ਪੰਜਾਬ ਭੂਮੀ ਸੁਰੱਖਿਆ ਐਕਟ, ਸ਼ਿਵਾਲਿਕ ਦੇ ਪਹਾੜਾਂ ਵਿੱਚੋਂ ਮਿੱਟੀ ਖੁਰਨ ਨਾਲ ਜੰਗਲਾਂ ਦੇ ਖਾਤਮੇ ਨੂੰ ਰੋਕੇਗਾ: ਸਾਧੂ ਸਿੰਘ ਧਰਮਸੋਤ

re
By Admin
• ਵਗਦੇ ਚੋਆਂ ਕਾਰਨ ਜੰਗਲਾਂ ਨੂੰ ਹੋ ਰਹੇ ਨੁਕਸਾਨ ਤੋ ਬਿਹਤਰ ਤਰੀਕੇ ਨਾਲ ਸੁਰੱਖਿਅਤ ਅਤੇ ਰਾਖੀ ਕਰਨ ਲਈ ਬਣਾਇਆ ਗਿਆ ਸੀ ਐਕਟ
• ਭਾਜਪਾ ਆਗੂ ਵਿਨੀਤ ਜੋਸ਼ੀ ਭੂ-ਮਾਫੀਆ ਦੀ ਸ਼ਹਿ ‘ਤੇ ਖੇਡ ਰਹੇ ਨੇ ਸਿਆਸਤ
• ਭਾਜਪਾ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਬਣਾ ਰਹੀ ਹੈ ਢਾਲ

ਚੰਡੀਗੜ•, 4 ਫ਼ਰਵਰੀ:
ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ ਸਾਧੂ ਸਿੰਘ ਧਰਮਸੋਤ ਨੇ ਅੱਜ ਸਪੱਸ਼ਟ ਕੀਤਾ ਹੈ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 (ਪੀ.ਐਲ.ਪੀ.ਏ.) ਸੂਬੇ ਅਧੀਨ ਆਉਂਦੇ ਸ਼ਿਵਾਲਿਕ ਦੇ ਪਹਾੜਾਂ ਵਿੱਚੋਂ ਮਿੱਟੀ ਖੁਰਨ ਦੇ ਨਾਲ ਜੰਗਲਾਂ ਦੇ ਖਾਤਮੇ ਨੂੰ ਰੋਕਣ ਵਿੱਚ ਸਹਾਈ ਹੋਵੇਗਾ, ਜਿਸ ਨਾਲ ਜੰਗਲੀ ਜੀਵ ਵੀ ਸੁਰੱਖਿਅਤ ਹੋਣਗੇ।
ਜੰਗਲਾਤ ਮੰਤਰੀ ਨੇ ਸਪਸ਼ੱਟ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਅਧਿਸੂਚਨਾਵਾਂ 31.08.1899, 15.11.1900, 22.11.1900 ਅਤੇ 29.11.1900 ਅਨੁਸਾਰ ‘ਪੰਜਾਬ ਭੂਮੀ ਸੁਰੱਖਿਆ (ਚੋਅਜ) ਐਕਟ 1900’ ਨੂੰ ਪੰਜਾਬ ਰਾਜ ਦੀਆਂ ਹੱਦਾਂ ਅੰਦਰ ਕੁੱਝ ਇਲਾਕੇ ਜੋ ਕਿ ਸ਼ਿਵਾਲਿਕ ਦੇ ਪਹਾੜਾਂ ਜਾਂ ਇਨ•ਾਂ ਦੇ ਨਾਲ ਲਗਦੇ ਹਨ ਨੂੰ, ਵਣਾਂ/ਜੰਗਲਾਂ ‘ਚ ਵਗਦੇ ਚੋਆਂ ਕਾਰਨ ਹੋ ਰਹੇ ਨੁਕਸਾਨ ਤੋ ਬਿਹਤਰ ਤਰੀਕੇ ਨਾਲ ਸੁਰੱਖਿਅਤ ਕਰਨ ਲਈ ਬਣਾਇਆ ਗਿਆ ਸੀ।
