ਪ੍ਰਮੁੱਖ ਸਕੱਤਰ ਸ਼ੁਰੇਸ਼ ਕੁਮਾਰ ਨੂੰ ਮਿਲਿਆ ਵਫਦ

Punjab
By Admin

ਚੰਡੀਗੜ੍ਹ  16 ਅਕਤੂਬਰ:  ਲੋਕ ਅਾਗੂ ਮਨਜੀਤ ਸਿੰਘ ਧਨੇਰ ਦੀ ਨਿਹੱਕੀ ੳੁਮਰ ਕੈਦ ਸਜ਼ਾ ਰੱਦ ਕਰਵਾਉਣ ਸਬੰਧੀ ਸੰਘਰਸ਼ ਕਮੇਟੀ, ਪੰਜਾਬ ਦਾ ਵਫਦ ਕਨਵੀਨਰ ਬੂਟਾ ਸਿੰਘ ਬੁਰਜ ਗਿੱਲ ਦੀ ਅਗਵਾੲੀ’ ਚ ਮੁੱਖ ਮੰਤਰੀ ਪੰਜਾਬ ਦੇ ਚੀਫ ਪ੍ਰਮੁੱਖ ਸਕੱਤਰ ਸ਼੍ਰੀ ਸ਼ੁਰੇਸ਼ ਕੁਮਾਰ ਨੂੰ ਸਕੱਤਰੇਤ ਵਿਖੇ ਮਿਲਿਅਾ। ਵਫਦ ਨੇ ਜ਼ੋਰਦਾਰ ਮੰਗ ਕੀਤੀ ਕਿ ਕਿਰਨਜੀਤ ਕੌਰ ਕਤਲ ਕਾਂਡ ਮਹਿਲਕਲਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਨਤਕ ਜਥੇਬੰਦੀਆਂ ਵੱਲੋਂ ਲੜੇ ਗਏ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾੳੁਣ ਵਾਲੇ ਲੋਕ ਅਾਗੂ ਮਨਜੀਤ ਧਨੇਰ ਦੀ ਨਿਹੱਕੀ ੳੁਮਰ ਕੈਦ ਸਜ਼ਾ ਜਲਦ ਰੱਦ ਕੀਤੀ ਜਾਵੇ। ਜਿਕਰਯੋਗ ਹੈ ਕਿ 3 ਮਾਰਚ, 2001 ਨੂੰ  ਬਰਨਾਲਾ ਕਚਿਹਰੀ ‘ ਚ ਹੋੲੇ ਝਗੜੇ ਵਿੱਚ ਕਿਰਨਜੀਤ ਕੌਰ ਕਤਲ ਕਾਂਡ ਦੇ ਦੋਸ਼ੀਅਾਂ ਦੇ ਮੁਖੀੲੇ ਦਲੀਪ ਸਿੰਘ ਦਾ ਪਿੰਡ ਦੇ ਹੀ ਕੁੱਝ ਵਿਅਕਤੀਅਾਂ ਨਾਲ ਨਿੱਜੀ ਰੰਜਿਸ਼ ਦੇ ਚਲਦਿਅਾਂ  ਝਗੜਾ ਹੋ ਗਿਅਾ ਸੀ। ਜਿਸਦੀ ਕੁੱਝ ਦਿਨਾਂ ਬਾਅਦ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਮੌਤ ਹੋ ਗਈ ਸੀ। ਅੈਕਸ਼ਨ ਕਮੇਟੀ ਦਾ ੲਿਸ ਕਤਲ ਨਾਲ ਕੋਈ ਸਬੰਧ ਨਹੀਂ ਸੀ। ਪਰ ਗੁੰਡਾ- ਪੁਲਿਸ- ਸਿਅਾਸੀ- ਗੱਠਜੋੜ ਨੇ ਸਾਜਿਸ਼ ਰਚਕੇ ਅੈਕਸ਼ਨ ਕਮੇਟੀ ਦੇ ਤਿੰਨ ਅਾਗੂਅਾਂ ਉਪਰ ਝੂਠਾ ਕਤਲ ਦਾ ਮੁਕੱਦਮਾ ਦਰਜ ਕਰਵਾ ਦਿੱਤਾ ਸੀ। ਜਿਸ ਦੇ ਚੱਲਦਿਅਾਂ ਹੀ ਸ਼ੈਸ਼ਨ ਕੋਰਟ ਬਰਨਾਲਾ ਨੇ 28-30 ਮਾਰਚ 2005 ਨੂੰ ਇਹਨਾਂ ਆਗੂਆਂ ਨੂੰ ੳੁਮਰ ਕੈਦ ਸਜ਼ਾ ਸੁਣਾ ਦਿੱਤੀ ਸੀ। ਸਾਂਝੇ ਸੰਘਰਸ਼ ਰਾਹੀਂ ਗਵਰਨਰ ਪੰਜਾਬ ਨੂੰ ੲਿਹ ਨਿਹੱਕੀ ਸਜ਼ਾ ਰੱਦ ਕਰਨ ਲੲੀ ਮਜਬੂਰ ਕੀਤਾ ਸੀ। ਹਾੲੀਕੋਰਟ ਵੱਲੋਂ ਗਵਰਨਰ ਦੇ ਹੁਕਮ ਨੂੰ ਰੱਦ ਕਰਦਿਅਾਂ ਮਨਜੀਤ ਧਨੇਰ ਦੀ ੳੁਮਰ ਕੈਦ ਸਜ਼ਾ ਬਹਾਲ ਰੱਖ ਦਿੱਤੀ ਸੀ। ਕੇਸ ਸੁਪਰੀਮ ਕੋਰਟ ਵਿੱਚ ਜਲਦ ਸੁਣਵਾੲੀ ਲੲੀ ਲੱਗਾ ਹੋੲਿਅਾ ਹੈ। ੲਿਸ ਕਰਕੇ ਹੁਣ ਫੇਰ ਲੱਖਾਂ ਲੋਕਾਂ ਦੀਅਾਂ ਨਿਗਾਹਾਂ ਲੋਕ ਅਾਗੂ ਮਨਜੀਤ ਧਨੇਰ ਦੀ ਹਾੲੀਕੋਰਟ ਵੱਲੋੰ ਬਹਾਲ ਰੱਖੀ ੳੁਮਰ ਕੈਦ ਦੀ ਸਜ਼ਾ ਵੱਲ ਲੱਗੀਅਾਂ ਹੋੲੀਅਾਂ ਹਨ। ਵਫਦ ਨੂੰ ਸ਼੍ਰੀ ਸੁਰੇਸ਼ ਕੁਮਾਰ ਨੇ ਵਿਸ਼ਵਾਸ ਦਿਵਾੲਿਅਾ ਕਿ ੳੁਹ ਜਲਦ ਕਾਰਵਾੲੀ ਕਰਕੇ ੲਿਨਸਾਫ ਦਿਵਾੳੁਣਗੇ।ਅੱਜ ਦੇ ਵਫਦ ਵਿੱਚ ਜਗਮੋਹਣ ਸਿੰਘ ਪਟਿਅਾਲਾ,ਸੁਖਦੇਵ ਸਿੰਘ ਕੋਕਰੀਕਲਾਂ,ਰਮਿੰਦਰ ਸਿੰਘ ਪਟਿਅਾਲਾ,ਨਰਾੲਿਣ ਦੱਤ ਬਰਨਾਲਾ ਅਤੇ ਬਲਦੇਵ ਸਿੰਘ ਭਾੲੀਰੂਪਾ ਸ਼ਾਮਲ ਸਨ।

Leave a Reply