ਪੰਜਾਬ ਪੁਲਿਸ ਵੱਲੋਂ ਐਸ.ਜੇ.ਐਫ ਨਾਲ ਸਬੰਧਤ ਅਤੇ ਆਈ.ਐਸ.ਆਈ ਦੀ ਸਰਪ੍ਰਸਤੀ ਵਾਲੇ ਅੱਤਵਾਦੀ ਗੁੱਟ ਦਾ ਪਰਦਾਫਾਸ਼

Web Location
By Admin

• ਰੈਫਰੈਂਡਮ 2020 ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਹਿੰਸਾ ਫੈਲਾਉਣ ਵਾਲਾ ਪਟਿਆਲਾ ਦਾ ਵਿਅਕਤੀ ਗ੍ਰਿਫਤਾਰ
• ਨਵਾਂ ਬਣਿਆ ਇਹ ਗੁੱਟ ‘ਖ਼ਾਲਿਸਤਾਨ ਗ਼ਦਰ ਫੋਰਸ’ ਦੇ ਨਾਂ ਹੇਠ ਦਿੰਦਾ ਸੀ ਅੱਤਵਾਦਕ ਸਰਗਰਮੀਆਂ ਨੂੰ ਅੰਜਾਮ
• ਡੀ.ਜੀ.ਪੀ  ਨੇ ਪੰਜਾਬ ਦੇ ਨੌਜਵਾਨਾਂ ਅਜਿਹੀਆਂ ਦੇਸ਼ ਵਿਰੋਧੀ ਤੇ ਵੱਖਵਾਦੀ ਤਾਕਤਾਂ ਦੇ ਧੜੇ ਨਾ ਚੜਣ ਲਈ ਕੀਤੀ ਅਪੀਲ
ਚੰਡੀਗੜ•/ਪਟਿਆਲਾ•, 1 ਨਵੰਬਰ:
ਸੂਬੇ ਵਿੱਚ ਐਸ.ਜੇ.ਐਫ ਵੱਲੋਂ ਰੈਫਰੈਂਡਮ 2020 ਦੀ ਆੜ ਵਿੱਚ ਫੈਲਾਈ ਜਾ ਰਹੀ ਹਿੰਸਾ, ਸਾੜ-ਫੂਕ ਅਤੇ ਅੱਤਵਾਦਕ ਸਰਗਰਮੀਆਂ ‘ਤੇ ਇੱਕ ਅਹਿਮ  ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਅੱਜ ਪਾਕਿਸਤਾਨ ਦੀ ਸਰਪਰਸਤੀ ਵਾਲੇ ਅੱਤਵਾਦੀ ਗੁੱਟ ਖ਼ਾਲਿਸਤਾਨ ਗ਼ਦਰ ਫੋਰਸ ਦੇ ਇੱਕ ਵਿਅਕਤੀ ਸ਼ਬਨਮਦੀਪ ਸਿੰਘ ਨੂੰ ਪਟਿਆਲਾ ਤੋਂ ਗਿਰਫਤਾਰ ਕੀਤਾ ਹੈ।
ਸ਼ਬਨਮਦੀਪ ਸਿੰਘ ਦੇਸ਼ ਵਿੱਚ ਚੱਲ ਰਹੇ ਇਹਨਾਂ ਤਿਉਹਾਰਾਂ ਦੇ ਦਿਨਾਂ ਵਿੱਚ ਪੁਲਿਸ ਥਾਣਿਆਂ/ ਚੌਕੀਆਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਭਾਲ ਵਿੱਚ ਸੀ। ਪੁਲਿਸ ਨੇ ਉਕਤ ਪਾਸੋਂ ਇੱਕ  ਪਿਸਤੌਲ, ਹੈਂਡ ਗਰਨੇਡ, ਸੀਟੀ-100 ਬਜਾਜ ਪਲਾਟੀਨਮ ਕਾਲਾ ਮੋਟਰਸਾਇਕਲ, ਖ਼ਾਲਿਸਤਾਨ ਗ਼ਦਰ ਫੋਰਸ ਅਤੇ ਹੋਰ ਪਾਬੰਦੀਸ਼ੁਦਾ ਅੱਤਵਾਦੀ ਜੱਥੇਬੰਦੀਆਂ ਨਾਲ ਸਬੰਧਤ ਲੈਟਰ ਪੈਡ ਬਰਾਮਦ ਕੀਤੇ ਹਨ।


