ਰੇਰਾ ਵੱਲੋਂ ਸਾਂਝੀਆਂ ਥਾਵਾਂ ਦੀ ਰਜਿਸਟ੍ਰੇਸ਼ਨ ਫੀਸ ਸਬੰਧੀ ਸਰਕੂਲਰ ਜਾਰੀ

re
By Admin

ਚੰਡੀਗੜ, 02 ਫਰਵਰੀ
ਰੀਅਲ ਅਸਟੇਟ ਰੇਗੂਲੇਟਰੀ ਅਥਾਰਟੀ, ਪੰਜਾਬ (ਰੇਰਾ) ਨੇ ਸਪਸ਼ਟ ਕੀਤਾ ਹੈ ਕਿ ਕਿਸੇ ਰੀਅਲ ਅਸਟੇਟ ਪ੍ਰੋਜੈਕਟ, ਖਾਸਕਰ ਉਸ ਪ੍ਰੋਜੈਕਟ ਜਿਸ ਦੇ ਘੇਰੇ ਅੰਦਰ ਵੱਖ-ਵੱਖ ਵਰਤੋਂ ਵਾਲੀ ਜ਼ਮੀਨ ਹੋਵੇ, ਦੇ ਖੁੱਲ•ੇ ਖੇਤਰਾਂ/ਸਾਂਝੀ ਵਰਤੋਂ ਵਾਲੇ ਖੇਤਰਾਂ ਦੀ ਰਜਿਸਟ੍ਰੇਸ਼ਨ ਫੀਸ ਉਸ ਇਲਾਕੇ ਦੀ ਫੀਸ ਦੇ ਬਰਾਬਰ ਹੋਵੇਗੀ ਜਿਸ ਦੀ ਵਰਤੋਂ ‘ਚ ਸਬੰਧਤ ਥਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਰੇਰਾ ਵੱਲੋਂ ਜਾਰੀ ਇੱਕ ਸਰਕੂਲਰ ਵਿੱਚ ਇਸ ਸਬੰਧੀ ਅੱਗੇ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਪ੍ਰੋਜੈਕਟ ਅਧੀਨ ਰਿਹਾਇਸ਼ੀ ਇਲਾਕੇ ਨਾਲ ਸਬੰਧਤ ਖੁੱਲ•ੇ ਖੇਤਰਾਂ/ਸਾਂਝੀ ਵਰਤੋਂ ਵਾਲੇ ਖੇਤਰਾਂ ਦੀ ਰਜਿਸਟ੍ਰੇਸ਼ਨ ਫੀਸ ਰਿਹਾਇਸ਼ੀ ਦਰ ਦੇ ਹਿਸਾਬ ਨਾਲ ਕੀਤੀ ਜਾਵੇਗੀ। ਜਦੋਂਕਿ, ਜੇਕਰ ਸਾਂਝੇ ਖੇਤਰ/ਸਾਂਝੀ ਵਰਤੋਂ ਵਾਲੇ ਖੇਤਰ ਦੀ ਵਰਤੋਂ ਸਮੁੱਚੇ ਪ੍ਰੋਜੈਕਟ ਲਈ ਕੀਤੀ ਜਾ ਰਹੀ ਹੈ ਨਾ ਕਿ ਕਿਸੇ ਖਾਸ ਮਕਸਦ ਲਈ ਤਾਂ ਸਬੰਧਤ ਖੇਤਰ ਦੀ ਰਜਿਸਟਰੇਸ਼ਨ ਫੀਸ ਉਕਤ ਪ੍ਰੋਜੈਕਟ ਨਾਲ ਸਬੰਧਤ ਖੇਤਰਾਂ ਵਿੱਚੋਂ ਸੱਭ ਤੋਂ ਘੱਟ ਰਜਿਸਟ੍ਰੇਸ਼ਨ ਫੀਸ ਵਾਲੇ ਖੇਤਰ ਦੇ ਬਰਾਬਰ ਹੋਵੇਗੀ।