ਬੋਰਡ ਨੇ ਵਿੱਦਿਅਕ ਮੁਕਾਬਲਿਆਂ ਦੀਆਂ ਤਾਰੀਕਾਂ ਬਦਲ ਕੇ 30 ਅਕਤੂਬਰ ਤੋਂ ਪਹਿਲੀ ਨਵੰਬਰ ਕੀਤੀਆਂ

Punjab
By Admin

ਐੱਸ.ਏ.ਐੱਸ. ਨਗਰ 09 ਅਕਤੁਬਰ (   ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਏ ਜਾ ਰਹੇ ਜਿਲ੍ਹਾ ਪੱਧਰ ਦੇ ਅਕਾਦਮਿਕ ਵਿੱਦਿਅਕ ਮੁਕਾਬਲਿਆਂ ਦੇ ਦੂਜੇ ਗੇੜ ਦੀਆਂ ਤਰੀਕਾਂ ਬਦਲ ਕੇ 16 ਤੋਂ 18 ਅਕਤੂਬਰ ਦੀ ਬਜਾਏ ਹੁਣ 30 ਅਕਤੂਬਰ ਤੋਂ ਪਹਿਲੀ ਨਵੰਬਰ ਤੱਕ ਕਰ ਦਿੱਤੀਆਂ ਗਈਆਂ ਹਨ|
ਬੋਰਡ ਦੇ ਸਕੱਤਰ ਵੱਲੋਂ ਪ੍ਰ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ  ਸਿੱਖਿਆ ਵਿਭਾਗ ਵੱਲੋਂ ਸਕੂਲਾਂ ਵਿੱਚ ਕਰਵਾਏ ਜਾਣ ਵਾਲੇ ਕੁੱਝ ਪ੍ਰੋਗਰਾਮਾਂ ਕਾਰਨ ਇਹ ਮਿਤੀਆ ਤਬਦੀਲ ਕਰਨੀਆਂ ਪਈਆਂ ਹਨ|
ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਸ਼ਡਿਊਲ ਪਹਿਲਾਂ ਵਾਂਗ ਹੀ ਰਹੇਗਾ| ਇਸ ਸਬੰਧੀ ਵਧੇਰੇ ਜਾਣਕਾਰੀ ਸਿੱਖਿਆ ਬੋਰਡ ਦੀ ਵੈੱਬਸਾਈਟ ਮਮਮ|ਬਤਕਲ|.ਫ|ਜਅ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ|

Leave a Reply