ਇਸ ਗਿਰਫਤਾਰੀ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਅਰੋੜਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਰੈਫਰੈਂਡਮ 2020 ਨੂੰ ਹੋਰ ਹਵਾ ਦੇਣ ਲਈ ਚਲਾਏ ਜਾ ਰਹੇ ਪਾਕਿਸਤਾਨੀ ਏਜੰਸੀ ਆਈਐਸਆਈ ਤੇ ਗੁਰਪਤਵੰਤ ਸਿੰਘ ਪੰਨੂੰ ਦੇ ਕੋਝੇ ਮਨਸੂਬਿਆਂ ਨੂੰ ਢਹਿ -ਢੇਰੀ ਕਰ ਦਿੱਤਾ ਹੈ ਅਤੇ ਆਈਐਸਆਈ ਦੀ ਸ਼ੈਅ ‘ਤੇ ਐਸਜੇਐਫ ਵੱਲੋਂ ਪੰਜਾਬ ਤੇ ਦੇਸ਼ ਦੇ ਹੋਰ ਇਲਾਕਿਆਂ ਵਿੱਚ ਫੈਲਾਈ ਜਾ ਰਹੀ ਅਫਰਾ-ਤਫ਼ਰੀ ਨੂੰ ਵੀ ਠੱਲ• ਪਾਈ ਹੈ।
ਡੀਜੀਪੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਦੀ ਗਿਰਫਤਾਰੀ ਤੋਂ ਇਹ ਸਾਫ਼ ਹੋ ਗਿਆ ਹੈ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਐਸਜੇਐਫ ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ । ਉਹਨਾਂ ਕਿਹਾ ਇਹ ਸੰਗਠਨ ਪੰਜਾਬ ਦੇ ਗਰੀਬ, ਅਨਪੜ• ਸਿੱਖ ਨੌਜਵਾਨਾਂ ਨੂੰ ਧਰਮ ਦੇ ਨਾਂ ਤੇ ਵਰਗਲਾਕੇ ਆਪਣੇ ਜਾਲ ‘ਚ ਫਸਾ ਰਿਹਾ ਹੈ। ਸੂਬੇ ਦੇ ਹਿੰਸਾ ਤੇ ਵੱਖਵਾਦ ਨੂੰ ਹੁਲਾਰਾ ਦੇਣ ਲਈ ਐਸਜੇਐਫ ਵੱੱਲੋਂ ਨੌਜਵਾਨਾਂ  ਨੂੰ ਵਰਗਲਾਉਣ ਲਈ ਉਹਨਾਂ ਦੇ ਭੋਲੇਪਨ ਤੇ ਗਰੀਬੀ ਨੂੰ ਮੁੱਖ ਹਥਿਆਰ ਵਜੋਂ ਵਰਤਿਆ ਜਾਂਦਾ ਹੈ। ਉਨ•ਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਦੇ ਬਹਿਕਾਵੇ ਵਿੱਚ ਨਾ ਆਉਣ ਲਈ ਅਪੀਲ ਕੀਤੀ ਜੋ ਕਿ ਇਨ•ਾਂ ਨੌਜਵਾਨਾਂ ਦੀ ਜਿੰਦਗੀ ਨੂੰ ਹਿੰਸਾ ਤੇ ਖੂਨ-ਖਰਾਬੇ ਦੇ ਨਰਕ ਵੱਲ ਧੱਕ ਰਹੀਆਂ ਹਨ।
