ਮਿਸ਼ਨ ਤੰਦਰੁਸਤ ਪੰਜਾਬ ਤਹਿਤ: ਪ੍ਰਦੂਸ਼ਣ ਮੁਕਤ ਦੀ ਮੁਹਿੰਮ ਨੂੰ ਸ਼ਹਿਰੀਆਂ ਵੱਲੋਂ ਭਰਵਾਂ ਹੁੰਗਾਰਾ

Punjab
By Admin
ਵਾਤਾਵਰਣ ਬਚਾਉਣ ਦੀ ਨਿਵੇਕਲੀ ਪਹਿਲ ਲਈ ਵੱਖ-ਵੱਖ ਮੁਲਾਜ਼ਮ ਅਤੇ ਵਪਾਰਕ ਐਸੋਸੀਏਸ਼ਨਾਂ ਹੋਈਆਂ ਇੱਕਜੁਟ
ਬਠਿੰਡਾ 28 ਸਤੰਬਰ : ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਮੌਕੇ ‘ਤੇ ਬਠਿੰਡਾ ਸ਼ਹਿਰ ਨੂੰ ਪ੍ਰਦੂਸ਼ਣ ਮੁਕਤ ਅਤੇ ਟਰੈਫਿਕ ਨੂੰ ਘੱਟ ਕਰਨ ਲਈ ਸ਼ਹਿਰ ਦੀਆਂ ਵੱਖ-ਵੱਖ ਵਪਾਰਕ ਸਮਾਜਿਕ ਅਤੇ ਕਰਮਚਾਰੀਆਂ ਅਧਿਕਾਰੀਆਂ ਦੁਆਰਾ ਨਿਵੇਕਲੀ ਪਹਿਲ ਕੀਤੀ ਗਈ। ਜਿਸ ਤਹਿਤ ਹਰ ਸ਼ੁੱਕਰਵਾਰ ਲੋਕ ਆਪਣੇ ਕੰਮ ਸਥਾਨ ‘ਤੇ ਸਾਈਕਲ ਪੈਦਲ ਜਾਂ ਸਾਂਝੀ ਸਵਾਰੀ ਰਾਹੀਂ ਕੰਮ ‘ਤੇ ਜਾਣ ਨੂੰ ਤਰਜੀਹ ਦੇਣਗੇ। ਇਸ ਮੁਹਿੰਮ ਦਾ ਅਗਾਜ਼ ਫਾਇਰ ਬ੍ਰਿਗੇਡ ਚੌਂਕ ਤੋਂ ਆਪੋ ਆਪਣੇ ਕੰਮ ਸਥਾਨ ‘ਤੇ ਸਾਈਕਲ ਰਾਹੀ ਜਾਣ ਦੀ ਨਿਵੇਕਲੀ ਪਹੁੰਚ ਰਾਹੀਂ ਕੀਤਾ ਗਿਆ।
 ਇਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਐਸ.ਡੀ.ਓ. ਸ਼੍ਰੀ ਰਵੀਪਾਲ ਨੇ ਆਪਣੀ ਸਮੁੱਚੇ ਸਟਾਫ ਸਮੇਤ ਭਾਗ ਲੈਂਦੇ ਹੋਏ ਦੱਸਿਆ ਕਿ ਸਪੋਰਟਸ ਵੈਰੀਅਰਜ ਦੀ ਇਸ ਪਹਿਲਕਦਮੀ ਲਈ ਹਰ ਸ਼ਹਿਰੀ ਵੱਧ ਚੜ ਕੇ ਇਸ ਮੁਹਿੰਮ ਦਾ ਹਿੱਸਾ ਬਣਨ ਦਾ ਅਹਿਦ ਕੀਤਾ ਹੈ।
 ਇਸ ਮੌਕੇ ਭੀਮ ਕੰਵਰ ਸਿੰਘ ਪ੍ਰਧਾਨ ਕੁਸ਼ਤੀ ਐਸੋਸੀਏਸ਼ਨ ਅਤੇ ਰੁਪਿੰਦਰ ਸਿੰਘ ਪ੍ਰਧਾਨ ਪਾਵਰਲਿਫਟਿੰਗ ਐਸੋਸੀਏਸ਼ਨ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਯੂਥ ਕਲੱਬਾਂ ਦੇ ਵਲੰਟੀਅਰਜ਼ ਦੁਆਰਾ ਸਾਈਕਲ ਨੂੰ ਰੋਜ਼ਾਨਾ ਕੰਮ-ਕਾਜ ਲਈ ਜੀਵਨ ਦਾ ਅਹਿਮ ਹਿੱਸਾ ਬਣਨ ਦਾ ਪ੍ਰਣ ਕਰਦਿਆਂ ਕਿਹਾ ਕਿ ਸ਼ਹਿਰ ਦੇ ਹਰ ਵਰਗ ਨੂੰ ਇਸ ਵਿਚ ਸ਼ਾਮਿਲ ਕੀਤਾ ਜਾਵੇਗਾ। ਇਸ ਮੌਕੇ ਭਾਗੀਦਾਰਾਂ ਨੂੰ ਪ੍ਰਣਬ ਕਨੋੜੀਆ ਵੱਲੋਂ ਟੀਸ਼ਰਟਾਂ ਪ੍ਰਦਾਨ ਕੀਤੀਆਂ ਗਈਆਂ।
ਇਸ ਮੌਕੇ ਐਕਸੀਅਨ ਮੰਦਰ ਸਿੰਘ, ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰੈਕਟਰ ਕੁਲਵਿੰਦਰ ਸਿੰਘ, ਪੰਜਾਬ ਪੁਲੀਸ ਦੇ ਇੰਸਪੈਕਟਰ ਜੋਰਾ ਸਿੰਘ, ਐਡਵੋਕੇਟ ਐਸੋਈਏਸ਼ਨ ਵੱਲੋਂ ਗੁਰਵਿੰਦਰ ਸਿੰਘ ਮਾਨ, ਕੈਮਿਸਟ ਐਸੋਸੀਏਸ਼ਨ ਦੇ ਦਰਸ਼ਨ ਸਿੰਘ ਜੋੜਾ, ਡਾਕਟਰਜ਼ ਐਸੋਸੀਏਸ਼ਨ ਵੱਲੋਂ ਡਾਕਟਰ ਕਸ਼ਿਸ ਗੁਪਤਾ, ਪੈਡਲਰਜ਼ ਕਲੱਬ ਬਠਿੰਡਾ ਦੇ ਸਲਿਲ ਬਾਂਸਲ, ਚਰਨਜੀਤ ਟੋਨੀ, ਆਨੰਦ ਗੁਪਤਾ, ਬਠਿੰਡਾ ਵਿਕਾਸ ਮੰਚ ਤੋਂ ਰਾਕੇਸ਼ ਨਰੂਲਾ, ਚਾਰਟਰਡ ਅਕਾਉਂਟ ਐਸੋਸੀਏਸ਼ਨ ਦੇ ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦੁਆਰਾ ਸਾਈਕਲ ਰਾਹੀਂ ਕੰਮਤੇਜਾਣ ਦੀ ਪਹਿਲ ਕੀਤੀ ਗਈ।

Leave a Reply