ਪੰਜਾਬ ਪੁਲਿਸ ਨੇ ਸੁਲਝਾਈ ਮੋਗਾ ਪਾਰਸਲ ਬੰਬ ਧਮਾਕੇ ਦੀ ਗੁੱਥੀ, ਦੋਸ਼ੀ ਨੂੰ ਉੜੀਸਾ ਤੋਂ ਕੀਤਾ ਕਾਬੂ

Punjab
By Admin

ਚੰਡੀਗੜ•, 4 ਅਕਤੂਬਰ:
ਪੰਜਾਬ ਪੁਲਿਸ ਵੱਲੋਂ 26 ਸਤੰਬਰ ਨੂੰ ਚੈਂਬਰ ਰੋਡ, ਮੋਗਾ ਵਿੱਚ ਸਥਿਤ ਇੱਕ ਕੋਰੀਅਰ ਦੀ ਦੁਕਾਨ ‘ਤੇ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾਇਆ ਲਿਆ ਗਿਆ ਹੈ ਅਤੇ ਉਡੀਸਾ ਦੇ ਰਹਿਣ ਵਾਲੇ ਰਾਜਬੀਰ ਰਾਜਿਆਨਾ ਨੂੰ ਗਿਰਫਤਾਰ ਵੀ ਕਰ ਲਿਆ ਗਿਆ ਹੈ।
ਰਾਜਬੀਰ ਉਰਫ ਰਾਜ ਪੁੱਤਰ ਰਾਜਿੰਦਰ ਰਾਜਿਆਨਾ ਵਸਨੀਕ ਬਸੰਤ ਕਲੋਨੀ, ਰੋੜਕਿਲਾ, ਜ਼ਿਲ•ਾ ਸੁੰਦਰਗੜ•, ਉਡੀਸਾ ਨੇ ਜ਼ਿਲ•ਾ ਸੰਗਰੂਰ ਵਿੱਚ ਸਥਿਤ ਇੱਕ ਪਰਿਵਾਰਕ ਜ਼ਮੀਨ ਦੇ ਝਗੜੇ ਕਾਰਨ ਇਸ ਧਮਾਕੇ ਦੀ ਸਾਜਿਸ਼ ਰਚੀ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕਿਉਂਕਿ ਇਹ ਪਾਰਸਲ ਭੁਪੇਸ਼ ਰਾਜਿਆਨਾ , ਰਾਜਿਆਨਾ ਹਾਊਸ, ਪਟਿਆਲਾ ਗੇਟ, ਸੰਗਰੂਰ ਦੇ ਨਾਂ ‘ਤੇ ਸੀ ਇਸ ਲਈ ਰਾਜ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਪੁਲਿਸ ਦੀ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਸੀ ਅਤੇ ਪਰਿਵਾਰਕ ਝਗੜੇ ਦੇ ਇਸ ਮਾਮਲੇ ਦੀ ਬੜੀ ਬਾਰੀਕੀ ਨਾਲ ਜਾਂਚ  ਕੀਤੀ ਗਈ ਸੀ। ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਕਿ ਭੁਪੇਸ਼ ਰਾਜਿਆਨਾ ਦੀ ਸੱਸ ਦਾ 2016 ਵਿੱਚ ਕਤਲ ਹੋ ਗਿਆ ਸੀ ਅਤੇ ਇਸੇ ਪੱਖ ਦੀ ਬੜੀ ਸੰਜੀਦਗੀ ਨਾਲ ਛਾਣਬੀਨ ਕਰਨ ਤੋਂ ਬਾਅਦ ਮਿਲੇ ਮਹੱਤਵਪੂਰਨ ਸੁਰਾਗ਼ਾਂ ਕਾਰਨ ਮਾਮਲੇ ਦੀ ਜੜ• ਤੱਕ ਪਹੁੰਚਿਆ ਜਾ ਸਕਿਆ ਹੈ।
