ਪੰਜਾਬ ਵਿੱਚ ਕੁੱਲ 121.64 ਲੱਖ ਮੀਟਰਿਕ ਟਨ ਕਣਕ ਦੀ ਖਰੀਦ

re
By Admin

ਚੰਡੀਗੜ•, 6 ਮਈ:
ਪੰਜਾਬ ਵਿੱਚ ਸਰਕਾਰੀ ਖਰੀਦ ਏਜੰਸੀਆਂ ਅਤੇ ਨਿੱਜੀ ਵਪਾਰੀਆਂ ਵੱਲੋਂ 5 ਮਈ ਤੱਕ ਮੰਡੀਆਂ ਵਿੱਚ ਆਈ 121.64 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ ਸਾਰੇ ਖਰੀਦ ਕੇਂਦਰਾਂ ਵਿੱਚ ਹੋਈ ਕੁੱਲ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਵੱਲੋਂ 121.15 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜਦਕਿ ਨਿੱਜੀ ਵਪਾਰੀਆਂ ਵੱਲੋਂ 49157 ਮੀਟਰਿਕ ਟਨ ਕਣਕ ਖਰੀਦੀ ਗਈ। ਉਨ•ਾਂ ਦੱਸਿਆ ਕਿ 10.96 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨਾਲ ਸੰਗਰੂਰ ਜ਼ਿਲ•ਾ ਪਹਿਲੇ ਸਥਾਨ ਉÎੱਤੇ ਹੈ, ਜਦ ਕਿ ਪਟਿਆਲਾ ਅਤੇ ਬਠਿੰਡਾ ਜ਼ਿਲ•ੇ ਕ੍ਰਮਵਾਰ 8.93 ਲੱਖ ਮੀਟਰਿਕ ਟਨ ਅਤੇ 8.87 ਲੱਖ ਮੀਟਰਿਕ ਟਨ ਕਣਕ ਦੀ ਖਰੀਦ ਨਾਲ ਦੂਜੇ ਅਤੇ ਤੀਜੇ ਸਥਾਨ ਉÎੱਤੇ ਹਨ।
ਏਜੰਸੀਆਂ ਵੱਲੋਂ ਕੀਤੀ ਖਰੀਦ ਦੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਪਨਗਰੇਨ ਵੱਲੋਂ 2803357 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਜੋ ਕਿ ਕੁੱਲ ਖਰੀਦ ਦਾ 23 ਫੀਸਦੀ ਹੈ। ਇਸ ਤੋਂ ਇਲਾਵਾ, ਮਾਰਕਫੈੱਡ ਵੱਲੋਂ 2667962 ਮੀਟਰਿਕ ਟਨ ਕਣਕ ਜੋ ਕਿ 21.9 ਫੀਸਦੀ ਹੈ, ਪਨਸਪ ਵੱਲੋਂ 2341613 ਮੀਟਰਿਕ ਟਨ ਕਣਕ ਜੋ ਕਿ 19.3 ਫੀਸਦੀ ਹੈ, ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ (ਪੀ.ਐਸ.ਡਬਲਿਊ.ਸੀ) ਵੱਲੋਂ 1655305 ਮੀਟਰਿਕ ਟਨ ਕਣਕ ਜੋ ਕਿ 13.6 ਫੀਸਦੀ ਹੈ, ਪੰਜਾਬ ਐਗਰੋ ਫੂਡ ਕਾਰਪੋਰੇਸ਼ਨ (ਪੀ.ਏ.ਐਫ.ਸੀ) ਵੱਲੋਂ 1207390 ਮੀਟਰਿਕ ਟਨ ਕਣਕ ਜੋ ਕਿ ਲਗਭਗ 9.9 ਫੀਸਦੀ ਹੈ ਅਤੇ  ਐਫ.ਸੀ.ਆਈ ਵੱਲੋਂ 1438897 ਮੀਟਰਿਕ ਟਨ ਕਣਕ ਜੋ ਕਿ ਕੁੱਲ ਖਰੀਦ ਦਾ 11.8 ਫੀਸਦੀ ਹੈ, ਦੀ ਖਰੀਦ ਕੀਤੀ ਗਈ ਹੈ। ਉਹਨਾਂ ਅੱਗੇ ਦੱਸਿਆ ਕਿ ਨਿੱਜੀ ਵਪਾਰੀਆਂ ਵੱਲੋਂ 49157 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ ਜੋ ਕਿ ਕੁੱਲ ਖਰੀਦ ਦਾ 0.4 ਫੀਸਦੀ ਹੈ।
ਉਨ•ਾਂ ਦੱਸਿਆ ਕਿ 5 ਮਈ ਤੱਕ ਪੂਰੇ ਪ੍ਰਦੇਸ਼ ਵਿੱਚ ਮੰਡੀਆਂ ਵਿਚੋਂ 97.60 ਲੱਖ ਮੀਟਰਿਕ ਟਨ ਕਣਕ ਦੀ ਲਿਫਟਿੰਗ ਕਰ ਲਈ ਗਈ ਹੈ।