ਪੰਜਾਬ ਵਿਧਾਨ ਸਭਾ ਦੀਆਂ ਵੱਖ-ਵੱਖ ਕਮੇਟੀਆਂ ਗਠਿਤ, ਨੋਟੀਫਿਕੇਸ਼ਨ ਜਾਰੀ

re
By Admin

– ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਸੂਚੀ ਜਾਰੀ
ਚੰਡੀਗੜ•, 7 ਮਈ:
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਸਾਲ 2018-19 ਲਈ ਸਦਨ ਦੀਆਂ ਵੱਖ-ਵੱਖ ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕਰ ਦਿੱਤੇ ਗਏ ਹਨ। ਇਸ ਸਬੰਧੀ ਅੱਜ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਕੁੱਲ 13 ਕਮੇਟੀਆਂ ਦੇ ਚੇਅਰਮੈਨ ਅਤੇ ਮੈਂਬਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਵੱਖ-ਵੱਖ ਕਮੇਟੀਆਂ ਦੇ ਨਾਂ ਅਤੇ ਵੇਰਵੇ ਇਸ ਪ੍ਰਕਾਰ ਹਨ:
ਲੋਕ ਲੇਖਾ ਕਮੇਟੀ ਦਾ ਚੇਅਰਮੈਨ  ਕੰਵਰ ਸੰਧੂ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ  ਦਰਸ਼ਨ ਸਿੰਘ ਬਰਾੜ,  ਸੰਗਤ ਸਿੰਘ ਗਿਲਜ਼ੀਆਂ, ਕੁਲਜੀਤ ਸਿੰਘ ਨਾਗਰਾ, ਅਮਰਿੰਦਰ ਸਿੰਘ ਰਾਜਾ ਵੜਿੰਗ,  ਅਮਿਤ ਵਿੱਜ,  ਬਰਿੰਦਰਮੀਤ ਸਿੰਘ ਪਾਹੜਾ,  ਸੁਨੀਲ ਦੱਤੀ,  ਸੰਤੋਖ ਸਿੰਘ,  ਕੁਲਬੀਰ ਸਿੰਘ ਜ਼ੀਰਾ,  ਅਮਨ ਅਰੋੜਾ,  ਪਵਨ ਕੁਮਾਰ ਟੀਨੂੰ ਅਤੇ ਐਨ.ਕੇ.ਸ਼ਰਮਾ ਸ਼ਾਮਲ ਹਨ।
ਸਰਕਾਰੀ ਕਾਰੋਬਾਰ ਕਮੇਟੀ ਦਾ ਚੇਅਰਮੈਨ  ਰਾਕੇਸ਼ ਪਾਂਡੇ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਰਣਦੀਪ ਸਿੰਘ ਨਾਭਾ,  ਸੁਰਿੰਦਰ ਸਿੰਘ ਡਾਵਰ,  ਸੁਰਜੀਤ ਸਿੰਘ ਧੀਮਾਨ,  ਨਿਰਮਲ ਸਿੰਘ, ਪ੍ਰਗਟ ਸਿੰਘ, ਡਾ. ਰਾਜ ਕੁਮਾਰ ਚੱਬੇਵਾਲ,  ਅੰਗਦ ਸਿੰਘ,  ਸਤਕਾਰ ਕੌਰ, ਅਮਰਜੀਤ ਸਿੰਘ ਸੰਦੋਆ,  ਕੁਲਤਾਰ ਸਿੰਘ ਸੰਧਵਾਂ, ਪਰਮਿੰਦਰ ਸਿੰਘ ਢੀਂਡਸਾ ਅਤੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਅਨੁਮਾਨ ਕਮੇਟੀ ਦਾ ਚੇਅਰਮੈਨ ਹਰਦਿਆਲ ਸਿੰਘ ਕੰਬੋਜ ਨੂੰ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ  ਮਦਨ ਲਾਲ ਜਲਾਲਪੁਰ, ਜੋਗਿੰਦਰ ਪਾਲ, ਧਰਮਵੀਰ ਅਗਨੀਹੋਤਰੀ, ਸ੍ਰੀ ਹਰਮਿੰਦਰ ਸਿੰਘ ਗਿੱਲ, ਚੌਧਰੀ ਸੁਰਿੰਦਰ ਸਿੰਘ, ਅਰੁਣ ਡੋਗਰਾ,  ਸੁਖਜੀਤ ਸਿੰਘ, ਪ੍ਰੀਤਮ ਸਿੰਘ ਕੋਟਭਾਈ, ਜੈ ਕ੍ਰਿਸ਼ਨ ਸਿੰਘ, ਪਿਰਮਲ ਸਿੰਘ ਧੌਲਾ, ਬਿਕਰਮ ਸਿੰਘ ਮਜੀਠੀਆ ਅਤੇ ਲਖਬੀਰ ਸਿੰਘ ਲੋਧੀਨੰਗਲ ਸ਼ਾਮਲ ਹਨ।
ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੀ ਭਲਾਈ ਲਈ ਕਮੇਟੀ ਦਾ ਚੇਅਰਮੈਨ  ਨੱਥੂ ਰਾਮ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਸ੍ਰੀ ਨਿਰਮਲ ਸਿੰਘ,  ਬਲਵਿੰਦਰ ਸਿੰਘ,  ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਤਰਸੇਮ ਸਿੰਘ ਡੀ.ਸੀ., ਪਵਨ ਕੁਮਾਰ ਆਦੀਆ, ਡਾ. ਰਾਜ ਕੁਮਾਰ ਚੱਬੇਵਾਲ,  ਦਰਸ਼ਨ ਲਾਲ, ਹਰਜੋਤ ਕਮਲ ਸਿੰਘ,  ਹਰਪਾਲ ਸਿੰਘ ਚੀਮਾ,  ਮਨਜੀਤ ਸਿੰਘ,  ਬਲਦੇਵ ਸਿੰਘ ਖਹਿਰਾ ਅਤੇ ਡਾ. ਸੁਖਵਿੰਦਰ ਕੁਮਾਰ ਦੇ ਨਾਂ ਸ਼ਾਮਲ ਹਨ।
ਹਾਊਸ ਕਮੇਟੀ ਦਾ ਚੇਅਰਮੈਨ ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਨੂੰ ਅਹੁਦੇ ਦੇ ਆਧਾਰ ‘ਤੇ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਸੁਰਿੰਦਰ ਕੁਮਾਰ ਡਾਵਰ, ਮਦਨ ਲਾਲ ਜਲਾਲਪੁਰ,  ਸੁਸ਼ੀਲ ਕੁਮਾਰ ਰਿੰਕੂ,  ਸੁਖਜੀਤ ਸਿੰਘ, ਰਾਜਿੰਦਰ ਸਿੰਘ,  ਹਰਵਿੰਦਰ ਸਿੰਘ ਫੂਲਕਾ, ਅਮਨ ਅਰੋੜਾ ਅਤੇ  ਐਨ.ਕੇ. ਸ਼ਰਮਾ ਦੇ ਨਾਂ ਸ਼ਾਮਲ ਹਨ।
ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਇਕਾਈਆਂ ਸਬੰਧੀ ਕਮੇਟੀ ਦਾ ਚੇਅਰਮੈਨ  ਹਰਪ੍ਰਤਾਪ ਸਿੰਘ ਅਜਨਾਲਾ ਨੂੰ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ  ਅਮਿਤ ਵਿੱਜ, ਬਰਿੰਦਰਮੀਤ ਸਿੰਘ ਪਾਹੜਾ, ਰਾਜਿੰਦਰ ਬੇਰੀ,  ਸੰਜੀਵ ਤਲਵਾੜ, ਕੁਲਦੀਪ ਸਿੰਘ ਵੈਦ,  ਕੁਲਬੀਰ ਸਿੰਘ ਜ਼ੀਰਾ,  ਪ੍ਰੀਤਮ ਸਿੰਘ ਕੋਟਭਾਈ,  ਜਗਤਾਰ ਸਿੰਘ ਜੱਗਾ ਹਿੱਸੋਵਾਲ, ਪ੍ਰੋ. ਬਲਜਿੰਦਰ ਕੌਰ, ਲਖਬੀਰ ਸਿੰਘ ਲੋਧੀਨੰਗਲ, ਬਲਦੇਵ ਸਿੰਘ ਖਹਿਰਾ ਅਤੇ  ਸੋਮ ਪ੍ਰਕਾਸ਼ ਸ਼ਾਮਲ ਹਨ।