ਭੁਪੇਸ਼ ਰਾਜਿਆਨਾ ਨੂੰ ਸੀਸੀਟੀਵੀ ਫੁਟੇਜ ਦਿਖਾਏ ਜਾਣ ਤੋਂ ਬਾਅਦ ਉਸਦੀ ਨਿਸ਼ਾਨ ਦੇਹੀ ‘ਤੇ ਸ਼ੱਕੀ ਵਿਅੱਕਤੀ ਦੀ ਸ਼ਨਾਖ਼ਤ ਰਾਜਬੀਰ ਰਾਜਿਆਨਾ ਵਜੋਂ ਹੋਈ ਸੀ ਅਤੇ ਹੋਰ ਖ਼ੁਲਾਸਾ ਕਰਦਿਆਂ ਭੁਪੇਸ਼ ਨੇ ਦੱਸਿਆ ਕਿ ਬਲਜੀਤ ਸਰੂਪ ਰਾਜਿਆਨਾ ਦੇ ਦੋ ਪੁੱਤਰ ਮਲਵਿੰਦਰ ਸਰੂਪ ਰਾਜਿਆਨਾ ਅਤੇ ਰਾਜਿੰਦਰ ਸਰੂਪ ਰਾਜਿਆਨਾ ਸਨ ਜਿੰਨਾਂ ਵਿੱਚੋਂ ਉਹ (ਖੁਦ) ਮਲਵਿੰਦਰ ਸਰੂਪ ਦਾ ਪੋਤਰਾ ਤੇ ਦਲੀਪ ਰਾਜਿਆਨਾ ਦਾ ਪੁੱਤਰ ਹੈ ਜਦਕਿ ਰਾਜਬੀਰ ਰਾਜਿਆਨਾ ਉਰਫ ਰਾਜ ਨੂੰ ਉਸਨੇ ਰਾਜਿੰਦਰ ਸਰੂਪ ਦਾ ਪੁੱਤਰ ਦੱਸਿਆ ਸੀ।
ਭੁਪੇਸ਼ ਨੇ ਦੱਸਿਆ ਕਿ ਜ਼ਿਲ•ਾ ਸੰਗਰੂਰ ਦੇ ਪਿੰਡ ਖੇੜੀ ਵਿੱਚ ਉਹਨਾਂ ਦੀ ਪਰਿਵਾਰਕ ਜਾਇਦਾਦ ਸੀ ਅਤੇ ਰਣਬੀਰ ਕਾਲਜ , ਸੰਗਰੂਰ ਦੇ ਸਾਹਮਣੇ ਉਹਨਾਂ ਦਾ ਘਰ ਸੀ ਅਤੇ ਇਸੇ ਜਾਇਦਾਦ ਦਾ ਬਟਵਾਰਾ ਹੀ ਲੜਾਈ ਦਾ ਅਸਲ ਕਾਰਨ ਸੀ। ਉਸਨੇ ਦੱਸਿਆ ਕਿ ਰਾਜ 2018 ਦੇ ਸ਼ੁਰੂ ਵਿੱਚ ਸੰਗਰੂਰ ਵਿੱਚ ਜ਼ਮੀਨ ਦੇ ਇਸ ਮਸਲੇ ਨੂੰ ਨਿਪਟਾਉਣ ਲਈ ਆਇਆ ਸੀ ਪਰ ਮਾਮਲਾ ਸੁਲਝ ਨਹੀਂ ਸੀ ਸਕਿਆ।
ਜਾਂਚ ਨੂੰ ਅੱਗੇ ਤੋਰਦਿਆਂ ਡੀ.ਐਸ.ਪੀ ਇਨਵੈਸਟੀਗੇਸ਼ਨ, ਮੋਗਾ ਹਰਿੰਦਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਰੋੜਕਿਲਾ, ਜ਼ਿਲ•ਾ ਸੁੰਦਰਗੜ, ਉਡੀਸਾ ਰਵਾਨਾ ਹੋਈ ਸੀ ਅਤੇ ਸੁੰਦਰਗੜ ਜ਼ਿਲ•ਾ ਪੁਲਿਸ ਦੇ ਸਹਿਯੋਗ ਸਦਕਾ ਪੰਜਾਬ ਇੰਟੈਲੀਜੈਂਸ ਵਿੰਗ ਨੇ 2 ਅਕਤੂਬਰ ਨੂੰ ਰਾਜਬੀਰ ਉਰਫ ਰਾਜ ਨੂੰ ਗਿਰਫਤਾਰ ਕਰ ਲਿਆ ਸੀ।
ਇਸ ਸਬੰਧੀ ਸੁੰਦਰਗੜ (ਉਡੀਸਾ) ਦੇ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਤੋਂ ਦੋਸ਼ੀ ਦਾ ਪੰਜ ਦਿਨਾਂ ਦਾ ਰਿਮਾਂਡ ਲਿਆ ਗਿਆ ਅਤੇ ਹੋਰ ਜਾਂਚ ਜਾਰੀ ਹੈ।
