ਪੰਚਾਇਤ ਵਿਭਾਗ ਦੇ ਇਕ ਡਿਪਟੀ ਡਾਇਰੈਕਟਰ ਖ਼ਿਲਾਫ਼ ਮੰਤਰੀ ਕੋਲ ਪੁੱਜੀ ਸ਼ਿਕਾਇਤ, ਮਹਿਲਾ ਕਰਮਚਾਰੀਆਂ ਨੇ ਲਗਾਏ ਗੰਭੀਰ ਦੋਸ਼,

re
By Admin

ਮੰਤਰੀ ਬਾਜਵਾ ਮਹਿਲਾਵਾਂ ਕੱਲ ਸੁਣਨਗੇ ਸ਼ਿਕਾਇਤ, ਪੰਚਾਇਤ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੇ ਦਿੱਤੇ ਜੋਇੰਟ ਕਮਿਸ਼ਨਰ ਤਨੁ ਕਸ਼ਯਪ ਨੂੰ ਜਾਂਚ ਦੇ ਆਦੇਸ਼ ਪੰਜਾਬ ਦੇ ਮੋਹਾਲੀ ਵਿਖੇ ਵਿਕਾਸ ਭਵਨ ਚ ਚੱਲ ਰਹੇ ਪੰਚਾਇਤ ਵਿਭਾਗ ਦੀਆਂ ਕੁਝ ਮਹਿਲਾ ਕਰਮਚਾਰੀਆਂ ਨੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਲਿਖਤ ਸ਼ਿਕਾਇਤ ਭੇਜ ਕੇ ਵਿਭਾਗ ਦੇ ਇਕ ਡਿਪਟੀ ਡਾਇਰੈਕਟਰ ਦੇ ਖਿਲਾਫ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।ਇਸ ਮਾਮਲੇ ਚ ਮੰਤਰੀ ਬਾਜਵਾ ਨੇ ਕਿਹਾ ਕਿ ਉਸ ਕੋਲ ਸ਼ਿਕਾਇਤ ਆ ਗਈ ਹੈ ਤੇ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਮਹਿਲਾ ਕਰਮਚਾਰੀਆਂ ਨੂੰ ਬੁਲਾਇਆ ਹੈ। ਤੇ ਉਨ੍ਹਾਂ ਦੀ ਸਕਾਇਤ ਸੁਣਨਗੇ। ਬਾਜਵਾ ਨੇ ਕਿਹਾ ਕਿ ਇਸ ਮਾਮਲੇ ਚ ਅਧਿਕਾਰੀ ਦੀ ਵੀ ਗੱਲ ਸੁਣੀ ਜਾਵੇਗੀ । ਪਰ ਪਤਾ ਲੱਗਾ ਹੈ ਕਿ ਇਹ ਅਧਿਕਾਰੀ ਦੋ ਦਿਨ ਤੋਂ ਛੁੱਟੀ ਤੇ ਚੱਲ ਰਿਹਾ ਹੈ।ਉਧਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਨੁਰਾਗ ਵਰਮਾ ਨੇ ਇਸ ਮਾਮਲੇ ਚ ਜੋਇੰਟ ਕਮਿਸ਼ਨਰ ਤਨੁ ਕਸ਼ਯਪ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਹਨ। ਅਨੁਰਾਗ ਵਰਮਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਚ ਆ ਗਿਆ ਹੈ । ਦਫ਼ਤਰ ਸਾਡਾ ਇਕ ਪਰਿਵਾਰ ਹੈ ਅਤੇ ਮਹਿਲਾਵਾਂ ਨੂੰ ਤੰਗ ਪ੍ਰੇਸ਼ਾਨ ਨਹੀਂ ਹੋਣ ਦਿੱਤਾ ਜਾਵੇਗਾ।