ਸਰਕਾਰੀ ਆਸ਼ਵਾਸਨਾਂ ਸਬੰਧੀ ਕਮੇਟੀ ਦਾ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਪਿੰਕੀ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ  ਰਮਨਜੀਤ ਸਿੰਘ ਸਿੱਕੀ, ਨਵਤੇਜ ਸਿੰਘ ਚੀਮਾ,  ਕੁਲਜੀਤ ਸਿੰਘ ਨਾਗਰਾ,  ਫਤਹਿਜੰਗ ਸਿੰਘ ਬਾਜਵਾ,  ਸੁਖਪਾਲ ਸਿੰਘ ਭੁੱਲਰ,  ਗੁਰਪ੍ਰੀਤ ਸਿੰਘ ਜੀ.ਪੀ., ਲਖਵੀਰ ਸਿੰਘ ਲੱਖਾ, ਬੁੱਧ ਰਾਮ,  ਨਾਜ਼ਰ ਸਿੰਘ ਮਾਨਸ਼ਾਹੀਆ,  ਸ਼ਰਨਜੀਤ ਸਿੰਘ ਢਿੱਲੋਂ, ਸ੍ਰੀ ਕੰਵਰਜੀਤ ਸਿੰਘ ਅਤੇ  ਬਲਵਿੰਦਰ ਸਿੰਘ ਬੈਂਸ ਦੇ ਨਾਂ ਸ਼ਾਮਲ ਹਨ।
ਅਧੀਨ ਵਿਧਾਨ ਕਮੇਟੀ ਦਾ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੂੰ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਦਰਸ਼ਨ ਸਿੰਘ ਬਰਾੜ,  ਰਮਨਜੀਤ ਸਿੰਘ ਸਿੱਕੀ, ਰਾਜਿੰਦਰ ਬੇਰੀ,  ਹਰਜੋਤ ਕਮਲ ਸਿੰਘ, ਸ੍ਰੀ ਦਲਵੀਰ ਸਿੰਘ ਗੋਲਡੀ, ਸ੍ਰੀ ਰਾਜਿੰਦਰ ਸਿੰਘ, ਸ੍ਰੀਮਤੀ ਸਰਵਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਸ਼ਰਨਜੀਤ ਸਿੰਘ ਢਿੱਲੋਂ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਸਿਮਰਜੀਤ ਸਿੰਘ ਬੈਂਸ ਅਤੇ ਐਡਵੋਕੇਟ ਜਨਰਲ ਸ਼ਾਮਲ ਹਨ।
ਪਟੀਸ਼ਨ ਕਮੇਟੀ ਦਾ ਚੇਅਰਮੈਨ  ਗੁਰਕੀਰਤ ਸਿੰਘ ਕੋਟਲੀ ਨੂੰ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਨਵਤੇਜ਼ ਸਿੰਘ ਚੀਮਾ, ਸੁਖਪਾਲ ਸਿੰਘ ਭੁੱਲਰ,  ਦਰਸ਼ਨ ਲਾਲ,  ਗੁਰਪ੍ਰੀਤ ਸਿੰਘ ਜੀ.ਪੀ.,  ਸੰਜੀਵ ਤਲਵਾੜ,  ਲਖਵੀਰ ਸਿੰਘ ਲੱਖਾ,  ਦਲਵੀਰ ਸਿੰਘ ਗੋਲਡੀ, ਗੁਰਮੀਤ ਸਿੰਘ ਮੀਤ ਹੇਅਰ, ਮਿਸ ਰੁਪਿੰਦਰ ਕੌਰ ਰੂਬੀ,  ਦਿਲਰਾਜ ਸਿੰਘ,  ਕੰਵਰਜੀਤ ਸਿੰਘ ਅਤੇ  ਦਿਨੇਸ਼ ਸਿੰਘ ਦੇ ਨਾਂ ਸ਼ਾਮਲ ਹਨ।
