#ਹਰ ਮਹਿਕਮੇ ਚ ਘਪਲਾ ਹੋਇਆ ,ਅਕਾਲੀਆਂ ਨੇ ਕੋਈ ਜਗਾ ਨਹੀਂ ਛੱਡੀ : ਅਮਰਿੰਦਰ

Punjab
By Admin

#ਨੀਲੇ ਕਾਰਡ ਦਾ ਰੀਵਿਊ ਵੀ ਸਰਕਾਰ ਕਰੇਗੀ ਤੇ ਸਿਰਫ ਲੋਕਮਦ ਵਿਅਕਤੀਆ ਦੇ ਹੀ ਨੀਲੇ ਕਾਰਡ ਬਣਾਏ ਜਾਣਗੇ

ਅਕਾਲੀਆਂ ਨੇ ਆਪਣੇ ਰਿਸਤੇਦਾਰ ਨੂੰ ਨੀਲੇ ਕਾਰਡ ਦਿਤੇ

ਚੰਡੀਗੜ 1 ਅਪ੍ਰੈਲ ( ਅਪਡੇਟ ਪੰਜਾਬ ) : ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਅਕਾਲੀਆਂ ਦੇ ਰਾਜ ਚ ਹਰ ਮਹਿਕਮੇ ਚ ਘਪਲਾ ਹੋਇਆ ਹੈ ਊਨਾ ਨੇ ਕੋਈ ਜਗਾ ਨਹੀਂ ਛੱਡੀ ਜਿਥੇ ਘਪਲਾ ਨਾ ਹੋਇਆ ਹੋਵੇ ਕੈਪਟਨ ਨੇ ਕਿਹਾ ਕੇ ਹਰ ਮਹਿਕਮੇ ਚ ਘਪਲੇ ਦੇ ਜਾਂਚ ਹੋਵੇਗੀ ਉਹਨਾਂ ਕਿਹਾ ਕਿ ਹਰ ਵਿਭਾਗ ਦੌਰਾਨ ਕੀਤੇ ਗਏ ਹਰ ਘਪਲੇ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ ਅਤੇ ਜਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਕੇ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸ਼ਨ ਦਿੱਤਾ ਜਾਵੇਗਾ| ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਵਚਨਬੱਧ ਹੈ|
ਮੰਡੀ ਬੋਰਡ ਦੇ ਨਵਨਿਯੁਕਤ ਚੇਅਰਮੈਨ ਲਾਲ ਸਿੰਘ ਦੇ ਅਹੁਦਾ ਸੰਭਾਲਣ ਮੌਕੇ ਮੁਖ ਮੰਤਰੀ ਨੇ ਕਿਹਾ ਕਿ ਨੀਲੇ ਕਾਰਡ ਦਾ ਰੀਵਿਊ ਵੀ ਸਰਕਾਰ ਕਰੇਗੀ ਤੇ ਸਿਰਫ ਲੋੜਵੰਦ ਵਿਅਕਤੀਆ ਦੇ ਹੀ ਨੀਲੇ ਕਾਰਡ ਬਣਾਏ ਜਾਣਗੇ। ਅਕਾਲੀਆਂ ਨੇ ਆਪਣੇ ਰਿਸ਼ਤੇਦਾਰਾਂ ਦੇ ਕਾਰਡ ਬਣਾ ਦਿਤੇ ਹਨ ਮੰਡੀ ਬੋਰਡ ਦੇ ਦਫਤਰ ਵਿਖੇ ਮੰਡੀ ਬੋਰਡ ਦੇ ਨਵਨਿਯੁਕਤ ਚੇਅਰਮੈਨ ਲਾਲ ਸਿੰਘ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਆਪਣਾ ਅਹੁਦਾ ਸੰਭਾਲ ਲਿਆ|ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੀਸੀਏਲ ਲਿਮਿਟ ਸੋਮਵਾਰ ਤਕ ਕਲੀਅਰ ਹੋ ਜਾਵੇਗੀ ,ਨਾਲ ਹੀ ਓਹਨਾ ਕਿਹਾ ਕਿ ਪੁਰਾਣੀ ਵਿਰਾਸਤੀ ਰੋਡਸ ਜਾ ਜਗਹ ਦੇ ਨਾਵਾਂ ਵਿਚ ਕੋਈ ਵੀ ਬਦਲਾ ਨਹੀਂ ਕੀਤਾ ਜਾਵੇਗਾ।

Leave a Reply