ਪ੍ਰਿੰਸੀਪਲਾਂ ਦੀ ਪ੍ਰਬੰਧਕੀ ਅਤੇ ਵਿੱਤੀ ਨਿਯਮਾਂ ਦੀ ਸਿਖਲਾਈ ਵਰਕਸ਼ਾਪ ਦੇ ਨਤੀਜੇ ਵਧੀਆ ਰਹੇ- ਸਕੱਤਰ ਸਕੂਲ ਸਿੱਖਿਆ

Punjab
By Admin

ਐੱਸ.ਏ.ਐੱਸ.ਨਗਰ 9 ਜੁਲਾਈ (  ) ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਲਈ ਕੰਮ ਕਰ ਰਹੇ ਪ੍ਰਿੰਸੀਪਲਾਂ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀਆਂ ਪਿਛਲੇ ਦਿਨੀਂ ਸਕੂਲ ਪ੍ਰਬੰਧਨ ਅਤੇ ਵਿੱਤੀਕੰਮਾਂ ਲਈ ਮਾਣਯੋਗ ਸਿੱਖਿਆ ਮੰਤਰੀ ਸ੍ਰੀ ਓ.ਪੀ. ਸੋਨੀ ਜੀ ਦੀ ਰਹਿਨੁਮਾਈ ਵਿੱਚ ਸਿਖਲਾਈ ਵਰਕਸ਼ਾਪ ਲਗਾਈਆਂ ਗਈਆਂ ਸਨ ਤਾਂ ਜੋ ਸਿੱਖਿਆ ਵਿਭਾਗ ਅਤੇ ਵਿੱਤ ਵਿਭਾਗ ਦੇ ਨੇਮਾਂ ਅਤੇ ਨਿਯਮਾਂਦੀ ਜਾਣਕਾਰੀ ਸਬੰਧੀ ਜਾਣਕਾਰੀ ਦਿੱਤੀ ਜਾ ਸਕੇ| ਇਸ ਉਪਰੰਤ ਸਿੱਖਿਆ ਵਿਭਾਗ ਵੱਲੋਂ ਇਹਨਾਂ 1170 ਪ੍ਰਿੰਸੀਪਲਾਂ ਅਤੇ ਪ੍ਰਸ਼ਾਸ਼ਕੀ ਅਧਿਕਾਰੀਆਂ ਦਾ ਟੈਸਟ ਸਕੱਤਰ ਸਕੂਲ ਸਿੱਖਿਆ ਦੀ ਅਗਵਾਈਵਿੱਚ ਲਿਆ ਗਿਆ ਜਿਸ ਵਿੱਚ ਸਮੂਹ ਅਧਿਕਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ|
ਵੱਖ-ਵੱਖ ਜ਼ਿਲ਼ਿਆਂ ਵਿੱਚ ਹੋਏ ਟੈਸਟ ਲਈ ਸਿੱਖਿਆ ਵਿਭਾਗ ਵੱਲੋਂ ਮੁੱਖ ਦਫਤਰ ਤੋਂ ਨੋਡਲ ਅਫ਼ਸਰ ਲਗਾ ਕੇ ਭੇਜੇ ਗਏ ਅਤੇ ਇਸ ਇਮਤਿਹਾਨ ਦੇ ਬਹੁਤ ਹੀ ਵਧਆਿ ਨਤੀਜੇ ਪ੍ਰਾਪਤ ਹੋਏ ਹਨ| ਇਸਸਬੰਧੀ ਮਨੋਜ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਪ੍ਰਿੰਸੀਪਲਾਂ ਨੇ ਸਵਾਲਾਂ ਦੇ ਜਵਾਬ ਸਹੀ ਅਤੇ ਸਟੀਕ ਦਿੱਤੇ ਹਨ ਜਿਸ ਤੋਂ ਪਤਾ ਲਗਦਾ ਹੈ ਕਿ ਪ੍ਰਿੰਸੀਪਲਾਂ ਦੀਆਂ ਲਗਾਈਆਂ ਗਈਆਂਸਿਖਲਾਈ ਵਰਕਸ਼ਾਪਾਂ ਬਹੁਤ ਹੀ ਪ੍ਰਭਾਵਸ਼ਾਲੀ ਰਹੀਆਂ ਹਨ|
ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਰਿਵਿਊ ਤੋਂ ਪਤਾ ਲਗਦਾ ਹੈ ਕਿ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਬਹੁਤ ਹੀ ਵਧੀਆ ਢੰਗ ਨਾਲ ਸਿਖਲਾਈ ਪ੍ਰਾਪਤਕਰਕੇ ਗਏ ਹਨ| ਇਸ ਲਈ ਸਿਖਲਾਈ ਦੇਣ ਵਾਲੇ ਤਜ਼ਰਬੇਕਾਰ ਰਿਸੋਰਸ ਪਰਸਨ ਅਤੇ ਸਿਖਲਾਈ ਲੈਣ ਵਾਲੇ ਮਿਹਨਤੀ ਸਿੱਖਿਆ ਅਧਿਕਾਰੀ ਵਧਾਈ ਦੇ ਪਾਤਰ ਹਨ| ਉਹਨਾਂ ਕਿਹਾ ਕਿ ਇਸ ਨਾਲਸਮੂਹ ਪ੍ਰਿੰਸੀਪਲਾਂ ਅਤੇ ਪ੍ਰਸ਼ਾਸ਼ਕੀ ਅਫਸਰਾਂ ਦਾ ਮਨੋਬਲ ਵਧਿਆ ਹੈ ਅਤੇ ਉਹਨਾਂ ਨੂੰ ਸਕੂਲ ਪ੍ਰਬੰਧ ਦੀਆਂ ਕਈ ਗੱਲਾਂ ਬਾਰੇ ਬਾਖੂਬੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਨੂੰ ਉਹ ਆਪਣੀ ਜ਼ਿੰਦਗੀ ‘ਚਨੌਕਰੀ ਕਰਦੇ ਸਮੇਂ ਧਿਆਨ ‘ਚ ਰੱਖਣਗੇ|

Leave a Reply