ਡੀ.ਜੀ.ਪੀ ਨੇ ਕਿਹਾ ਕਿ ਸ਼ਬਨਮਦੀਪ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਤੋਂ ਇਹ ਪਤਾ ਲੱਗਦਾ ਹੈ ਕਿ ਉਹ ਐਸ.ਐਫ.ਜੇ ਦੇ ਆਗੂਆਂ ਲਈ ਕੰਮ ਕਰ ਰਹੇ ਹਨ ਅਤੇ ਇਸ ਗੱਲ ਨੇ ਇਕ ਵਾਰ ਫਿਰ ਗੁਰਪਤਵੰਤ ਸਿੰਘ ਪੰਨੂੰ ਦੇ ਦਾਅਵੇ ਨੂੰ ਝੂਠਾ ਸਾਬਿਤ ਕੀਤਾ ਹੈ ਕਿ ਉਹਨਾਂ ਦੀਆਂ ਮੁਹਿੰਮਾਂ ਵਿਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਐਸ.ਐਫ.ਜੇ ਅਤੇ ਇਸ ਦੇ ਆਗੂ ਪੰਜਾਬ ਵਿਚ ਹੋਣ ਵਾਲੀਆਂ ਹਿੰਸਕ ਘਟਨਾਵਾਂ ਨੂੰ ਕੋਈ ਵੀ ਫੰਡ ਮੁਹੱਈਆਂ ਨਹੀਂ ਕਰਵਾਉਂਦੀਆਂ।

ਇਸ ਤੋਂ ਪਹਿਲਾਂ ਬਟਾਲਾ ਪੁਲਿਸ ਨੇ  31 ਮਈ, 2018 ਨੂੰ ਦੋ ਕੱਟੜਪੰਥੀਆਂ ਧਰਮਿੰਦਰ ਸਿੰਘ  ਅਤੇ ਕ੍ਰਿਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਜਿਹਨਾਂ ਨੇ ਜ਼ਿਲ•ਾ ਪੁਲਿਸ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਬਲਾਕ ਵਿਚ ਪੈਂਦੇ ਪਿੰਡ ਹਰਪੁਰਾ ਧੰਨਡੋਈ ਅਤੇ ਪੰਜਗਰੀਆਂ ਵਿਚ ਦੋ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਗਾ ਦਿੱਤੀ ਸੀ। ਇਸ ਤਰ•ਾਂ ਐਸ.ਐਫ.ਜੇ ਦੇ ਇਹਨਾਂ ਕੱਟੜਪੰਥੀਆਂ ਵਲੋਂ ਸ਼ਰਾਬ ਦੇ ਠੇਕੇ ਵਿਚ ਕੰਮ ਕਰਨ ਵਾਲੇ ਗਰੀਬ ਵਿਅਕਤੀ ਦੀ ਜਿੰਦਗੀ ਨੂੰ ਵੀ ਖਤਰੇ ਵਿਚ ਪਾ ਦਿੱਤਾ ਜੋ ਕਿ ਅੱਗ ਲਾਉਣ ਦੌਰਾਨ ਸ਼ਰਾਬ ਦੇ ਠੇਕੇ ਅੰਦਰ ਸੋ ਰਿਹਾ ਸੀ।
ਅੱਜ ਦੀ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਸ਼ਬਨਮਦੀਪ ਸਿੰਘ ਉਰਫ ਮਨਿੰਦਰ ਲਾਹੌਰੀਆ ਉਰਫ ਸ਼ੇਰੂ ਉਰਫ ਦੀਪ ਉਰਫ ਬਿੱਲਾ ਪੁੱਤਰ ਜਸਵੀਰ ਸਿੰਘ, ਨੂੰ ਜ਼ਿਲ•ਾ ਬਟਾਲਾ ਦੇ ਪਿੰਡ ਦਫਤਾਰੀ ਵਾਲਾ ਬੁਰਾੜ, ਸਮਾਣਾ ਤੋਂ ਕਾਬੂ ਕੀਤਾ ਗਿਆ ਜੋ ਕਿ ਹੁਣ ਰਾਜਸਥਾਨ ਦੇ ਕਿਸੇ ਛੋਟੇ ਕੇਸ ਵਿਚੋਂ ਜ਼ਮਾਨਤ ‘ਤੇ ਬਰੀ ਹੋਇਆ ਸੀ।
ਇਸ ਵੀ ਪਤਾ ਲੱਗਾ ਹੈ ਕਿ ਸ਼ਬਨਮਦੀਪ ਇਕ ਫੇਸਬੁੱਕ ਅਕਾਊਂਟ ਵੀ ਚਲਾ ਰਿਹਾ ਸੀ ਜੋ ਕਿ ‘ਲਾਹੌਰੀਆ ਜੱਟ ਗਿੱਲ’ ਦੇ ਨਾਂ ਤੇ ਸੀ ਅਤੇ ਜਿਸ ਉਤੇ ਪ੍ਰੋਫਾਇਲ ਫੋਟੋ ਜਰਨੈਲ ਸਿੰਘ ਭਿੰਡਰਾਵਾਲੇ ਦੀ ਲਗਾਈ ਹੋਈ ਸੀ।
ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਜੁਲਾਈ, 2018 ਨੂੰ ਉਹ ਪਾਕਿਸਤਾਨ ਦੇ ਇਕ ਸ਼ੱਕੀ ਪਾਕ ਇੰਟੈਲੀਜੈਂਸ ਆਫਸਰ (ਪੀ.ਆਈ.ਓ), ਜਾਵੇਦ ਖਾਨ ਵਾਜ਼ੀਰ ਨੂੰ ਮਿਲਿਆ ਅਤੇ ਅੱਗੇ ਪਾਕਿਸਤਾਨੀ ਸਿੱਖ ਗੋਪਾਲ ਸਿੰਘ ਚਾਵਲਾ ਨੂੰ ਮਿਲਿਆ। ਉਹ ਅੱਗੇ ਦੋ ਹੋਰ ਵਿਅਕਤੀਆਂ ਨੂੰ ਮਿਲਿਆ ਜੋ ਸਿੱਖ ਫਾਰ ਜਸਟਿਸ
(ਐਸ.ਐਫ.ਜੇ) ਦੇ ਸਮਰਥਕ ਸਨ ਅਤੇ ਉਹਨਾਂ ਨੇ ਸ਼ਬਨਮਦੀਪ ਨੂੰ ਹੋਰ ਸਾਥੀਆਂ ਨੂੰ ਮਿਲਾਉਣ ਅਤੇ ਵੱਡੇ ਪੱਧਰ ‘ਤੇ ਸਿੱਖ ਰੈਫਰੰਡਮ-2020 ਦੇ ਪ੍ਰਸਾਰ ਲਈ ਕਿਹਾ।
ਹੁਣ ਤੱਕ ਹੋਈ ਪੜਤਾਲ ਨੇ ਇਹ ਖੁਲਾਸਾ ਕੀਤਾ ਹੈ ਕਿ ਜੁਲਾਈ 2018 ‘ਚ, ਉਸਦਾ ਸੰਪਰਕ ਇੱਕ ਜਾਵੇਦ ਖ਼ਾਨ ਨਾਮ ਦੇ ਸ਼ੱਕੀ ਵਿਅਕਤੀ ਨਾਲ ਹੋਇਆ ਜੋ ਕਿ ਪਾਕਿਸਤਾਨ ਤੋਂ ਪਾਕਿ ਇੰਟੈਲੀਜੈਂਸ ਅਫ਼ਸਰ (ਪੀ.ਆਈ.ਓ) ਸੀ, ਇਸ ਨੇ ਉਸਨੂੰ ਪਾਕਿਸਤਾਨੀ ਸਿੱਖ ‘ਗੋਪਾਲ ਸਿੰਘ ਚਾਵਲਾ’ ਨਾਲ ਜਾਣੂ ਕਰਵਾਇਆ। ਉਸ ਨੇ ਅੱਗੇ ਦੋ ਹੋਰ ਵਿਅਕਤੀਆਂ ਨਾਲ ਜਾਣ ਪਛਾਣ ਕਰਵਾਈ, ਜਿਨ•ਾਂ ਨੇ ਸ਼ਬਨਮਦੀਪ ਨੂੰ ਦੱਸਿਆ ਕਿ ਉਹ ਸਿੱਖਸ ਫਾਰ ਜਸਟਿਸ (ਐਸ.ਐਫ.ਜੇ) ਦੇ ਹਮਾਇਤੀ ਸਨ ਤੇ ਉਨ•ਾਂ ਨੇ ਉਸਨੂੰ ਆਪਣੇ ਹੋਰ ਸਹਿਯੋਗੀ ਇਸ ਮੁਹਿੰਮ ‘ਚ ਸ਼ਾਮਲ ਕਰਨ ਲਈ ਆਖਿਆ ਤਾਂ ਕਿ ਸਿੱਖ ਰੈਫ਼ਰੈਂਡਮ-2020 ਦਾ ਜ਼ੋਰ-ਸ਼ੋਰ ਨਾਲ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਜਾ ਸਕੇ।
