ਨਰਾਜ ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆਂ ਤੇ ਤੇਵਰ ਹੋਏ ਠੰਡੇ ,ਮੁਖ ਮੰਤਰੀ ਨੇ ਗਿਲੇ ਸ਼ਿਕਵੇ ਕੀਤੇ ਦੂਰ

re
By Admin

ਮੁਖ ਮੰਤਰੀ ਨਾਲ ਕੀਤੀ ਨਰਾਜ਼ਗੀ ਜਾਹਰ ,
ਕਿਹਾ ਪਾਰਟੀ ਦਾ ਸੱਚਾ ਸਿਪਾਹੀ ਹਾਂ , ਸਭ ਕੁਝ ਠੀਕ ਹੋਵੇਗਾ ਸਮਾਂ ਆਉਣ ਤੇ ਦੱਸਾਂਗਾ : ਗਿਲਜੀਆਂ
ਪੰਜਾਬ ਮੰਤਰੀ ਮੰਡਲ ਚ ਜਗ੍ਹਾ ਨਾ ਮਿਲਣ ਤੋਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆ ਤੋਂ ਅਸਤੀਫਾ ਦੇਣ ਵਾਲੇ ਅਤੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਜ਼ ਚੱਲ ਰਹੇ ਕਾਂਗਰਸ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਤੇ ਤੇਵਰ ਠੰਡੇ ਹੋ ਗਏ ਹਨ ਗਿਲਜੀਆਂ ਦੇ ਤੇਵਰ ਅੱਜ ਮੁੱਖਮੰਤਰੀ ਨਾਲ ਹੋਈ ਮੁਲਾਕਾਤ ਤੋਂ ਬਾਅਦ ਠੰਡੇ ਹੋਏ ਹਨ ਗਿਲਜੀਆਂ ਨੇ ਅੱਜ ਦੁਪਹਿਰ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੇ ਤੇ ਮੰਤਰੀ ਨਾ ਬਣਾਏ ਜਾਣ ਤੇ ਨਰਾਜ਼ਗੀ ਜਾਹਰ ਕੀਤੀ

ਮੁਖ ਮੰਤਰੀ ਨੇ ਕਿਹਾ ਕੇ ਸਭ ਠੀਕ ਹੋ ਜਾਵੇਗਾ ਮੁਖ ਮੰਤਰੀ ਨੇ ਕਿਹਾ ਕੇ ਸਾਰਿਆਂ ਨੂੰ ਮੰਤਰੀ ਮੰਡਲ ਚ ਨਹੀਂ ਲਿਆ ਜਾ ਸਕਦਾ ਸੀ ਮੁਖ ਮੰਤਰੀ ਨਾਲ ਮਿਲਣ ਤੋਂ ਬਾਅਦ ਗਿਲਜੀਆਂ ਕਾਫੀ ਖੁਸ ਨਜ਼ਰ ਆ ਰਹੇ ਸਨ ਅਪਡੇਟ ਪੰਜਾਬ ਨਾਲ ਗੱਲਬਾਤ ਕਰਦੇ ਹੋਏ ਗਿਲਜੀਆਂ ਨੇ ਕਿਹਾ ਮੁਖ ਮੰਤਰੀ ਸਾਡੇ ਨੇਤਾ ਹਨ ਤੇ ਸਾਨੂੰ ਉਨ੍ਹਾਂ ਨਾ ਨਰਾਜ਼ ਹੋਣ ਦਾ ਹੱਕ ਹੈ ਤੇ ਮੈਂ ਉਨ੍ਹਾਂ ਨਾਲ ਨਰਾਜ਼ਗੀ ਜਾਹਿਰ ਕੀਤੀ ਹੈ ਉਨ੍ਹਾਂ ਕਿਹਾ ਕੇ ਆਉਣ ਵਾਲੇ ਸਮੇ ਚ ਸਭ ਠੀਕ ਹੋ ਜਾਵੇਗਾ ਗਿਲਜੀਆਂ ਨੇ ਕਿਹਾ ਕੇ ਉਹ ਪਾਰਟੀ ਦੇ ਸੱਚੇ ਸਿਪਾਹੀ ਹਨ ਤੇ ਸ਼ਾਹਕੋਟ ਚੋਣ ਚ ਡਟ ਕੇ ਪਾਰਟੀ ਲਈ ਕਾਮ ਕਰਨਗੇ ਮੁਖ ਮੰਤਰੀ ਨੇ ਅੱਜ ਗਿਲਜੀਆਂ ਦੇ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ ਹਨ