ਪੰਜਾਬ ਪੁਲਿਸ 12ਵੀਂ ਵਾਰ 19ਵੀਂ ਸਰਵ ਭਾਰਤੀ ਲਾਅਨ ਟੈਨਿਸ ਟੂਰਨਾਮੈਂਟ ‘ਚ ਟੀਮ ਚੈਂਪੀਅਨਸ਼ਿਪ ‘ਤੇ ਕਾਬਜ

Punjab
By Admin

ਆਸ਼ੀਸ਼ ਕਪੂਰ ਪੁਰਸ਼ਾਂ ਦੇ ਸਿੰਗਲਜ਼ ‘ਚ 16ਵੀਂ ਵਾਰ ਰਹੇ ਜੇਤੂ

ਚੰਡੀਗੜ 1 ਦਸੰਬਰ : ਕੋਲਕਾਤਾ ਵਿੱਚ ਆਯੋਜਤ 19ਵੇਂ ਆਲ ਇੰਡੀਆ ਪੁਲਿਸ ਲਾਅਨ ਟੈਨਿਸ ਟੂਰਨਾਮੈਂਟ ਵਿੱਚ ਪੰਜਾਬ ਪੁਲਿਸ ਨੇ 12ਵੀਂ ਵਾਰ ਟੀਮ ਚੈਂਪੀਅਨਸ਼ਿਪ ਜਿੱਤੀ ਹੈ। ਇਸ ਟੂਰਨਾਮੈਂਟ ਵਿੱਚ ਵੱਖ-ਵੱਖ ਰਾਜਾਂ ਦੀਆਂ 18 ਟੀਮਾਂ ਨੇ ਹਿੱਸਾ ਲਿਆ।

ਪੰਜਾਬ ਪੁਲਿਸ ਦੇ ਇਕ ਬੁਲਾਰੇ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਟੀਮ ਵਿੱਚ ਸ਼ਾਮਲ ਰਣਜੀਤ ਸਿੰਘ ਏਆਈਜੀ ਐਨ.ਆਰ.ਆਈ. ਵਿੰਗ, ਅਸ਼ੀਸ਼ ਕਪੂਰ ਏਆਈਜੀ ਵਿਜੀਲੈਂਸ ਬਿਊਰੋ, ਰਾਕੇਸ਼ ਕੁਮਾਰ ਏਆਈਜੀ ਅਪਰਾਧ ਅਤੇ ਦੇਵ ਕੁਮਾਰ ਡੀਐਸਪੀ ਐਸਟੀਐਫ ਨੇ ਆਪਣੇ ਲੀਗ ਮੈਚਾਂ ਵਿਚ ਉੜੀਸਾ, ਕਰਨਾਟਕ ਅਤੇ ਸੀ.ਆਰ.ਪੀ.ਐੱਫ ਦੀਆਂ ਟੀਮਾਂ ਨੂੰ ਹਰਾਇਆ। ਕੁਆਰਟਰ ਫਾਈਨਲ ਵਿੱਚ ਪੰਜਾਬ ਪੁਲਿਸ ਨੇ ਸੀਆਈਐਸਐਫ ਅਤੇ ਸੈਮੀਫਾਈਨਲ ਵਿੱਚ ਪੱਛਮੀ ਬੰਗਾਲ ਨੂੰ ਪਛਾੜਿਆ। ਉਨ•ਾਂ ਨੇ ਕਿਹਾ ਕਿ ਫਾਈਨਲ ਮੈਚ ਵਿੱਚ ਪੰਜਾਬ ਪੁਲਿਸ ਨੇ ਆਈਟੀਬੀਪੀ ਦੀ ਟੀਮ ਨੂੰ ਹਰਾ ਕੇ ਛੇ ਸਾਲਾਂ ਬਾਅਦ ਟੀਮ ਚੈਂਪੀਅਨਸ਼ਿਪ ਜਿੱਤ ਲਈ।

ਉਧਰ ਪੁਰਸ਼ਾਂ ਦੇ ਸਿੰਗਲਜ਼ ਮੈਚਾਂ ਵਿਚ ਅਸ਼ੀਸ਼ ਕਪੂਰ ਏਆਈਜੀ ਨੇ ਅਕਸ਼ੈ ਅਹੂਜਾ ਨੂੰ ਹਰਾਇਆ ਅਤੇ ਇਸ ਚੈਂਪੀਅਨਸ਼ਿਪ ਵਿਚ ਉਨਾਂ 16ਵੀਂ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਅਸ਼ੀਸ਼ ਕਪੂਰ ਅਤੇ ਰਾਮ ਕੁਮਾਰ ਦੀ ਜੋੜੀ ਨੇ ਅਕਸ਼ੈ ਅਹੂਜਾ ਅਤੇ ਜੋੜੀਦਾਰ ਨੂੰ ਫਾਈਨਲ ਵਿਚ ਹਰਾ ਕੇ ਡਬਲਜ਼ ਮੁਕਾਬਲੇ ਦਾ ਖਿਤਾਬ ਜਿੱਤ ਲਿਆ। ਜ਼ਿਕਰਯੋਗ ਹੈ ਕਿ ਆਸ਼ੀਸ਼ ਕਪੂਰ ਪਹਿਲਾਂ ਵੀ ਵਿਸ਼ਵ ਪੁਲਿਸ ਅਤੇ ਫਾਇਰ ਗੇਮਜ਼ ਦੌਰਾਨ ਗੋਲਡ ਮੈਡਲ ਜਿੱਤ ਚੁੱਕੇ ਹਨ।

Leave a Reply