#ਵਿਰਾਸਤੀ ਖੇਡ ਗੱਤਕਾ ਨੂੰ ਪ੍ਰਫੁੱਲਤ ਕਰਨ ਲਈ ਚਲਾਈ ਜਾਵੇਗੀ ਵਿਆਪਕ ਲਹਿਰ-ਗਰੇਵਾਲ

Web Location
By Admin

ਇਸਮਾ ਵਲੋਂ ਰਘਬੀਰ ਚੰਦ ਸ਼ਰਮਾ ਸੀਨੀਅਰ ਵਾਈਸ ਚੇਅਰਮੈਨ ਨਿਯੂਕਤ. rag
ਚੰਡੀਗੜ• 14 ਫਰਵਰੀ : ਦੇਸ਼ ਅਤੇ ਕੌਮ ਦੀ ਵਿਰਾਸਤੀ ਖੇਡ ਗੱਤਕਾ ਨੂੰ ਸਮੂਹ ਵਿਦਿਅਕ ਸੰਸਥਾਵਾਂ ਅਤੇ ਨੌਜਵਾਨਾਂ ਅੰਦਰ ਹੋਰ ਪ੍ਰਫੁੱਲਤ ਕਰਨ ਲਈ ਪੰਜਾਬ ਸਮੇਤ ਵੱਖ-ਵੱਖ ਰਾਜਾਂ ਵਿਚ ਇਕ ਵਿਆਪਕ ਲਹਿਰ ਚਲਾਈ ਜਾਵੇਗੀ ਤਾਂ ਜੋ ਇਸ ਮਾਣਮੱਤੀ ਵਿਰਾਸਤੀ ਖੇਡ ਨੂੰ ਘਰ-ਘਰ ਦੀ ਖੇਡ ਬਣਾ ਕੇ ਮਕਬੂਲ ਕੀਤਾ ਜਾ ਸਕੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਅੱਜ ਇੱਥੇ ਰਘਬੀਰ ਚੰਦ ਸ਼ਰਮਾ ਦੀਆਂ ਸਮਾਜਿਕ ਅਤੇ ਧਾਰਮਿਕ ਗਤੀਵੀਧੀਆਂ ਦੇ ਮੱਦੇਨਜ਼ਰ ਉਨਾਂ ਨੂੰ ਇਸਮਾ ਵਲੋਂ ਗੱਤਕਾ ਖੇਡ ਗਤੀਵਿਧੀਆਂ ਦੇ ਪਸਾਰ ਹਿੱਤ ਨਿਭਾਇਆਂ ਸੇਵਾਵਾਂ ਬਦਲੇ ਇਸਮਾ ਦਾ ਸੀਨੀਅਰ ਵਾਈਸ ਚੇਅਰਮੈਨ ਬਣਾਇਆ ਹੈ।
ਸਟੇਟ ਅਵਾਰਡੀ ਸ. ਹਰਜੀਤ ਸਿੰਘ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਂਿÂੰਡੀਆ ਦੇ ਵੀ ਪ੍ਰਧਾਨ ਹਨ, ਨੇ ਇਸ ਮੌਕੇ ਕਿਹਾ ਕਿ ਇਸਮਾ ਵਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਗੱਤਕੇ ਦੀ ਪ੍ਰਫੁੱਲਤਾ ਲÂਂੀ ਵਿਉਂਤਬੱਧ ਯਤਨ ਜਾਰੀ ਹਨ ਅਤੇ ਭਵਿੱਖ ਵਿਚ ਵੱਖ-ਵੱਖ ਰਾਜਾਂ ਵਿਚ ਗੱਤਕਾ ਸਿਖਲਾਈ ਕੈਂਪ ਲਾਏ ਜਾਣਗੇ। ਉਨ•ਾਂ ਕਿਹਾ ਕਿ ਇਸਮਾ ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਯਤਨਾ ਸਦਕਾ ਗੱਤਕਾ ਖੇਡ ਪਹਿਲਾਂ ਹੀ ਨੈਸ਼ਨਲ ਸਕੂਲ ਖੇਡਾਂ ਅਤੇ ਨੈਸ਼ਨਲ ਯੂਨੀਵਰਸਿਟੀ ਖੇਡਾਂ ਵਿਚ ਸ਼ਾਮਲ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਵਲੋਂ ਗਰੇਡੇਸ਼ਨ ਵੀ ਹੋ ਚੁੱਕੀ ਹੈ ਜਿਸ ਕਰਕੇ ਗੱਤਕਾ ਖਿਡਾਰੀਆਂ ਦਾ ਭਵਿੱਖ ਬਹੁਤ ਉਜਲ ਹੈ ਅਤੇ ਉਹ ਵਿਦਿਅਕ ਸੰਸਥਾਵਾਂ ਵਿਚ ਦਾਖਲਿਆਂ ਮੌਕੇ ਅਤੇ ਨੌਕਰੀਆਂ ਲੈਣ ਵੇਲੇ ਖੇਡ ਕੋਟੇ ਦਾ ਲਾਹਾ ਲੈ ਸਕਦੇ ਹਨ।
ਇਸ ਨਿਯੁਕਤੀ ਉਪਰੰਤ ਰਘਬੀਰ ਚੰਦ ਸ਼ਰਮਾ ਨੇ ਭਰੋਸਾ ਦੁਆਇਆ ਕਿ ਉਹ ਇਸਮਾ ਵਲੋਂ ਗੱਤਕੇ ਨੂੰ ਖੇਡ ਵਜੋਂ ਪ੍ਰਫੁੱਲਤ ਕਰਨ ਲਈ ਸੌਂਪੀ ਇਸ ਅਹਿਮ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਜਿੰਮੇਵਾਰੀ ਨਾਲ ਨਿਭਾਉਣਗੇ ਅਤੇ ਪੰਜਾਬ ਵਿੱਚ ਗੱਤਕੇ ਦੇ ਪਸਾਰ ਹਿੱਤ ਕਾਰਜਸ਼ੀਲ ਹੋਣਗੇ। ਇਸਮਾ ਵਿਚ ਵਾਈਸ ਚੇਅਰਮੈਨ ਵਜੋ ਆਪਣੀਆਂ ਸ਼ਾਨਦਾਰ ਸੇਵਾਵਾ ਨਿਭਾ ਰਹੇ ਰਘਬੀਰ ਚੰਦ ਸ਼ਰਮਾ ਨੇ ਪਿਛਲੇ ਸਮੇਂ ਦੌਰਾਨ ਗੱਤਕੇ ਦੇ ਕਈ ਟੂਰਨਾਮੈਂਟ ਆਯੋਜਿਤ ਕਰਵਾਏ ਅਤੇ ਗੱਤਕਾ ਖਿਡਾਰੀਆਂ ਦੀ ਮਦਦ ਵੀ ਕੀਤੀ ਹੈ।

Leave a Reply