ ਕਤਲੇਆਮ ਨੂੰ ਨਸਲਕੁਸ਼ੀ ਕਰਨ ਤੋਂ ਰੋਕਨਾ ਹੈ। ਉਨਾਂ ਕਿਹਾ ਕਿ ਕਨੇਡੀ ਦੀ ਪਾਰਲੀਮੈਂਟ ਦੁਆਰਾ ਪਾਸ ਕੀਤੇ ਇਸ ਪ੍ਰਸਤਾਵ ਨਾਲ ਕਤਲੇਆਮ ਲਈ ਦੋਸ਼ੀ ਕਾਂਗਰਸੀ ਆਗੂਆਂ ਨੂੰ ਸਜਾਵਾਂ ਮਿਲਣ ਵਿਚ ਮਦਦ ਮਿਲੇਗੀ।

Leave a Reply