ਮੁਢਲੀ ਜਾਂਚ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਸ਼ਬਨਮਦੀਪ ਦੀ ਜਾਣ ਪਛਾਣ ਅੱਗੇ ਇੱਕ ਹੋਰ ਨਿਹਾਲ ਸਿੰਘ ਨਾਮ ਦੇ ਵਿਅਕਤੀ ਨਾਲ ਕਰਵਾਈ ਗਈ, ਜਿਸ ਨੇ ਆਪਣੇ ਆਪ ਨੂੰ ਐਸ.ਐਫ.ਜੇ. ਦੇ ਕੱਟੜ ਵਰਕਰ ਦੱਸਿਆ ਸੀ। ਨਿਹਾਲ ਅਤੇ ਪੀ.ਆਈ.ਓ. ਨੇ ਸ਼ਬਨਮਦੀਪ ਨਾਲ ਲਗਾਤਾਰ ਸੰਪਰਕ ਬਣਾਈ ਰੱਖਿਆ ਅਤੇ ਉਸਨੂੰ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਲਈ ਉਕਸਾਉਂਦੇ ਰਹੇ। ਉਨ•ਾਂ ਨੇ ਸ਼ਬਨਮਦੀਪ ਨੂੰ ਅਜਿਹੀਆਂ ਅਗ਼ਜ਼ਨੀ ਦੀਆਂ ਵਾਰਦਾਤਾਂ ਦੀਆਂ ਵੀਡੀਓਜ਼ ਬਣਾ ਕੇ ਅਖ਼ਬਾਰੀ ਖ਼ਬਰਾਂ ਭੇਜਣ ਲਈ ਵੀ ਕਿਹਾ ਸੀ।
ਅਜਿਹੀਆਂ ਹਦਾਇਤਾਂ ‘ਤੇ ਕੰਮ ਕਰਦਿਆਂ ਸ਼ਬਨਮਦੀਪ ਅਤੇ ਇਸਦੇ ਸਾਥੀਆਂ ਨੇ ਕਈ ਸ਼ਰਾਬ ਦੇ ਠੇਕਿਆਂ ਤੇ ਝੁੱਗੀਆਂ ਸਮੇਤ ਇੱਕ ਘਰ ਨੂੰ ਅੱਗ ਲਗਾਈ, ਲੰਘੇ ਮਹੀਨੇ ਇਨ•ਾਂ ਤਿੰਨਾਂ ਦੀਆਂ ਵੀਡੀਓਜ ਵੀ ਭੇਜੀਆਂ। ਸ਼ਬਨਮਦੀਪ ਨੇ ਨਿਹਾਲ ਵੱਲੋਂ ਭੇਜੇ ਗਏ ਫੰਡਾਂ ਨਾਲ ਇੱਕ ਸੀ.ਟੀ.-100 ਬਜਾਜ ਪਲੈਟੀਨਮ ਮੋਟਰਸਾਇਕਲ ਅਤੇ ਇੱਕ ਨਵਾਂ ਮੋਬਾਇਲ ਫੋਨ ਵੀ ਖਰੀਦਿਆ।
ਸ਼ਬਨਮਦੀਪ, ਇੱਕ ਸੁਖਰਾਜ ਸਿੰਘ ਉਰਫ਼ ਰਾਜੂ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਨਾਗੋਕੇ ਜ਼ਿਲ•ਾ ਤਰਨਤਾਰਨ ਨਾਲ ਵੀ ਸੰਪਰਕ ‘ਚ ਸੀ, ਜੋ ਖ਼ੁਦ ਸ਼ਰਾਬ ਦੇ ਠੇਕਿਆਂ ਨੂੰ ਅੱਗ ਲਾਉਣ ਅਤੇ ਰੈਫ਼ਰੈਂਡਮ-2010 ਦੇ ਪ੍ਰਚਾਰ ‘ਚ ਸ਼ਾਮਲ ਸੀ, ਜਿਸ ਬਦਲੇ ਉਸਨੂੰ ਵਿਦੇਸ਼ਾਂ ‘ਚੋਂ ਪੈਸੇ ਵੀ ਮਿਲੇ ਸਨ। ਸੁਖਰਾਜ ਸਿੰਘ ਨੇ ਟਾਰਗੈਟਡ ਕਿਲਿੰਗਜ ਲਈ ਸ਼ਬਨਮਦੀਪ ਨਾਲ ਹਥਿਆਰਾਂ ਦੀ ਸਪੁਰਦਗੀ ਲਈ ਵੀ ਸੰਪਰਕ ਕੀਤਾ। ਸੁਖਰਾਜ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਹਾਲ ਹੀ ਦੌਰਾਨ ਗ੍ਰਿਫ਼ਤਾਰ ਕੀਤਾ ਸੀ।
