ਬ੍ਰਹਮ ਮਹਿੰਦਰਾ ਵੱਲੋਂ ਸਿਹਤ ਵਿਭਾਗ ਦਾ ਵਿਜ਼ਨ ਦਸਤਾਵੇਜ਼ ਪੇਸ਼

Punjab
By Admin

• ਸਿਹਤ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਵਿਭਾਗ ਦੀਆਂ 10 ਮਹੀਨਿਆਂ ਦੀਆਂ ਪ੍ਰਾਪਤੀਆਂ ਦਾ ਵਿਸਥਾਰਤ ਵੇਰਵਾ ਪੇਸ਼
• ਸਿਹਤ ਸੇਵਾਵਾਂ ਦਾ ਦਾਇਰਾ ਵਧਾਉਣ ਲਈ 240 ਵੈੱਲਨੈਸ ਸੈਂਟਰ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਬਣੇਗਾ ਪੰਜਾਬ
• ਸ਼ਹਿਰੀ ਤੇ ਪੇਂਡੂ ਖੇਤਰਾਂ ‘ਚ ਹੰਗਾਮੀ ਸੇਵਾਵਾਂ ਮੁਹੱਈਆ ਕਰਾਉਣ ਲਈ 5 ਆਧੁਨਿਕ ਐਂਬੂਲੈਂਸਾਂ ਸਣੇ 50 ਨਵੀਆਂ ਐਂਬੂਲੈਂਸਾਂ ਹੋਣਗੀਆਂ ਸ਼ੁਰੂ
• ਸਾਰੇ ਜ਼ਿਲ•ਾ ਹਸਪਤਾਲਾਂ ‘ਚ ਦੰਦ ਲਾਉਣ ਸਣੇ ਦੰਦਾਂ ਦੇ ਇਲਾਜ ਲਈ ਆਧੁਨਿਕ ਸਹੂਲਤਾਂ ਕਰਵਾਈਆਂ ਜਾਣਗੀਆਂ ਮੁਹੱਈਆ
• ਮੁੱਖ ਮੰਤਰੀ ਜਨ ਔਸ਼ਧੀ ਯੋਜਨਾ ਅਧੀਨ 22 ਜ਼ਿਲ•ਾ ਹੈਡਕੁਆਰਟਰਾਂ, 41 ਸਬ ਡਿਵੀਜ਼ਨਾਂ ਅਤੇ 3 ਮੈਡੀਕਲ ਕਾਲਜਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੁੱਲ•ਣਗੀਆਂ
• ਹਸਪਤਾਲਾਂ ਵਿੱਚ ਸਟਾਫ਼ ਦੀ ਸਮੇਂ ਸਿਰ ਹਾਜ਼ਰੀ ਯਕੀਨੀ ਬਣਾਉਣ ਦੇ ਉਪਰਾਲੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਲੱਗਣਗੇ ਬਾਇਉਮੀਟਰਕ ਯੰਤਰ
• ਰਾਜ ਭਰ ਵਿੱਚ ਇਸੇ ਵਰ•ੇ 5 ਨਵੇਂ ਅਤਿ ਆਧੁਨਿਕ ਟਰੌਮਾ ਸੈਂਟਰ ਖੁੱਲ•ਣਗੇ
• 45 ਬਲੱਡ ਬੈਂਕਾਂ ਦੀ ਆਨਲਾਈਨ ਜਾਣਕਾਰੀ ਮੁਹੱਈਆ ਕਰਾਉਣ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ
• ਯੂਨੀਵਰਸਲ ਸਿਹਤ ਬੀਮਾ ਯੋਜਨਾ ਅਧੀਨ ਇਸੇ ਵਰ•ੇ ਤੀਜੀ ਸ਼੍ਰੇਣੀ ਦੀਆਂ ਸਿਹਤ ਸੇਵਾਵਾਂ ਹੋਣਗੀਆਂ ਸ਼ੁਰੂ
• ਮੁਫ਼ਤ ਡਾਇਲਸਿਸ ਸਹੂਲਤ ਲਈ 6 ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਡਾਇਲਸਿਸ ਇਕਾਈਆਂ ਹੋਣਗੀਆਂ ਸਥਾਪਤ
