# ਮੁਖ ਸਕੱਤਰ ਰੈਂਕ ਦੇ ਚੇਅਰਮੈਨ ਵੀ ਮੰਗਣ ਲਗੇ ਪੇਅ ਕਮਿਸ਼ਨ ਪੰਜਾਬ ਸਰਕਾਰ ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਨੂੰ ਪੇਅ ਕਮਿਸ਼ਨ ਦੇ ਕੇ ਬੁਰੀ ਫਸੀ ਕਰਮਚਾਰੀ ਵੀ ਸਰਕਾਰ ਖਿਲਾਫ ਮੋਰਚਾ ਖੋਲਣ ਲਈ ਤਿਆਰ ਪੇਅ ਕਮਿਸ਼ਨ ਦੇਣੇ ਨੂੰ ਵਿਤ ਸਕੱਤਰ ਡੀ ਪੀ ਰੈਡੀ ਦੇ ਗਏ ਸੀ ਮੰਜੂਰੀ

Punjab
By Admin

ਪੇਅ ਕਮਿਸ਼ਨ ਦੇਣੇ ਨੂੰ ਵਿਤ ਸਕੱਤਰ ਡੀ ਪੀ ਰੈਡੀ ਦੇ ਗਏ ਸੀ ਮੰਜੂਰੀ
ਚੰਡੀਗੜ੍ 30 ਦਸੰਬਰ (ਅਪਡੇਟ ਪੰਜਾਬ ): ਪੰਜਾਬ ਸਰਕਾਰ ਵਲੋਂ ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਨੂੰ ਕੇਂਦਰ ਦੇ ਪੈਟਰਨ ਤੇ ਪੇਅ ਕਮਿਸ਼ਨ ਦੇਣ ਦਾ ਖੁਲਾਸਾ ਅਪਡੇਟ ਪੰਜਾਬ ਵਲੋਂ ਕੀਤੇ ਜਾਣ ਤੋਂ ਬਾਦ ਹੁਣ ਪੰਜਾਬ ਦੇ ਕਰਮਚਾਰੀ ਹੈ ਨਹੀਂ ਬਲਕਿ ਕਈ ਕਮਿਸ਼ਨ ਦੇ ਚੇਅਰਮੈਨਾਂ ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਮੁਖ ਸਕੱਤਰ ਦਾ ਰੈਂਕ ਤੇ ਸਕੇਲ ਦਿੱਤਾ ਹੈ ਉਹ ਵੀ ਹੁਣ ਕੇਂਦਰੀ ਪੈਟਰਨ ਤੇ ਪੇਅ ਕਮਿਸ਼ਨ ਦੇ ਮੰਗ ਕਰਨ ਲੱਗ ਪਏ ਹਨ ਪੰਜਾਬ ਸਰਕਾਰ ਨੇ ਕਈ ਕਮਿਸ਼ਨਾਂ ਚ ਜੋ ਚੇਅਰਮੈਨ ਲਗਾਏ ਹਨ ਸਾਬਕਾ ਆਈ ਏ ਐੱਸ ਹਨ ਤੇ ਜੋ ਕਮਿਸ਼ਨਰ ਲਗਾਏ ਹਨ ਊਨਾ ਨੂੰ ਵੀ ਮੁਖ ਸਕੱਤਰ ਦਾ ਰੈਂਕ ਦਿੱਤਾ ਹੈ ਹੁਣ ਮੁਖ ਸਕੱਤਰ ਦੀ ਤਨਖਾਹ ਵੱਧ ਗਈ ਹੈ ਤੇ ਊਨਾ ਦੇ ਤਨਖਾਹ ਪਹਿਲਾ ਵਾਲੀ ਹੈ ਇਸ ਲਈ ਉਹ ਵੀ ਮੰਗ ਕਰ ਰਹੇ ਹਨ ਕੇ ਨਵੇਂ ਸਕੇਲਾਂ ਚ ਤਨਖਾਹ ਦਿਤੀ ਜਾਵੇ ਤੇ 2106 ਤੋਂ ਬਕਾਇਆ ਵੀ ਦਿੱਤਾ ਜਾਵੇ ਜਿਸ ਨਾਲ ਪੰਜਾਬ ਸਰਕਾਰ ਤੇ ਹੋਰ ਵਿਤੀ ਭਾਰ ਪਵੇਗਾ ਪੰਜਾਬ ਸਰਕਾਰ ਨੇ ਵਿਧਾਨ ਸਭ ਚੋਣਾਂ ਤੋਂ ਪਹਿਲਾ ਸਿਰਫ ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਨੂੰ ਕੇਂਦਰ ਦੇ ਪੈਟਰਨ ਤੇ ਪੇਅ ਕਮਿਸ਼ਨ ਦੇ ਕੇ ਨਵਾਂ ਪੰਗਾ ਲੈ ਲਿਆ ਹੈ ਸੂਤਰਾਂ ਦਾ ਕਹਿਣਾ ਹੈ ਆਈ ਏ ਐਸ ਤੇ ਆਈ ਪੀ ਐਸ ਅਫਸਰਾਂ ਨੂੰ ਕੇਂਦਰ ਦੇ ਪੈਟਰਨ ਤੇ ਪੇਅ ਕਮਿਸ਼ਨ ਸਕੇਲ ਦੇਣ ਨੂੰ ਵਿਤ ਵਿਭਾਗ ਦੇ ਪਹਿਲੇ ਐਡੀਸ਼ਨਲ ਮੁੱਖ ਸਕੱਤਰ ਡੀ ਪੀ ਰੈਡੀ ਮੰਜੂਰੀ ਦੇ ਗਏ ਸੀ ਜਿਸ ਤੋਂ ਬਾਅਦ ਮੁਖ ਮੰਤਰੀ ਨਾ ਮੰਜੂਰੀ ਦੇ ਦਿਤੀ
ਸੂਤਰਾਂ ਦਾ ਕਹਿਣਾ ਹੈ ਕੀ ਹੁਣ ਇਕ ਕਮਿਸ਼ਨ ਨੇ ਪੱਤਰ ਲਿਖਿਆ ਹੈ ਊਨਾ ਨੂੰ ਨੂੰ ਵੀ ਕੇਂਦਰੀ ਪੈਟਰਨ ਤੇ ਤਨਖਾਹ ਸਕੇਲ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਕਾਫੀ ਕਮਿਸ਼ਨਾਂ ਚ ਸਾਬਕਾ ਆਈ ਏ ਐਸ ਤੇ ਆਈ ਪੀ ਐੱਸ ਅਧਿਕਾਰੀਆਂ ਨੂੰ ਮੁਖ ਸਕੱਤਰ ਦਾ ਰੈਂਕ ਦਿੱਤਾ ਹੈ ਜਿਨ੍ਹਾਂ ਚ ਰਾਈਟ ਟੂ ਸਰਵਿਸ ਕਮਿਸ਼ਨ ,ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ,ਪੰਜਾਬ ਰਾਜ ਚੋਣ ਕਮਿਸ਼ਨ ,ਹਿਊਮਨ ਰਾਈਟ ਕਮਿਸ਼ਨ ,ਐਨ ਆਰ ਕਮਿਸ਼ਨ ਸ਼ਾਮਿਲ ਹਨ ਪੰਜਾਬ ਸਰਕਾਰ ਨੇ ਮੁਖ ਸਕੱਤਰ ਦੀ ਤਨਖਾਹ ਚ 70000 ਦਾ ਵੱਡਾ ਕਰ ਦਿੱਤਾ ਹੈ ਇਸ ਲਈ ਹੁਣ ਕਮਿਸ਼ਨਾਂ ਦੇ ਚੇਅਰਮੈਨ ਨੂੰ ਵੀ ਵਧੀ ਹੋਏ ਤਨਖਾਹ ਦੇਣੀ ਪੜੇਗੀ ਜਿਸ ਨਾਲ ਸਰਕਾਰ ਤੇ ਹੋਰ ਵਿਤੀ ਭਾਰ ਵੱਧ ਜਾਵੇਗਾ ਪਰ ਸਰਕਾਰ ਲਈ ਮੁਸਕਲ ਇਹ ਹੈ ਕੇ ਅਗਰ ਸਰਕਾਰ ਕਰਮਚਾਰੀਆਂ ਨੂੰ ਕੋਈ ਰਾਹਤ ਨਹੀਂ ਦਿਦੀ ਤੇ ਇਸ ਨਾਲ ਮੁਸਕਲ ਖੜੀ ਹੋ ਜਾਵੇਗੀ ਇਸ ਸਮੇ ਪੰਜਾਬ ਚ 3 ਲੱਖ ਕਰਮਚਾਰੀ ਹਨ ਉਹ ਵਿਧਾਨ ਸਭਾ ਚੋਣਾਂ ਚ ਸਰਕਾਰ ਦੇ ਖਿਲਾਫ ਜਾ ਸਕਦੇ ਹਨ ਦੂਜੇ ਪਾਸੇ ਕਰਮਚਾਰੀ ਹੁਣ ਕੋਈ ਵੱਡਾ ਐਕਸ਼ਨ ਨਵੇਂ ਸਾਲ ਚ ਕਰ ਸਕਦੇ ਹਨ

Leave a Reply