ਬੁਲਾਰੇ ਨੇ ਦੱਸਿਆ ਕਿ ਰਾਜ ਨੇ ਕਬੂਲਿਆ ਹੈ ਕਿ ਉਹ 20 ਤੋਂ 28 ਸਤੰਬਰ ਤੱਕ ਜਲੰਧਰ ਰੇਲਵੇ ਸਟੇਸ਼ਨ ਦੇ ਸਾਹਮਣੇ ਪੈਂਦੇ ਮਾਡਰਨ ਗੈਸਟ ਹਾਊਸ ਵਿੱਚ ਰਿਹਾ ਸੀ। ਇਸੇ ਲਈ 4 ਅਕਤੂਬਰ ਨੂੰ ਪੁਲਿਸ ਪਾਰਟੀ ਤੇ ਫੋਰੈਂਸਿਕ ਸਾਇੰਸ ਦੀ ਟੀਮ ਦੀ ਮੌਜੂਦਗੀ ਵਿੱਚ ਉਕਤ ਦੋਸ਼ੀ ਨੂੰ ਮਾਡਰਨ ਗੈਸਟ ਹਾਊਸ, ਜਲੰਧਰ ਲਿਆਂਦਾ ਗਿਆ ਤਾਂ ਜੋ ਮਾਮਲੇ ਦੀ ਜੜ• ਤੱਕ ਪਹੁੰਚਿਆ ਜਾ ਸਕੇ। ਫੋਰੈਂਸਿਕ ਸਾਇੰਸ ਦੀ ਟੀਮ ਗੈਸਟ ਹਾਊਸ ਦੇ ਉਸ ਕਮਰੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਜਿੱਥੇ ਉਕਤ ਦੋਸ਼ੀ ਨੇ ਆਈਈਡੀ/ਪਾਰਸਲ ਬੰਬ ਤਿਆਰ ਕੀਤਾ ਸੀ।
ਇਹ ਵੀ ਦੱਸਣਾ ਜ਼ਰੂਰੀ ਹੈ ਕਿ ਵਿਕਾਸ ਸੂਦ ਪੁੱਤਰ ਗਿਆਨ ਚੰਦ, ਵਾਸੀ ਮਕਾਨ ਨੰ: 539, ਗਲੀ ਨੰ: 9, ਮੁਹੱਲਾ ਕਿਸ਼ਨਪੁਰਾ , ਮੋਗਾ ਅਤੇ ਇੱਕ ਗਾਹਕ ਰਾਕੇਸ਼ ਕੁਮਾਰ ਪੁੱਤਰ ਓਮ ਪ੍ਰਕਾਸ਼, ਵਾਸੀ ਗਲੀ ਨੰ: 5, ਜਵਾਹਰ ਨਗਰ, ਮੋਗਾ ਨੂੰ ਇਸ ਧਮਾਕੇ ਦੌਰਾਨ ਸੱਟਾਂ ਵੱਜੀਆਂ ਸਨ। ਵਿਕਾਸ ਸੂਦ ਦੇ ਬਿਆਨਾਂ ‘ਤੇ ਦੋਸ਼ੀ ਵਿਰੁੱਧ ਧਾਰਾ-307,427,120-ਬੀ ਅਤੇ 304 ਧਮਾਖੇਜ ਪਦਾਰਥ ਕਾਨੂੰਨ ਤਹਿਤ ਥਾਣਾ ਸਿਟੀ , ਮੋਗਾ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਐਸ.ਆਈ.ਟੀ. ਵੱਲੋਂ ਅਗਲੇਰੀ ਜਾਂਚ ਜਾਰੀ ਹੈ।
ਬੁਲਾਰੇ ਨੇ ਇਹ ਵੀ ਦੱਸਿਆ ਕਿ ਜਾਂਚ ਦੌਰਾਨ ਇਹ ਪਾਇਆ ਗਿਆ 27 ਸਤੰਬਰ ਨੂੰ ਪੁਲਿਸ ਦੀਆਂ 4 ਟੀਮਾਂ ਇੰਕਸਪੈਕਟਰਾਂ ਦੀ ਅਗਵਾਈ ਵਿੱਚ ਪਾਰਸਲ ਜਮ•ਾਂ ਕਰਾਉਣ ਵਾਲੇ ਦੋਸ਼ੀ ਦੀ ਫੁਟੇਜ ਖੋਜਣ ਵਿੱਚ ਜੁਟ ਗਈਆਂ ਸਨ ਅਤੇ ਦੋਸ਼ੀ ਨੂੰ ਘਟਨਾ ਵਾਲੀ ਥਾਂ ਦੇ ਨੇੜਲੀਆਂ ਤਿੰਨ-ਚਾਰ ਵੱਖ-ਵੱਖ ਥਾਵਾਂ ‘ਤੇ ਦੇਖਿਆ ਗਿਆ ਸੀ। ਅਗਲੇ ਦਿਨ ਜਦੋ ਂ ਸੀ.ਸੀ.ਟੀ.ਵੀ. ਫੁਟੇਜ ਦੀ ਹੱਦ ਨੂੰ ਹੋਰ ਵਧਾਇਆ ਗਿਆ ਤਾਂ ਬੱਸ ਸਟੈਂਡ ਤੋਂ ਸੂਦ ਕੋਰੀਅਰ ਤੱਕ ਦੋਸ਼ੀ ਨੂੰ 10 ਤੋਂ 12 ਵੱਖ-ਵੱਖ ਥਾਵਾਂ ਦੇਖਿਆ ਗਿਆ।

Leave a Reply