ਸ. ਧਰਮਸੋਤ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਾਲ 1900 ਦੌਰਾਨ ਜਾਰੀ ਗਜ਼ਟ ਵਿੱਚ ਵੀ ਦਰਸਾਇਆ ਗਿਆ ਹੈ ਕਿ ਪੀ.ਐਲ.ਪੀ.ਏ. ਸ਼ਿਵਾਲਿਕ ਦੇ ਪਹਾੜਾਂ ਵਿੱਚ ਮਿੱਟੀ ਖੁਰਨ ਨਾਲ ਜੰਗਲ ਦੇ ਖਾਤਮੇ ਨੂੰ ਰੋਕਣ ਲਈ ਬਣਾਇਆ ਗਿਆ ਹੈ। ਉਨ•ਾਂ ਦੱਸਿਆ ਕਿ 3 ਅਗਸਤ, 1905 ਦੇ ਗਜ਼ਟ ਅਨੁਸਾਰ ਪੰਜਾਬ ਭੂਮੀ ਸੁਰੱਖਿਆ (ਚੋਅ) ਐਕਟ 1900 ਸੀਮਤ ਲੋਕਲ ਦਾਇਰੇ ਵਿੱਚ ਇੱਕ ਬਹੁਤ ਹੀ ਲਾਭਦਾਇਕ ਕਦਮ ਹੈ ਜਿਸਦਾ ਮੰਤਵ ਵਣਾਂ ਨੂੰ ਉਗਾਉਣਾ ਅਤੇ ਵਣਾਂ ਦੇ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਸ਼ਿਵਾਲਿਕ ਰੇਂਜ ਨਾਲ ਲਗਦੇ ਪਿੰਡਾਂ ਨੂੰ ਚੋਆਂ ਦੇ ਨੁਕਸਾਨ ਤੋਂ ਸੁੱਰਖਿਅਤ ਕਰਨਾ ਹੈ।
ਉਨ•ਾਂ ਕਿਹਾ ਕਿ 6530-ਡੀ-50/5728 ਨੰਬਰ ਤਹਿਤ ਜਾਰੀ ਨੋਟੀਫਿਕੇਸ਼ਨ ਸਾਫ਼ ਤੌਰ ‘ਤੇ ਪਾਬੰਦੀਆਂ ਨੂੰ ਦਰਸਾਉਦਾ ਹੈ ਜੋ ਕਿ ਜੰਗਲ ਦੀ ਸਾਂਭ ਸੰਭਾਲ ਦੀ ਰੁਚੀ ਲਈ ਜ਼ਰੂਰੀ ਹੈ, ਜਿਸ ਤਹਿਤ  ਸਾਲ 1980, 2003, 2009 ਅਤੇ 2011 ਵਿੱਚ ਕ੍ਰਮਵਾਰ 32208 ਏਕੜ, 14234 ਹੈਕਟਰ, 14154 ਹੈਕਟਰ, ਅਤੇ 13997 ਹੈਕਟਰ ਰਕਬਾ ਵਣਾਂ ਅਧੀਨ ਹੋਣ ਬਾਰੇ ਰਿਪੋਰਟ ਵਿਭਾਗ ਨੂੰ ਭੇਜੀ ਗਈ ਸੀ। ਉਨ•ਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਤਕਰੀਬਨ 56000 ਏਕੜ ਜ਼ਮੀਨ ਜੋ ਖੇਤੀ ਅਤੇ ਆਬਾਦੀ ਅਧੀਨ ਸੀ, ਨੂੰ ਡੀਲਿਸਟ ਕਰਵਾ ਕੇ ਪਹਿਲਾਂ ਵੀ ਲੋਕਾਂ ਨੂੰ ਭਾਰੀ ਰਾਹਤ ਦਿੱਤੀ ਸੀ।
ਜੰਗਲਾਤ ਮੰਤਰੀ ਨੇ ਕਿਹਾ ਕਿ ਅੱਜ ਇੱਕ ਪਾਸੇ ਕੌਮਾਂਤਰੀ ਭਾਈਚਾਰਾ ਗਲੋਬਲ ਵਾਰਮਿੰਗ, ਪ੍ਰਦੂਸ਼ਨ, ਪਾਣੀ ਦੇ ਘਟਦੇ ਪੱਧਰ, ਵਾਤਾਵਰਨਿਕ ਤਬਦੀਲੀਆਂ ਬਾਰੇ ਚਿੰਤਤ ਹੈ, ਦੂਜੇ ਪਾਸੇ ਭਾਜਪਾ ਆਗੂ ਵਿਨੀਤ ਜੋਸ਼ੀ ਭੂ-ਮਾਫ਼ੀਆ ਦੀ ਸ਼ਹਿ ‘ਤੇ ਸਿਆਸਤ ਖੇਡ ਰਹੇ ਹਨ। ਉਨ•ਾਂ ਕਿਹਾ ਕਿ ਭਾਜਪਾ ਆਗੂ ਜੋਸ਼ੀ ਨਹੀਂ ਚਾਹੁੰਦੇ ਕਿ ਜੰਗਲਾਂ ਦਾ ਖਾਤਮਾ ਅਤੇ ਵਾਤਾਵਰਨ ਹੋਰ ਪ੍ਰਦੂਸ਼ਿਤ ਹੋਣ ਤੋਂ ਰੁਕੇ। ਉਨ•ਾਂ ਕਿਹਾ ਕਿ ਭਾਜਪਾ ਕੋਲ ਕੋਈ ਵੀ ਮੁੱਦਾ ਨਹੀਂ ਰਿਹਾ ਜਿਸ ਕਾਰਨ ਇਸਦੇ ਆਗੂ ਬੇਲੋੜੀ ਅਤੇ ਫਾਲਤੂ ਬਿਆਨਬਾਜੀ ਕਰਕੇ ਕੰਡੀ ਖੇਤਰ ਦੇ ਕਿਸਾਨਾਂ ਨੂੰ ਢਾਲ ਦੇ ਤੌਰ ‘ਤੇ ਵਰਤ ਰਹੇ ਹਨ।