ਪੰਜਾਬ ਦੇ ਕਰਮਚਾਰੀਆਂ ਨੂੰ ਰਾਹਤ : 1980 ਤੋਂ ਬਾਅਦ ਲਏ ਗਏ ਅਡਵਾਂਸ ਦੀ ਵੇਰਿਫਿਕੇਸ਼ਨ ਬੰਦ ,ਜੀ ਪੀ ਐਫ ਵਿੱਚੋ ਲਏ ਜਾਣ ਵਾਲੇ ਸਾਰੇ ਅਡਵਾਂਸ ਨਾ ਮੋੜਨਯੋਗ ਅਡਵਾਂਸ ਸਮਝੇ ਜਾਣਗੇ

re
By Admin

ਪੰਜਾਬ ਸਰਕਾਰ ਨੇ ਆਪਣੇ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਦੇ ਹੋਏ ਕਰਮਚਾਰੀਆਂ ਦੀ ਜੀ ਪੀ ਐਫ ਦੀ ਅੰਤਿਮ ਅਦਾਇਗੀ ਕਰਨ ਸਮੇ ਜੋ 1 ਅਪ੍ਰੈਲ 1980 ਤੋਂ ਬਾਅਦ ਲਏ ਗਏ ਅਡਵਾਂਸ ਦੀ ਵੇਰਿਫਿਕੇਸ਼ਨ ਕੀਤੀ ਜਾਂਦੀ ਸੀ ਉਸ ਪ੍ਰਥਾ ਨੂੰ ਬੰਦ ਕਰ ਦਿੱਤਾ ਹੈ ਇਹ ਫੈਸਲਾ ਪੰਜਾਬ ਸਰਕਾਰ ਨੇ ਮੰਤਰੀ ਮੰਡਲ ਵਲੋਂ ਲਏ ਗਏ ਫੈਸਲੇ ਦੇ ਸਨਮੁਖ ਲਾਗੂ ਕਰ ਦਿੱਤਾ ਹੈ ਅਤੇ ਇਸ ਨੂੰ ਤੁਰੰਤ ਬੰਦ ਕਰ ਦਿੱਤਾ ਹੈ

ਵਿੱਤ ਵਿਭਾਗਹ ਨੇ ਇਸ ਮਾਮਲੇ ਚ ਸਾਰੇ ਵਿਭਾਗਾਂ ਦੇ ਮੁਖਿਆ ਨੇ ਆਦੇਸ਼ ਜਾਰੀ ਕਰ ਦਿੱਤਾ ਹੈ ਜਾਰੀ ਪੱਤਰ ਚ ਕਿਹਾ ਗਿਆ ਹੈ ਕਿ ਜੀ ਪੀ ਐਫ ਵਿੱਚੋ ਲਏ ਜਾਣ ਵਾਲੇ ਸਾਰੇ ਅਡਵਾਂਸ ਨਾ ਮੋੜਨਯੋਗ ਅਡਵਾਂਸ ਸਮਝੇ ਜਾਣਗੇ ਭਾਵ ਜੀ ਪੈ ਐਫ ਫੰਡ ਵਿੱਚੋ ਮੋੜਨਯੋਗ ਅਤੇ ਨਾ ਮੋੜਨਯੋਗ ਅਡਵਾਂਸਿਜ ਦੇ ਮੌਜੂਦਾ ਉਪਬੰਧਾ / ਮੰਤਵਾਂ ਅਧੀਨ ਜੋ ਅਡਵਾਂਸਿਜ ਦਿੱਤੇ ਜਾਣਗੇ ਉਨ੍ਹਾਂ ਨੂੰ ਨਾ ਮੋੜਨਯੋਗ ਅਡਵਾਂਸ ਮੰਨਿਆ ਜਾਵੇਗਾ ਇਸ ਤੋਂ ਇਲਾਵਾ ਜੀ ਪੀ ਐਫ ਕੰਟ੍ਰੀਬਿਊਸ਼ਨ ਦਾ ਘੱਟ ਤੋਂ ਘੱਟ ਰੇਟ ਬੇਸਿਕ ਪੇ ਦਾ 8 % ਤੋਂ ਘਟਾ ਕੇ 5 % ਕੀਤਾ ਜਾਂਦਾ ਹੈ