ਪੰਜਾਬੀ ਸਾਹਿਤ ਸਭਾ ਮੁਕਤਸਰ ਵੱਲੋਂ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ

Punjab REGIONAL
By Admin

ਮਿੰਨੀ ਕਹਾਣੀ ਵੀ ਸਿਲੇਬਸ ਦਾ ਹਿੱਸਾ ਬਣੇ- ਡਾ਼ ਸਿਆਮ ਸੁੰਦਰ ਦੀਪਤੀ

 ਸਾਹਿਤ ਦੀਆਂ ਹੋਰ ਵਿਧਾਵਾਂ ਤੇ ਵੀ ਵਰਕਸ਼ਾਪਾਂ ਲਾਉਣ ਦੀ ਲੋੜ- ਡਾ਼ ਪਰਮਜੀਤ ਢੀਂਗਰਾ 

ਮੁਕਤਸਰ

ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਅਦਾਰਾ ਮਿੰਨੀ ਅਮ੍ਰਿੰਤਸਰ ਦੇ ਸਹਿਯੋਗ ਨਾਲ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਿੰਨੀ ਕਹਾਣੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਉੱਘੇ ਲੇਖਕ ਅਤੇ ਭਾਸ਼ਾ ਵਿਗਿਆਨੀ ਡਾ਼ ਪਰਮਜੀਤ ਸਿੰਘ ਢੀਂਗਰਾ ਅਤੇ ਸਮਾਜਸੇਵੀ ਗੁਰਪ੍ਰੀਤ ਸਿੰਘ ਫ਼ੌਜੀ ਸਰਪੰਚ ਪਿੰਡ ਖੋਖਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਇਸ ਮਿੰਨੀ ਕਹਾਣੀ ਵਰਕਸ਼ਾਪ ਦੌਰਾਨ ਪੰਜਾਬ ਭਰ ਤੋਂ ਆਏ ਪੰਜਾਬੀ ਦੇ ਮਿੰਨੀ ਕਹਾਣੀ ਲੇਖਕਾਂ ਨੇ ਆਪਣੀਆਂ ਕਹਾਣੀਆਂ ਪੜ੍ਹੀਆਂ । ਜਿਨ੍ਹਾਂ ਵਿੱਚ ਰਾਜਦੇਵ ਕੌਰ ਸਿੱਧੂ, ਗੁਰਸੇਵਕ ਸਿੰਘ ਰੋੜਕੀ, ਹਰਭਜਨ ਸਿੰਘ ਖੇਮਕਰਨੀ, ਵਿਵੇਕ ਕੋਟ ਈਸੇ ਖਾਂ, ਜਸਕਰਨ ਲੰਡੇ, ਮਹਿੰਦਰਪਾਲ ਮਿੰਦਾ, ਸੁਖਦਰਸ਼ਨ ਗਰਗ, ਜਸਵੀਰ ਭਲੂਰੀਆ, ਬੂਟਾ ਖਾਨ ਸੁੱਖੀ, ਸ਼ਿਆਮ ਸੁੰਦਰ ਅਗਰਵਾਲ, ਸੁਰਿੰਦਰ ਕੈਲੇ, ਸਰਦੂਲ ਸਿੰਘ ਬਰਾੜ, ਬਿਕਰਮਜੀਤ ਨੂਰ, ਪਰਗਟ ਸਿੰਘ ਜੰਬਰ, ਸੁਖਵਿੰਦਰ ਕੌਰ ਸੁੱਖੀ, ਗੁਰਮੀਤ ਸਿੰਘ ਵਿਰਦੀ, ਗੁਰਾਂਦਿੱਤਾ ਸਿੰਘ ਸੰਧੂ, ਡਾ਼ ਸਿਆਮ ਸੁੰਦਰ ਦੀਪਤੀ, ਜਗਦੀਸ਼ ਰਾਏ ਕੁੱਲਰੀਆਂ, ਸ਼ਮਸੇਰ ਸਿੰਘ ਗਾਫ਼ਿਲ, ਗੁਰਦੇਵ ਸਿੰਘ ਘਾਰੂ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ । ਇਸ ਮੌਕੇ ਪੜ੍ਹੀਆਂ ਗਈਆਂ ਮਿੰਨੀ ਕਹਾਣੀਆਂ ਉੱਪਰ ਪ੍ਰੋਫ਼ੈਸਰ ਭੁਪਿੰਦਰ ਸਿੰਘ ਜੱਸਲ, ਡਾ਼ ਪ੍ਰਦੀਪ ਕੌਰ, ਡਾ਼ ਪਰਮਜੀਤ ਢੀਂਗਰਾ, ਡਾ਼ ਗੁਰਵਿੰਦਰ ਕੌਰ ਬਰਾੜ, ਸੁਰਿੰਦਰ ਕੈਲੇ ਅਤੇ ਹਰਭਜਨ ਸਿੰਘ ਖੇਮਕਰਨੀ ਨੇ ਭਾਵਪੂਰਤ ਟਿੱਪਣੀਆਂ ਕੀਤੀਆਂ । ਮਹਿਮਾਨ ਲੇਖਕਾਂ ਗੁਰਪ੍ਰੀਤ ਸਿੰਘ ਫ਼ੌਜੀ ਅਤੇ ਡਾ਼ ਪਰਮਜੀਤ ਸਿੰਘ ਢੀਂਗਰਾ ਨੇ ਪ੍ਰਬੰਧਕਾਂ ਨੂੰ ਪ੍ਰੋਗ੍ਰਾਮ ਦੀ ਸਫ਼ਲਤਾ ਲਈ ਵਧਾਈ ਦਿੰਦਿੰਆਂ ਸੁਝਾਅ ਦਿੱਤਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਪੰਜਾਬੀ ਸਾਹਿਤ ਦੀਆਂ ਹੋਰ ਵਿਧਾਵਾਂ ਲਈ ਵੀ ਕੀਤਾ ਜਾਣਾ ਚਾਹੀਦਾ ਹੈ । ਡਾ਼ ਸਿਆਮ ਸੁੰਦਰ ਦੀਪਤੀ ਨੇ ਪੰਜਾਬੀ ਮਿੰਨੀ ਕਹਾਣੀ ਦੇ ਵਿਧੀ ਵਿਧਾਨ ਬਾਰੇ ਜਾਣਕਾਰੀ ਪੇਸ਼ ਕੀਤੀ ਅਤੇ ਕਿਹਾ ਕਿ ਪੰਜਾਬੀ ਮਿੰਨੀ ਕਹਾਣੀ ਨੂੰ ਵੀ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ । ਇਸ ਮੌਕੇ ਲਹਿੰਦੇ ਪੰਜਾਬ ਦੇ ਸ਼ਾਹਮੁਖੀ ਰਸਾਲੇ ਰਵੇਲ ਦਾ ਭਾਰਤੀ ਪੰਜਾਬੀ ਮਿੰਨੀ ਕਹਾਣੀ ਵਿਸ਼ੇਸ਼ ਅੰਕ, ਮਿੰਨੀ ਰਚਨਾਵਾਂ ਦਾ ਮੈਗਜ਼ੀਨ ਅਣੂ ਅਤੇ ਤਿਮਾਹੀ ਮੈਗਜ਼ੀਨ ਮੇਲਾ ਦੇ ਅੰਕ ਵੀ ਰਿਲੀਜ਼ ਕੀਤੇ ਗਏ । ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਗ੍ਰਾਮ ਵਿੱਚ ਸ਼ਾਮਲ ਹੋਏ ਸਾਰੇ ਮਿੰਨੀ ਕਹਾਣੀਕਾਰਾਂ ਦਾ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ‘ਤੇ ਰਾਜਿੰਦਰ ਸਿੰਘ, ਜੱਗਾ ਰੱਤੇਵਾਲਾ, ਚੋ਼ ਅਮੀ ਚੰਦ, ਹਰਦੇਵ ਇੰਸਾ ਹਮਦਰਦ, ਰਾਜਵਿੰਦਰ ਸਿੰਘ, ਲਵਲੀ ਮਾਨ, ਸ਼ਮਸੇਰ ਗਾਫ਼ਿਲ, ਪੰਮਾ ਖੋਖਰ, ਸੇਵਕ ਬਰਾੜ, ਬਿੱਕਰ ਸਿੰਘ ਹਾਂਗਕਾਂਗ, ਅਮੋਲਕ ਸਿੰਘ, ਸੰਜੀਵ ਕੁਮਾਰ ਸੁੱਖੀ, ਬਲਦੇਵ ਸਿੰਘ ਇਕਵੰਨ, ਰਾਜੀਵ ਟੋਲੀ ਅਤੇ ਪ੍ਰੋ਼. ਦਾਤਾਰ ਸਿੰਘ ਵੀ ਹਾਜ਼ਰ ਸਨ । ਸਮੁੱਚੇ ਪ੍ਰੋਗ੍ਰਾਮ ਦਾ ਮੰਚ ਸੰਚਾਲਨ ਕੁਲਵੰਤ ਸਰੋਤਾ ਅਤੇ ਜਗਦੀਸ਼ ਰਾਏ ਕੁੱਲਰੀਆਂ ਨੇ ਬਾਖੂਬੀ ਨਿਭਾਇਆ ।

Leave a Reply