• ਨਸ਼ਿਆਂ ‘ਚ ਗ਼ਲਤਾਨ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਾਉਣ ਲਈ ਸਾਰੇ ਜ਼ਿਲਿ•ਆਂ ਵਿੱਚ ਓ.ਓ.ਏ.ਟੀ. ਪ੍ਰੋਗਰਾਮ ਸ਼ੁਰੂ ਹੋਵੇਗਾ
• ਜੱਚਾ-ਬੱਚਾ ਸੰਭਾਲ ਲਈ ਇਸ ਸਾਲ 1000 ਦਿਨਾਂ ਦੀ ਸਾਂਭ-ਸੰਭਾਲ ਸਕੀਮ ਵੀ ਅਰੰਭੀ ਜਾਵੇਗੀ
• ਟੀ.ਬੀ. ਦੇ ਮਰੀਜ਼ਾਂ ਨੂੰ ਮਿਲੇਗਾ ਮੁਫ਼ਤ ਖ਼ੁਰਾਕ ਸਕੀਮ ਦਾ ਲਾਭ ਅਤੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਲਈ ਮੁਹੱਈਆ ਹੋਵੇਗੀ ਮੁਫ਼ਤ ਐਕਸ-ਰੇ ਸਕੀਮ
• ਸਾਫ਼-ਸਫ਼ਾਈ ਦੇ ਮਾਪਦੰਡਾਂ ਪੱਖੋਂ ਪੰਜਾਬ ਨੂੰ ਕਾਇਆ ਕਲਪ ਪ੍ਰੋਗਰਾਮ ਅਧੀਨ ਮਿਲੇ ਕੌਮੀ ਪੁਰਸਕਾਰ
• 70 ਸਾਲਾਂ ਮਗਰੋਂ ਕਾਂਗਰਸ ਸਰਕਾਰ, ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਕਰ ਰਹੀ ਹੈ ਸਥਾਪਤ
• ਮੋਗਾ ਤੇ ਜ਼ੀਰਕਪੁਰ ਵਿੱਚ 50-50 ਬਿਸਤਰਿਆਂ ਦੇ ਹਸਪਤਾਲ ਬਣਨਗੇ
ਚੰਡੀਗੜ•, 11 ਜਨਵਰੀ
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੱਲੋਂ ਅੱਜ ਕਾਂਗਰਸ ਸਰਕਾਰੀ ਦੀਆਂ 10 ਮਹੀਨੇ ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦਾ ਵਿਸਥਾਰਤ ਵੇਰਵਾ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਿਹਤ ਵਿਭਾਗ ਦੀਆਂ ਭਵਿੱਖੀ ਯੋਜਨਾਵਾਂ ਦਾ ਖ਼ਾਕਾ (ਵਿਜ਼ਨ ਦਸਤਾਵੇਜ਼) ਵੀ ਪੇਸ਼ ਕੀਤਾ ਗਿਆ।
ਇਥੇ ਪ੍ਰੈਸ ਕਾਨਫ਼ਰੰਸ ਦੌਰਾਨ ਵਿਸਥਾਰਤ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਚਨਬੱਧ ਹੈ ਅਤੇ ਇਸ ਮੰਤਵ ਦੀ ਪੂਰਤੀ ਲਈ ਰਾਜ ਭਰ ਵਿੱਚ ਪੜਾਅਵਾਰ 2950 ਵੈੱਲਨੈਸ ਸੈਂਟਰ ਖੋਲ•ਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤਹਿਤ ਖ਼ਾਸ ਤੌਰ ‘ਤੇ ਪੇਂਡੂ ਖੇਤਰਾਂ ਵਿੱਚ ਮਰੀਜ਼ਾਂ ਨੂੰ ਉਨ•ਾਂ ਦੇ ਘਰਾਂ ਤੱਕ ਹੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸੇ ਤਰ•ਾਂ 50 ਨਵੀਆਂ ਅਤਿ ਆਧੁਨਿਕ ਐਂਬੂਲੈਂਸਾਂ ਚਲਾਈਆਂ ਜਾਣਗੀਆਂ, ਜਿਨ•ਾਂ ਵਿੱਚ 5 ਅਜਿਹੀਆਂ ਐਂਬੂਲੈਂਸਾਂ ਸ਼ਾਮਲ ਹੋਣਗੀਆਂ, ਜੋ ਜੀਵਨ ਬਚਾਊ ਅਤਿ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਹੋਣਗੀਆਂ।


ਮੰਤਰੀ ਨੇ ਕਿਹਾ ਕਿ ਦੀਰਘਕਾਲੀ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵੱਡੀ ਰਾਹਤ ਦੇਣ ਲਈ 22 ਜ਼ਿਲ•ਾ ਹਸਪਤਾਲਾਂ, 41 ਸਬ ਡਿਵੀਜ਼ਨਲ ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ ਵਿੱਚ ਦਵਾਈਆਂ ਦੀਆਂ ਦੁਕਾਨਾਂ ਖੋਲ•ੀਆਂ ਜਾਣਗੀਆਂ, ਜਿਨ•ਾਂ ਵਿੱਚ ਘੱਟ ਕੀਮਤ ‘ਤੇ ਜੈਨਰਿਕ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਸਿਹਤ ਸੇਵਾਵਾਂ ਦੇ ਹੋਏ ਮੰਦੇ ਹਾਲ ਦਾ ਜ਼ਿਕਰ ਕਰਦਿਆਂ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਮੁੱਢਲੇ, ਦੂਜੇ ਤੇ ਤੀਜੇ ਦਰਜੇ ਦੇ ਸਿਹਤ ਕੇਂਦਰਾਂ ਨੂੰ ਪੂਰੀ ਤਰ•ਾਂ ਅਣਗੌਲਿਆ ਕੀਤਾ ਗਿਆ ਜੋ ਕਿ ਸ਼ਰਮਨਾਕ ਅਤੇ ਦੁਖਦਾਈ ਗੱਲ ਸੀ। ਸਿਹਤ ਸੇਵਾਵਾਂ ਦੇਣਾ ਕਿਸੇ ਵੀ ਸਰਕਾਰ ਦਾ ਮੁੱਢਲਾ ਫਰਜ਼ ਹੁੰਦਾ ਪ੍ਰੰਤੂ ਪਿਛਲੀ ਸਰਕਾਰ ਨੇ ਇਸ ਖੇਤਰ ਨੂੰ ਪੂਰੀ ਤਰ•ਾਂ ਅਣਦੇਖਿਆ ਕਰ ਦਿੱਤਾ ਗਿਆ। ਉਨ•ਾਂ ਕਿਹਾ ਕਿ ਜਦੋਂ ਸਾਡੀ ਸਰਕਾਰ ਨੇ ਜ਼ਿੰਮੇਵਾਰੀ ਸੰਭਾਲੀ ਤਾਂ ਸਿਹਤ ਸਿਸਟਮ ਬੁਰੀ ਤਰ•ਾਂ ਨਾਲ ਫੇਲ• ਹੋਇਆ ਸੀ ਅਤੇ ਸਾਡੀ ਸਰਕਾਰ ਨੇ ਇਸ ਖੇਤਰ ਨੂੰ ਸਭ ਤੋਂ ਵੱਧ ਪਹਿਲ ਦਿੱਤੀ। ਦੂਰਅੰਦੇਸ਼ੀ ਪਹੁੰਚ ਰੱਖਣ ਵਾਲੇ ਸਾਡੇ ਅਗਾਂਹਵਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਹੋਈ ਜਿਸ ਦੇ ਸਿੱਟੇ 10 ਮਹੀਨਿਆਂ ਅੰਦਰ ਹੀ ਮਿਲਣ ਲੱਗ ਪਏ ਅਤੇ ਸਰਕਾਰੀ ਹਸਪਤਾਲਾਂ ਵਿੱਚ ਬਿਹਤਰ ਸਿਹਤ ਸੇਵਾਵਾਂ ਬਹਾਲ ਹੋਈਆਂ।  ਸਿਹਤ ਮੰਤਰੀ ਨੇ ਇਸ ਮੌਕੇ ਐਲਾਨ ਕੀਤਾ ਕਿ ਉਨ•ਾਂ ਦੇ ਵਿਭਾਗ ਵੱਲੋਂ ਲੋਕ ਪੱਖੀ ਅਤੇ ਅਹਿਮ ਸਕੀਮਾਂ ਬਣਾਈਆਂ ਗਈਆਂ ਹਨ ਜਿਨ•ਾਂ ਦੀ ਸ਼ੁਰੂਆਤ ਇਸੇ ਸਾਲ 2018 ਤੋਂ ਹੋ ਜਾਵੇਗੀ।
ਨਵੀਆਂ ਸਕੀਮਾਂ ਦਾ ਖੁਲਾਸਾ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਸਭ ਤੋਂ ਵੱਡੇ ਪਹਿਲੇ ਕਦਮ ਵਿੱਚ ਸੂਬੇ ਵਿੱਚ 2950 ਹੈਲਥ ਵੈਲਨੈਸ ਸੈਂਟਰ (ਐਚ.ਡਬਲਿਊ.ਸੀ.) ਖੋਲ•ੇ ਜਾ ਰਹੇ ਹਨ। ਉਨ•ਾਂ ਕਿਹਾ ਕਿ  ਹੈਲਥ ਵੈਲਨੈਸ ਸੈਂਟਰ ਖੋਲ•ਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੋਵੇਗਾ। ਉਨ•ਾਂ ਦੱਸਿਆ ਕਿ ਇਹ ਸੈਂਟਰ ਪੜਾਅ ਵਾਰ ਖੋਲ•ੇ ਜਾਣਗੇ ਅਤੇ ਪਹਿਲੇ ਪੜਾਅ ਵਿੱਚ 240 ਸੈਂਟਰ ਇਸੇ ਸਾਲ ਫਾਜ਼ਿਲਕਾ, ਪਠਾਨਕੋਟ ਅਤੇ ਪਟਿਆਲਾ ਜ਼ਿਲੇ ਦੇ ਦੋ ਬਲਾਕਾਂ ਵਿੱਚ ਖੋਲ•ੇ ਜਾਣਗੇ। ਹਰ ਸੈਂਟਰ ਦੀ ਲਾਗਤ 17 ਲੱਖ ਰੁਪਏ ਆਵੇਗੀ ਜਿਸ ਵਿੱਚੋਂ 5 ਲੱਖ ਰੁਪਏ ਬੁਨਿਆਦੀ ਢਾਂਚੇ ‘ਤੇ ਖਰਚ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਸਿਖਲਾਈਯਾਫਤਾ ਸਟਾਫ ਨਰਸਾਂ ਨੂੰ ਇਨ•ਾਂ ਸੈਂਟਰਾਂ ਵਿੱਚ ਕਮਿਊਨਟੀ ਸਿਹਤ ਅਧਿਕਾਰੀ ਵਜੋਂ ਕੰਮ ਕਰਨਗੀਆਂ। ਇਸ ਸਬੰਧੀ ਸਬੰਧਤ ਸਟਾਫ ਨੂੰ ਛੇ ਮਹੀਨਿਆਂ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜੋ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂੰ) ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ•ਾਂ ਕਿਹਾ ਕਿ ਨੇੜਲੇ ਸੀ.ਐਚ.ਸੀ./ਪੀ.ਐਚ.ਸੀ. ਦੇ ਸਪੈਸ਼ਲਿਸਟ/ਮੈਡੀਕਲ ਅਫਸਰ ਇਨ•ਾਂ ਹੈਲਥ ਵੈਲਨੈਸ ਸੈਂਟਰਾਂ ਵਿੱਚ ਹਫਤੇ ਵਿੱਚ ਦੋ ਦਿਨ ਲਈ ਓ.ਪੀ.ਡੀ. ਸੇਵਾਵਾਂ ਦੇਣਗੇ।