ਇਸੇ ਦੌਰਾਨ ਪੀ.ਆਈ.ਓ. ਜਾਵੇਦ ਖ਼ਾਨ ਨੇ ਸ਼ਬਨਮਦੀਪ ਨਾਲ ਸੰਪਰਕ ਸਾਧਿਆ ਅਤੇ ‘ਖ਼ਾਲਿਸਤਾਨ ਗ਼ਦਰ ਫ਼ੋਰਸ’ ਜਥੇਬੰਦੀ ਦਾ ਨਾਮ ਅਤੇ ਲੋਗੋ ਉਸ ਨਾਲ ਸਾਂਝਾ ਕੀਤਾ ਤੇ ਕਿਹਾ ਕਿ ਉਹ ‘ਖ਼ਾਲਿਸਤਾਨ ਗ਼ਦਰ ਫ਼ੋਰਸ’ ਦੇ ਲੈਟਰਪੈਡ ਤਿਆਰ ਕਰਵਾ ਕੇ ਉਨ•ਾਂ ਨੂੰ ਆਪਣੇ ਵੱਲੋਂ ਕੀਤੀਆਂ ਅਗ਼ਜਨੀ ਅਤੇ ਹੋਰ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਦੀ ਜਿੰਮੇਵਾਰੀ ਲੈਣ ਲਈ ਪ੍ਰੈਸ ਬਿਆਨ ਜਾਰੀ ਕਰਨ ਲਈ ਵਰਤੇ।
ਸ਼ਬਨਮਦੀਪ ਅਤੇ ਉਸਦੇ ਹੈਂਡਲਰ ਨੇ ‘ਖ਼ਾਲਿਸਤਾਨ ਗ਼ਦਰ ਫ਼ੋਰਸ’ ਜਥੇਬੰਦੀ ਦਾ ਨਾਮ ਦਾ ਇੱਕ ਫੇਸਬੁੱਕ ਪੇਜ਼ ਤਿਆਰ ਕੀਤਾ ਤਾਂ ਕਿ ਉਸਦੀ ਨਵੀਂ ਖੜ•ੀ ਕੀਤੀ ਅੱਤਵਾਦੀ ਜਥੇਬੰਦੀ ਅਤੇ ਇਸਦੀਆਂ ਗਤੀਵਿਧੀਆਂ ਦਾ ਪ੍ਰਚਾਰ ਕੀਤਾ ਜਾ ਸਕੇ। ਜਾਵੇਦ ਖ਼ਾਨ ਨੇ ਸ਼ਬਨਮਦੀਪ ਨੂੰ ਟਾਰਗੈਟ ਕਿਲਿੰਗਜ ਕਰਨ ਦਾ ਕੰਮ ਸੌਂਪਿਆ ਅਤੇ ਅਜਿਹੀ ਹਰੇਕ ਵਾਰਦਾਤ ਲਈ 10 ਲੱਖ ਰੁਪਏ ਦੇਣ ਵਾਅਦਾ ਕੀਤਾ।
ਅਕਤੂਬਰ 2018 ਦੇ ਦੂਜੇ ਹਫ਼ਤੇ, ਸ਼ਬਨਮਦੀਪ ਨੂੰ ਇਸਦੇ ਪਾਕਿਸਤਾਨ ਬੈਠੇ ਆਕਾਵਾਂ ਨੇ ਇੱਕ ਨਵਾਂ ਫ਼ੋਨ ਲੈਣ ਲਈ ਕਿਹਾ ਤੇ ਅਗਲੀ ਗੱਲਬਾਤ ਲਈ ਇਸ ‘ਚ ਇੱਕ ਨਵੀਂ ਮੈਸੇਜ ਐਪਲੀਕੇਸ਼ਨ ਇੰਸਟਾਲ ਕਰਨ ਲਈ ਕਿਹਾ। ਇਸਨੂੰ ਪਿਸਟਲ ਅਤੇ ਗ੍ਰੇਨੇਡਜ ਭੇਜਣ ਦਾ ਵੀ ਭਰੋਸਾ ਦਿੱਤਾ ਗਿਆ ਅਤੇ 24 ਅਕਤੂਬਰ ਦੇ ਨੇੜੇ-ਤੇੜੇ ਸ਼ਬਨਮਦੀਪ ਨੂੰ ਇਨ•ਾਂ ਦੀ ਸਪੁਰਦਗੀ ਮਿਲ ਗਈ ਸੀ ਅਤੇ ਇਸਨੂੰ ਇਨ•ਾਂ ਹਥਿਆਰਾਂ ਦੀ ਵਰਤੋਂ ਪੁਲਿਸ ਸਟੇਸ਼ਨ/ਪੁਲਿਸ ਚੌਂਕੀ ਅਤੇ ਆਗਾਮੀ ਤਿਉਹਾਰਾਂ ਦੇ ਸੀਜਨ ਦੌਰਾਨ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਕਰਨ ਲਈ ਕਿਹਾ ਗਿਆ ਸੀ।

Leave a Reply