ਮੰਤਰੀ ਮੰਡਲ ਵੱਲੋਂ ਰਾਜਮਾਤਾ ਮਹਿੰਦਰ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ

re
By Admin

 

      ਵਿਛੜੀ ਆਤਮਾ ਦੀ ਰੂਹ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੌਨ

ਚੰਡੀਗੜ੍ਹ, 4 ਅਗਸਤ:

ਪੰਜਾਬ ਮੰਤਰੀ ਮੰਡਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ, ਰਾਜਮਾਤਾ ਮਹਿੰਦਰ ਕੌਰ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਰਾਜਮਾਤਾ ਦੇ ਸਤਿਕਾਰ ਲਈ ਤੋ ਮਿੰਟ ਮੌਨ ਰੱਖਿਆ ਜੋ ਲੰਮੀ ਬਿਮਾਰੀ ਤੋਂ ਬਾਅਦ 24 ਜੁਲਾਈ ਨੂੰ ਵਿਛੋੜਾ ਦੇ ਗਏ ਸਨ।

ਮੰਤਰੀ ਮੰਡਲ ਵੱਲੋਂ ਆਮ ਸਹਿਮਤੀ ਨਾਲ ਪ੍ਰਵਾਨ ਕੀਤੇ ਗਏ ਇਕ ਮੱਤੇ ਵਿੱਚ ਰਾਜਮਾਤਾ ਮਹਿੰਦਰ ਕੌਰ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਨੂੰ ਇਕ ਉੱਘੀ ਸ਼ਖਸ਼ੀਅਤ ਦੱਸਿਆ ਗਿਆ ਹੈ। ਜਿਨ੍ਹਾਂ ਵੱਲੋਂ ਦੱਬੇ ਕੁਚਲੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਪਾਇਆ ਯੋਗਦਾਨ ਹਰੇਕ ਵੱਲੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦਾ ਮਿਸਾਲੀ ਯੋਗਦਾਨ ਔਰਤਾਂ ਦੇ ਸਸ਼ਕਤੀਕਰਨ, ਬੱਚਿਆਂ ਵਿੱਚ ਸਿੱਖਿਆ ਦਾ ਪਸਾਰ ਕਰਨ ਅਤੇ ਸਮਾਜ ਦੇ ਗਰੀਬ ਵਰਗਾਂ ਨੂੰ ਮੁਸ਼ਕਲ ਵੇਲੇ ਦਿੱਤੀ ਗਈ ਸਹਾਇਤਾ ਨੂੰ ਹਮੇਸ਼ਾ ਹੀ ਯਾਦ ਰੱਖਿਆ ਜਾਵੇਗਾ ਅਤੇ ਇਹ ਮੌਜੂਦਾ ਸਮੇਂ ਦੇ ਆਗੂਆਂ ਲਈ ਪ੍ਰੇਰਨਾ ਦਾ ਸਰੋਤ ਹੋਵੇਗਾ।