ਸਿਹਤ ਮੰਤਰੀ ਨੇ ਇਕ ਹੋਰ ਲੋਕ ਪੱਖੀ ਸ਼ੁਰੂਆਤ ਦਾ ਐਲਾਨ ਕਰਦਿਆਂ ਕਿਹਾ ਕਿ ਸ਼ਹਿਰੀ ਤੇ ਪੇਂਡੂ ਖੇਤਰਾਂ ਦੇ ਵਸਨੀਕਾਂ ਨੂੰ ਐਮਰਜੈਂਸੀ ਮੈਡੀਕਲ ਸੇਵਾਵਾਂ ਦੇਣ ਲਈ 50 ਨਵੀਆਂ ਐਬੂਲੈਂਸ ਚਲਾਈਆਂ ਜਾਣਗੀਆਂ ਜਿਨ•ਾਂ ਵਿੱਚ 5 ਐਡਵਾਂਸ ਜੀਵਨ ਬਚਾਓ ਐਬੂਲੈਂਸ (ਏ.ਐਲ.ਐਸ.) ਸ਼ਾਮਲ ਹੋਣਗੀਆਂ। ਉਨ•ਾਂ ਦੱਸਿਆ ਕਿ ਇਹ ਏ.ਐਲ.ਐਸ. ਨਾਜ਼ੁਕ ਘੜੀਆਂ ਵਿੱਚ ਅਪਣਾਈਆਂ ਜਾਂਦੀਆਂ ਬਹੁਤ ਹੀ ਅਹਿਮ ਜੀਵਨ ਬਚਾਓ ਤਕਨੀਕਾਂ ਨਾਲ ਲੈਸ ਹੋਣਗੀਆਂ। ਇਸ ਨਾਲ ਐਮਰਜੈਂਸੀ ਕੇਸਾਂ ਵਿੱਚ ਮਰੀਜ਼ਾਂ ਦੀ ਸੰਭਾਲ ਅਤੇ ਉਨ•ਾਂ ਦਾ ਇਲਾਜ ਐਬੂਲੈਂਸ ਵਿੱਚ ਹੀ ਸ਼ੁਰੂ ਹੋ ਜਾਵੇਗਾ। ਉਨ•ਾਂ ਦੱਸਿਆ ਕਿ ਇਸ ਤੋਂ ਪਹਿਲਾਂ 242 ਐਬੂਲੈਂਸ ਨਾਜ਼ੁਕ ਥਾਵਾਂ ‘ਤੇ ਚੱਲ ਰਹੀਆਂ ਹਨ ਜਿਹੜੀਆਂ 108 ਕਾਲ ਸੈਂਟਰ ਨਾਲ ਅਟੈਚ ਹਨ। ਉਨ•ਾਂ ਕਿਹਾ ਕਿ ਸਾਡੀ ਸਰਕਾਰ ਦਾ ਟੀਚਾ ਹੈ ਕਿ ਸੂਬੇ ਦੇ ਹਰ ਸ਼ਹਿਰੀ ਖੇਤਰ ਵਿੱਚ 20 ਮਿੰਟਾਂ ਦੇ ਅੰਦਰ ਅਤੇ ਪੇਂਡੂ ਖੇਤਰ ਵਿੱਚ 30 ਮਿੰਟਾਂ ਦੇ ਐਮਰਜੈਂਸੀ ਐਬੂਲੈਂਸ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।
ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਸਾਡੇ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ 45 ਸਰਕਾਰੀ ਬਲੱਡ ਬੈਂਕਾਂ ਵਿੱਚ ਈ-ਰਕਤਕੋਸ਼ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਕਿਹਾ ਕਿ ਇਸ ਸਕੀਮ ਤਹਿਤ ਕਿਸੇ ਵੀ ਐਮਰਜੈਂਸੀ ਦੀ ਹਾਲਤ ਵਿੱਚ ਮਰੀਜ਼ ਨੂੰ ਆਨਲਾਈਨ ਹੀ ਪਤਾ ਲੱਗ ਜਾਵੇਗਾ ਕਿ ਸੂਬੇ ਦੇ ਇਨ•ਾਂ 45 ਸਰਕਾਰੀ ਬਲੱਡ ਬੈਂਕਾਂ ਵਿੱਚ ਕਿਹੜੇ ਗਰੁੱਪ ਦਾ ਖੂਨ ਮੌਜੂਦ ਹੈ। ਇਸ ਨਾਲ ਸਵੈ-ਇੱਛਤ ਖੂਨਦਾਨੀ ਵੀ ਆਪਣੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ। ਉਨ•ਾਂ ਕਿਹਾ ਕਿ e-raktkosh.in ਉਤੇ ਲੌਗਇਨ ਕਰ ਕੇ ਕੋਈ ਵੀ ਜਾਣਕਾਰੀ ਲੈ ਸਕਦਾ ਹੈ। ਇਸ ਸਬੰਧੀ ਗੂਗਲ ਪਲੇਅ ਸਟੋਰ ਉਪਰ ਜਾ ਕੇ ਈ-ਰਕਤਕੋਸ਼ ਮੋਬਾਈਲ ਐਪ ਡਾਊਨਲੋਡ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਅਗਲੇ ਪੜਾਅ ਵਿੱਚ ਪੰਜਾਬ ਦੇ 59 ਪ੍ਰਾਈਵੇਟ ਬਲੱਡ ਬੈਂਕਾਂ ਵਿੱਚ ਈ-ਰਕਤਕੋਸ਼ ਸਥਾਪਤ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਦੱਸਿਆ ਕਿ ਕਾਂਗਰਸ ਪਾਰਟੀ ਨੇ ਚੌਣ ਮੈਨੀਫੇਸਟੋ ਵਿੱਚ ਵਾਅਦਾ ਕੀਤਾ ਸੀ ਕਿ ਰਾਜ ਵਿੱਚ 5 ਨਵੇਂ ਮੈਡੀਕਲ ਕਾਲਜ ਅਤੇ ਹਸਪਤਾਲ ਬਣਾਏ ਜਾਣਗੇ। ਰਾਜ ਵਿੱਚ ਪਿੱਛਲੇ ਲਗਭਗ 70 ਸਾਲਾਂ ਤੋਂ ਕੋਈ ਵੀ ਮੈਡੀਕਲ ਕਾਲਜ ਅਤੇ ਹਸਪਤਾਲ ਸਰਕਾਰੀ ਖੇਤਰ ਵਿੱਚ ਨਹੀਂ ਬਣਿਆ। ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਦੀ ਸਥਾਪਨਾ 1951 ਵਿੱਚ ਕੀਤੀ ਗਈ ਸੀ। ਉਨ•ਾਂ ਦੱਸਿਆ ਕਿ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਲਈ ਹਰ ਯਤਨ ਕਰ ਰਹੀ ਹੈ ਅਤੇ ਵਾਅਦੇ ਅਨੁਸਾਰ ਮੈਡੀਕਲ ਕਾਲਜ ਤੇ ਹਸਪਤਾਲ ਐਸਏਐਸ ਨਗਰ (ਮੋਹਾਲੀ) ਵਿੱਚ ਸਥਾਪਿਤ ਕੀਤਾ ਜਾਵੇਗਾ, ਜਿਸ ਦੇ ਨਿਰਮਾਣ ਦਾ ਕੰਮ ਇਸ ਸਾਲ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਵਿੱਚ ਮੁਫ਼ਤ ਡਾਇਲਸਸ ਦੀ ਸੁਵਿਧਾ ਉਪਲੱਬਧ ਕਰਵਾਈ ਗਈ ਹੈ। ਇਹ ਸੁਵਿਧਾ ਰਾਜ ਦੇ ਸਾਰੇ ਜ਼ਿਲ•ਾ ਹਸਪਤਾਲਾਂ, ਸਬ ਡਿਵੀਜ਼ਨਲ ਹਸਪਤਾਲਾਂ (ਕੋਟਕਪੂਰਾ, ਅਬੋਹਰ, ਜਗਰਾਉਾਂ,ਬਟਾਲਾ, ਦਸੂਹਾ ਅਤੇ ਫਗਵਾੜਾ) ਅਤੇ ਸੀਐਚਸੀ ਬੰਗਾ ਤੇ ਤਿੰਨ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਮੁਹੱਈਆ ਕਰਵਾਈ ਗਈ ਹੈ। ਇਸੇ ਤਰ•ਾਂ 68 ਯੂਨਿਟਾਂ ਵਿੱਚ 29 ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ•ਾਂ ਦੱਸਿਆ ਕਿ ਦੂਸਰੇ ਫੇਜ਼ ਵਿੱਚ ਮੁਫ਼ਤ ਡਾਇਲਸਸ ਸੁਵਿਧਾ ਵੀ ਜਲਦ ਹੀ ਉਪਲਬੱਧ ਕਰਵਾ ਦਿੱਤੀ ਜਾਵੇਗੀ ਅਤੇ 5 ਹੋਰ ਸਬ ਡਿਵੀਜ਼ਨਲ ਹਸਪਤਾਲਾਂ ਵਿੱਚ ਵੀ ਜਲਦ ਹੀ ਸ਼ੁਰੂ ਕੀਤੀ ਜਾਵੇਗੀ।
ਸਿਹਤ ਵਿਭਾਗ ਪੰਜਾਬ ਨੇ ਟੀਬੀ ਨੂੰ ਘਟਾਉਣ ਲਈ ਫੈਸਲਾ ਲਿਆ ਹੈ ਕਿ ਟੀਬੀ ਮਰੀਜਾਂ ਨੂੰ ਮੁਫ਼ਤ ਪੌਸ਼ਟਿਕ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇਗੀ। ਇਹ ਸੁਵਿਧਾ ਮਾਰਕਫੈੱਡ ਦੇ ਸਹਿਯੋਗ ਨਾਲ ਉਪਲੱਬਧ ਕਰਵਾਈ ਜਾਵੇਗੀ। ਉਨ•ਾਂ ਕਿਹਾ ਕਿ ਟੀਬੀ ਦੇ ਮਰੀਜਾਂ ਲਈ ਐਕਸ-ਰੇ ਵੀ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਕੀਤਾ ਗਿਆ ਹੈ ਅਤੇ ਰਾਸ਼ਟਰੀ ਪੱਧਰ ਤੇ ਟੀਬੀ ਨੂੰ 2025 ਵਿੱਚ ਖਤਮ ਕਰਨ ਦਾ ਟੀਚਾ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਜ਼ਖ਼ਮੀਆਂ ਦੀ ਸਮੇਂ ਸਿਰ ਇਲਾਜ ਲਈ ਟਰੋਮਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਪੰਜਾਬ ਵਿੱਚ 5 ਟਰੋਮਾ ਸੈਂਟਰ ਬਣਾਏ ਜਾ ਰਹੇ ਹਨ। ਪਹਿਲੇ ਫੇਜ਼ ਵਿੱਚ ਇਹ ਟਰੋਮਾ ਸੈਂਟਰ ਰਾਸ਼ਟਰੀ ਤੇ ਰਾਜ ਪੱਧਰੀ ਹਾਈਵੇ ਨਜ਼ਦੀਕ ਸਥਾਪਿਤ ਕੀਤੇ ਜਾਣਗੇ।
