ਮੰਤਰੀ ਮੰਡਲ ਨੇ ਭਾਰਤ ਦੇ ਚੋਣ ਕਮਿਸ਼ਨ ਨੂੰ ਹੋਰ ਦੇਸ਼ਾਂ/ਅੰਤਰਰਾਸ਼ਟਰੀ ਏਜੰਸੀਆਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨਾਲ ਸਮਝੌਤੇ ਨੂੰ ਪ੍ਰਵਾਨਗੀ ਦਿੱਤੀ 

nation
By Admin

ਪ੍ਰਧਾਨ ਮੰਤਰੀ  ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਨੇ ਭਾਰਤ ਦੇ ਚੋਣ ਕਮਿਸ਼ਨ ਦੇ ਪ੍ਰਸਤਾਵ ‘ਤੇ ਹੋਰ ਦੇਸ਼ਾਂ/ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਚੋਣ ਪ੍ਰਬੰਧਨ ਸੰਸਥਾਵਾਂ ਨਾਲ ਚੋਣ ਪ੍ਰਬੰਧਨ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਸਹਿਯੋਗ ‘ਤੇ ਸਮਝੌਤੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿੱਚ ਨਿਮਨਲਿਖਤ ਸ਼ਾਮਲ ਹਨ”:

  1. ਇਕੁਆਡੋਰ (Ecuador) ਦੀ ਰਾਸ਼ਟਰੀ ਚੋਣ ਕੌਂਸਲ,
  2. ਅਲਬਾਨੀਆ ਦਾ ਕੇਂਦਰੀ ਚੋਣ ਕਮਿਸ਼ਨ,
  3. ਭੁਟਾਨ ਦਾ ਚੋਣ ਕਮਿਸ਼ਨ,
  4. ਅਫ਼ਗਾਨਿਸਤਾਨ ਦਾ ਸੁਤੰਤਰ ਚੋਣ ਕਮਿਸ਼ਨ,
  5. ਗਿੰਨੀ (Guinea) ਦਾ ਰਾਸ਼ਟਰੀ ਸੁੰਤਤਰ ਚੋਣ ਕਮਿਸ਼ਨ,
  6. ਮਿਆਂਮਾਰ ਦਾ ਕੇਂਦਰੀ ਚੋਣ ਕਮਿਸ਼ਨ ਅਤੇ
  7. ਭਾਰਤੀ ਅੰਤਰਰਾਸ਼ਟਰੀ ਲੋਕਤੰਤਰ ਅਤੇ ਚੋਣ ਪ੍ਰਬੰਧਨ ਸੰਸਥਾ (ਆਈਆਈਆਈਡੀਈਐੱਮ) ਅਤੇ ਲੋਕਤੰਤਰ ਅਤੇ ਚੋਣ ਸਹਾਇਤਾ ਲਈ ਅੰਤਰਰਾਸ਼ਟਰੀ ਸੰਸਥਾ (ਅੰਤਰਰਾਸ਼ਟਰੀ ਆਈਡੀਈਏ)।

ਇਨ੍ਹਾਂ ਸਮਝੌਤਿਆਂ ਵਿੱਚ ਮਿਆਰੀ ਲੇਖ/ਧਾਰਾਵਾਂ ਸ਼ਾਮਲ ਹਨ ਜਿਹੜੀਆਂ ਚੋਣ ਪ੍ਰਕਿਰਿਆ ਦੇ ਸੰਗਠਨਾਤਮਕ ਅਤੇ ਤਕਨੀਕੀ ਵਿਕਾਸ ਦੇ ਖੇਤਰ ਵਿੱਚ ਗਿਆਨ ਅਤੇ ਤਜਰਬੇ ਦੇ ਵਿਸਥਾਰ ਵਿੱਚ ਸਹਿਯੋਗ ਨੂੰ ਪ੍ਰੋਤਸਾਹਿਤ ਕਰਦੀਆਂ ਹਨ, ਸੂਚਨਾ ਦੇ ਅਦਾਨ-ਪ੍ਰਦਾਨ, ਸੰਸਥਾਗਤ ਮਜ਼ਬੂਤੀ ਅਤੇ ਸਮਰੱਥਾ ਨਿਰਮਾਣ, ਕਰਮਚਾਰੀਆਂ ਦੀ ਸਿਖਲਾਈ, ਨਿਯਮਤ ਸਲਾਹ ਮਸ਼ਵਰੇ ਆਦਿ ਵਿੱਚ ਸਹਾਇਤਾ ਕਰਦੀਆਂ ਹਨ।

ਇਨ੍ਹਾਂ ਸਮਝੌਤਿਆਂ ਨਾਲ ਉਕਤ ਚੋਣ ਪ੍ਰਬੰਧਨ ਸੰਸਥਾਵਾਂ ਲਈ ਤਕਨੀਕੀ ਸਹਾਇਤਾ/ਸਮਰੱਥਾ ਸਹਾਇਤਾ ਨਿਰਮਾਣ ਦੇ ਉਦੇਸ਼ ਨਾਲ ਦੁਵੱਲੇ ਸਹਿਯੋਗ ਨੂੰ ਪ੍ਰੋਤਸਾਹਿਤ ਕੀਤਾ ਜਾਵੇਗਾ।

Leave a Reply