ਫਗਵਾੜਾ ਵਿੱਚ ਸਦਭਾਵਨਾ ਦਾ ਮਾਹੌਲ ਪੈਦਾ ਕਰਨ ਲਈ ਸਿਆਸੀ ਆਗੂਆਂ ਨੂੰ ਪਹਿਲਕਦਮੀ ਕਰਨ —-ਕੈਂਥ

Punjab
By Admin
ਕੈਪਟਨ ਸਰਕਾਰ ਸਰਬ ਪਾਰਟੀ ਮੀਟਿੰਗ ਤੁਰੰਤ ਬੁਲਾਏ —- ਕੈਂਥ
ਸਿਆਸੀ ਪਾਰਟੀਆਂ ਨੂੰ ਵੋਟਾਂ ਦੀ ਰਾਜਨੀਤੀ ਤੋਂ ਉਪਰ ਉਠਕੇ ਮਾਹੌਲ ਨੂੰ ਸ਼ਾਤੀਪੂਰਵਕ ਬਣਾਉਣ —ਕੈਂਥ
ਚੰਡੀਗੜ੍ਹ,17 ਅਪ੍ਰੈਲ      ਸੰਵਿਧਾਨ ਚੌਕ ਫਗਵਾੜਾ ਉਤੈ ਛੜ੍ਹੇ ਵਿਵਾਦ ਤੋ ਦੁਆਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਗੰਭੀਰ ਬਣਦੀ ਜਾ ਰਹੀ ਹੈ, ਕੈਪਟਨ ਸਰਕਾਰ ਅਜਿਹੇ ਮਾਹੌਲ ਨੂੰ ਸ਼ਾਤੀਪੂਰਵਕ ਹੱਲ ਲਈ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਇਹ ਵਿਚਾਰਾਂ ਦਾ ਪ੍ਰਗਟਾਵਾ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।
ਉਹਨਾ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਭਾਈਚਾਰਿਆਂ ਵਿੱਚ ਵਿਗੜ ਰਹੇ ਮਾਹੌਲ ਨੂੰ ਤੁਰੰਤ ਕਾਬੂ ਕਰਨਾ ਚਾਹੀਦਾ ਹੈ।
 ਕੈਂਥ ਨੇ ਕਿਹਾ ਕਿ ਸਰਕਾਰੀ ਸਰਪ੍ਰਸਤੀ ਪ੍ਰਾਪਤ ਆਪੇ ਬਣੇ ਔਖਤੀ ਪ੍ਰਧਾਨ ਖੁੰਭਾ ਵਾਗੂ ਪੈਦਾ ਹੋਏ ਅੱਤਵਾਦ/ਵੱਖਵਾਦੀ ਨਾਲ ਟਾਕਰਾ ਕਰਨ ਦੇ ਨਾਮ ਉਤੈ ਸੰਗਠਨਾਂ ਦੀ ਪੜਚੋਲ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਅਜਿਹੇ ਨਾਜ਼ੁਕ ਮਾਹੌਲ ਵਿੱਚ ਸਿਆਸੀ ਪਾਰਟੀਆਂ ਨੂੰ ਵੋਟਾਂ ਦੀ ਰਾਜਨੀਤੀ ਤੋਂ ਉਪਰ ਉਠਕੇ ਮਾਹੌਲ ਨੂੰ ਸ਼ਾਤੀਪੂਰਵਕ ਬਣਾਉਣ ਲਈ ਉਪਰਾਲੇ ਕੀਤੇ ਜਾਣ ਅਤੇ ਜਰਨਲ ਸਮਾਜ ਅਤੇ ਅਨੁਸੂਚਿਤ ਜਾਤੀਆਂ ਵਿੱਚ ਪੈਦਾ ਕੀਤੀ ਜਾ ਰਹੀ ਨਫ਼ਰਤ ਨੂੰ ਘਟਾਉਣ ਲਈ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਦੇ ਸਾਰਥਿਕ ਉਪਰਾਲੇ ਕੀਤੇ ਜਾਣ। ਸਮਾਜ ਨੂੰ ਭੜਕਾਊ ਵਾਲੇ ਸਮਾਜਿਕ ਜੱਥੇਬੰਦੀਆਂ ਨਾਲ ਸਖਤੀ ਨਾਲ ਪੇਸ਼ ਆਕੇ ਸਦਭਾਵਨਾ ਦਾ ਮਾਹੌਲ ਬਹਾਲ ਕੀਤਾ ਜਾਵੇ।
 ਕੈਂਥ ਨੇ  ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਕਜੁੱਟ ਹੋਕੇ ਸਦਭਾਵਨਾ ਮੀਟਿੰਗ ਕਰਕੇ ਭਾਈਚਾਰਿਆਂ ਵਿੱਚ ਪੈਦਾ ਹੋਈ ਨਫ਼ਰਤ ਨੂੰ ਖਤਮ ਕਰਨ ਲਈ ਅੱਗੇ ਆਉਣ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਕਦਮੀ ਕਰਨੀ ਚਾਹੀਦੀ ਹੈ,ਤਾ ਜੋ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ।

Leave a Reply