ਸਿਹਤ ਮੰਤਰੀ ਨੇ ਦੱਸਿਆ ਕਿ ਮੈਡੀਕਲ ਅਫ਼ਸਰਾਂ ਅਤੇ ਹੋਰ ਮੈਡੀਕਲ ਤੇ ਪੈਰਾ-ਮੈਡੀਕਲ ਸਟਾਫ ਦਾ ਦਫ਼ਤਰੀ ਸਮੇਂ ਆਉਣਾ-ਜਾਣਾ ਯਕੀਨੀ ਬਣਾਉਣ ਲਈ ਬਾਇਓ ਮੈਟਰਿਕ ਅਟੈਂਡੈਂਸ ਸਿਸਟਮ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ।
ਸ਼੍ਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮਾਵਾਂ ਤੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਲਈ ਰਾਜ ਸਰਕਾਰ ਨੇ 1000 ਦਿਨਾਂ ਵਿਸ਼ੇਸ਼ ਮਾਂ ਤੇ ਬੱਚੇ ਦੀ ਸਿਹਤ ਸੰਭਾਲ ਲਈ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਲਈ ਗਰਭਵਤੀ ਮਹਿਲਾ ਅਤੇ ਬੱਚੇ ਦੇ ਦੂਸਰੇ ਜਨਮ ਦਿਨ ਤੱਕ        ਸਿਹਤ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਸ ਦੇ ਲਈ ਗਰਭਵਤੀ ਮਹਿਲਾ ਦਾ ਗਰਭ ਦੌਰਾਨ ਤਿੰਨ ਵਾਰ ਜਾਂਚ, ਪੋਸ਼ਟਿਕ ਭੋਜਨ, ਹਾਈ ਰਿਸਕ ਗਰਭ ਦੀ ਪਹਿਚਾਣ ਤੇ ਸਟਰੋਂਗ ਰੈਫਲ ਮੈਕੇਨਿਜ਼ਮ ਤਿਆਰ ਕੀਤਾ ਜਾ ਰਿਹਾ ਹੈ।
ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਆਪਣੇ ਆਪ ਵਿਚ ਇਕ ਹੋਰ ਵੱਖਰਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ ਜਿਸ ਅਧੀਨ ਸਟੇਟ ਆਰਗਨ ਟੀਸ਼ੂ ਟਰਾਂਸਪਲਾਂਟੇਸ਼ਨ ਆਰਗੇਨਾਈਜ਼ੇਸ਼ਨ ਦੀ ਸਥਾਪਨਾ ਕਰਨ ਜਾ ਰਹੀ ਹੈ ਜਿਸ ਦੁਆਰਾ ਤੇਜੀ ਸ਼੍ਰੇਣੀ ਦੀਆਂ ਸੇਵਾਵਾਂ ਅਧੀਨ  ਅੰਗ ਅਤੇ ਟੀਸ਼ੂ ਦਾਨ ਕਰਨ ਦੀ ਵਿਵਸਥਾ ਕੀਤੀ ਜਾਵੇਗੀ।ਇਸ ਸੰਸਥਾ ਦੀ ਸ਼ੁਰੂਆਤ ਵਿਖੇ ਮੈਡੀਕਲ ਸਿੱਖਿਆ ਭਵਨ ਮੁਹਾਲੀ ਵਿਚ ਕੀਤੀ ਜਾ ਰਹੀ ਹੈ। ਉਨ•ਾਂ ਕਿਹਾ ਕਿ ਦਿਲ, ਫੇਫੜ•ੇ, ਜਿਗਰ ਅਤੇ ਅੰਤੜੀ ਆਦਿ ਰੋਗਾਂ ਤੋਂ ਪੀੜਤ ਮਰੀਜਾਂ ਲਈ ਜਦੋਂ ਇਹ ਕੇਂਦਰ ਚਾਲੂ ਹੋ ਗਿਆ ਤਾਂ ਪੀੜਤ ਮਰੀਜਾਂ ਦੇ ਅੰਗ ਬਦਲੀ ਦਾ ਪ੍ਰੋਗਰਾਮ ਇਥੇ ਸ਼ੁਰੂ ਕੀਤਾ ਜਾਵੇਗਾ।

Leave a Reply