ਨੈਸ਼ਨਲ ਕੌਂਸਲ ਫ਼ਾਰ ਟਰੇਨਿੰਗ ਐਂਡ ਸੋਸ਼ਲ ਰਿਸਰਚ ਵੱਲੋਂ ਸਿੱਖਿਆ ਬੋਰਡ ਦੇ ਅਧਿਕਾਰੀਆਂ ਲਈ ਦੋ ਦਿਨਾਂ ਟਰੇਨਿੰਗ ਵਰਕਸ਼ਾਪ ਦਾ ਆਯੋਜਨ

Punjab
By Adminਐੱਸ.ਏ.ਐੱਸ. ਨਗਰ 11 ਅਕਤੁਬਰ ( ) ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਵੱਲੋਂ ਪ੍ਰੈਸ ਨਾਲ਼ ਸਾਂਝੀ ਕੀਤੀ  ਜਾਣਕਾਰੀ ਅਨੁਸਾਰ ਨੈਸ਼ਨਲ ਕੌਂਸਲ ਫ਼ਾਰ ਟਰੇਨਿੰਗ ਐਂਡ ਸੋਸ਼ਲ ਰਿਸਰਚ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਮੂਹ ਸੁਪਰਡੰਟਾਂ, ਸਹਾਇਕ ਸਕੱਤਰਾਂ ਅਤੇ ਹੋਰ ਉੱਚ ਅਧਿਕਾਰੀਆਂ ਲਈ 11 ਅਤੇ 12 ਅਕਤੁਬਰ ਨੂੰ ਹੋਣ ਵਾਲੀ ਦੋ  ਰੋਜ਼ਾ ਟਰੇਨਿੰਗ ਵਰਕਸ਼ਾਪ ਅੱਜ ਆਰੰਭ ਹੋਈ| ਇਸ ਟਰੇਨਿੰਗ ਵਰਕਸ਼ਾਪ ਦਾ ਸ਼ੁਭ ਆਰੰਭ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆ ਵੱਲੋਂ ਦੀਪ ਜਲਾ ਕੇ ਕੀਤਾ ਗਿਆ|


ਬੋਰਡ ਦੇ ਬੁਲਾਰੇ ਵੱਲੋਂ  ਦੱਸਿਆ ਗਿਆ ਕਿ ਪਹਿਲੇ ਦਿਨ ਦੀ ਟਰੇਨਿੰਗ ਵਿੱਚ ਕੌਂਸਲ ਦੇ ਅਧਿਕਾਰੀ ਮਨੋਜ ਕੁਮਾਰ ਵੱਲੋਂ ਬੋਰਡ ਦੇ ਅਧਿਕਾਰੀਆਂ ਨਾਲ ਆਫ਼ਿਸ ਸਿਸਟਮ ਐਂਡ ਆਫ਼ਿਸ ਪ੍ਰੋਸੀਜਰ, ਨੋਟਿੰਗ ਐਂਡ ਡਰਾਫਟਿੰਗ, ਸਟਰੈੱਸ ਐਂਡ ਇਟਜ਼ ਇਮਪੈਕਟ ਆਨ ਵਰਕ ਤੇ ਸਟਰੈੱਸ ਮੈਨੇਜਮੈਂਟ  ਵਿਸ਼ਿਆਂ ਸਬੰਧੀ ਚਰਚਾ ਕੀਤੀ ਗਈ| ਉਹਨਾਂ ਟਰੇਨਿੰਗ ਦੇ ਵਿਸ਼ਿਆਂ ਸਬੰਧੀ ਸਿੱਖਿਆ ਬੋਰਡ ਦੇ ਅਧਿਕਾਰੀਆਂ ਤੋਂ ਸੁਝਾਅ ਵੀ ਮੰਗੇ ਗਏ ਤਾਂ ਜੋ ਦਫ਼ਤਰੀ ਕੰਮ ਵਿੱਚ ਅਧਿਕਾਰੀਆਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਤੇ ਹੋਰ ਅਧਿਐਨ ਕੀਤਾ ਜਾ ਸਕੇ| ਇਸ ਵਰਕਸ਼ਾਪ ਵਿੱਚ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ, ਸਕੱਤਰ ਪ੍ਰਸ਼ਾਂਤ ਕੁਮਾਰ ਗੋਇਲ, ਸੰਯੁਕਤ ਸਕੱਤਰ ਜੇ.ਆਰ. ਮਹਿਰੋਕ, ਡਾਇਰੈਕਟਰ ਅਕਾਦਮਿਕ ਮਨਜੀਤ ਕੌਰ, ਡਾਇਰੈਕਟਰ ਕੰਪਿਊਟਰ ਨਵਨੀਤ ਕੌਰ, ਉਪ ਸਕੱਤਰ ਗੁਰਮੀਤ ਕੌਰ, ਐਸ.ਈ. ਗੁਰਿੰਦਰਪਾਲ ਸਿੰਘ ਬਾਠ, ਡਿਪਟੀ ਡਾਇਰੈਕਟਰ ਕੰਪਿਊਟਰ ਗੁਰਤੇਜ ਸਿੰਘ, ਡਿਪਟੀ ਡਾਇਰੈਕਟਰ ਅਕਾਦਮਿਕ ਅਮਰਜੀਤ ਕੌਰ ਦਾਲਮ ਵੀ ਹਾਜਰ ਸਨ|

Leave a Reply