ਮੇਜ਼ ‘ਤੇ ਰੱਖੇ ਗਏ/ਰੱਖੇ ਜਾਣ ਵਾਲੇ ਕਾਗਜ਼-ਪੱਤਰਾਂ ਸਬੰਧੀ ਕਮੇਟੀ ਦਾ ਚੇਅਰਮੈਨ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਲਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਸ੍ਰੀ ਹਰਮਿੰਦਰ ਸਿੰਘ ਗਿੱਲ, ਚੌਧਰੀ ਸੁਰਿੰਦਰ ਸਿੰਘ,  ਸੁਸ਼ੀਲ ਕੁਮਾਰ ਰਿੰਕੂ, ਸ੍ਰੀ ਅਵਤਾਰ ਸਿੰਘ ਜੂਨੀਅਰ, ਸ੍ਰੀਮਤੀ ਸਤਕਾਰ ਕੌਰ, ਦਵਿੰਦਰ ਸਿੰਘ ਘੁਬਾਇਆ,  ਜੈ ਕ੍ਰਿਸ਼ਨ ਸਿੰਘ,  ਸਰਵਜੀਤ ਕੌਰ ਮਾਣੂੰਕੇ ਅਤੇ ਅਰੁਣ ਨਾਰੰਗ ਸ਼ਾਮਲ ਹਨ।
ਲਾਇਬ੍ਰੇਰੀ ਕਮੇਟੀ ਦਾ ਚੇਅਰਮੈਨ  ਅਮਰੀਕ ਸਿੰਘ ਢਿੱਲੋਂ ਨੂੰ ਲਾਇਅ ਗਿਆ ਹੈ ਜਦਕਿ ਮੈਂਬਰਾਂ ਵਿਚ ਸ੍ਰੀ ਰਣਦੀਪ ਸਿੰਘ ਨਾਭਾ,ਰਜਨੀਸ਼ ਕੁਮਾਰ ਬੱਬੀ, ਬਲਵਿੰਦਰ ਸਿੰਘ,  ਸੁਖਵਿੰਦਰ ਸਿੰਘ ਡੈਨੀ,  ਪਵਨ ਕੁਮਾਰ ਆਦੀਆ, ਕੁਲਤਾਰ ਸਿੰਘ ਸੰਧਵਾਂ,  ਕੁਲਵੰਤ ਸਿੰਘ ਪੰਡੋਰੀ ਅਤੇ ਸ੍ਰੀ ਦਿਲਰਾਜ ਸਿੰਘ ਦਾ ਨਾਂ ਸ਼ਾਮਲ ਹੈ।
ਸਵਾਲ ਅਤੇ ਹਵਾਲਾ ਕਮੇਟੀ ਦਾ ਚੇਅਰਮੈਨ  ਇੰਦਰਬੀਰ ਸਿੰਘ ਬੁਲਾਰੀਆ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ ਸ੍ਰੀ ਸੁਰਜੀਤ ਸਿੰਘ ਧੀਮਾਨ, ਸ੍ਰੀ ਸੰਗਤ ਸਿੰਘ ਗਿਲਜੀਆਂ,  ਰਜਨੀਸ਼ ਕੁਮਾਰ ਬੱਬੀ,  ਸੁਨੀਲ ਦੱਤੀ,  ਅਮਰਜੀਤ ਸਿੰਘ ਸੰਦੋਆ,  ਬਲਦੇਵ ਸਿੰਘ ਅਤੇ  ਪਰਮਿੰਦਰ ਸਿੰਘ ਢੀਂਡਸਾ ਦਾ ਨਾਂ ਸ਼ਾਮਲ ਹੈ।
ਵਿਸ਼ੇਸ਼ ਅਧਿਕਾਰ ਕਮੇਟੀ ਦਾ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਬਣਾਇਆ ਗਿਆ ਹੈ ਜਦਕਿ ਮੈਂਬਰਾਂ ਵਿਚ  ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਫਤਹਿਜੰਗ ਸਿੰਘ ਬਾਜਵਾ, ਤਰਸੇਮ ਸਿੰਘ ਡੀ.ਸੀ, ਸ੍ਰੀ ਧਰਮਵੀਰ ਅਗਨੀਹੋਤਰੀ, ਸ੍ਰੀ ਅਵਤਾਰ ਸਿੰਘ ਜੂਨੀਅਰ,  ਦਰਸ਼ਨ ਲਾਲ ,  ਕੁਲਦੀਪ ਸਿੰਘ ਵੈਦ,  ਜਗਦੇਵ ਸਿੰਘ, ਮਿਸ ਰੁਪਿੰਦਰ ਕੌਰ ਰੂਬੀ, ਪਵਨ ਕੁਮਾਰ ਟੀਨੂ ਅਤੇ ਡਾ. ਸੁਖਵਿੰਦਰ ਕੁਮਾਰ ਸ਼ਾਮਲ ਹਨ।