ਦੇਸ਼ ‘ਚ ਕੌਮੀ ਸੁਰੱਖਿਆ ਨੀਤੀ ਦੀ ਸਖਤ ਲੋੜ : ਵੋਹਰਾ

Punjab
By Admin

ਕੌਮੀ ਸੁਰੱਖਿਆ ਲਈ ਵਿਸ਼ੇਸ਼ ਸੁਰੱਖਿਆ ਬਲ ਬਣਾਉਣ ਦੀ ਲੋੜ ‘ਤੇ ਦਿੱਤਾ ਜ਼ੋਰ

ਦਹਿਸ਼ਤਗਰਦੀ ਵਾਂਗ ਸੂਬੇ ‘ਚੋਂ ਹੋਵੇ ਨਸ਼ਿਆਂ ਦਾ ਖ਼ਾਤਮਾ : ਸੁਖਜਿੰਦਰ ਰੰਧਾਵਾ

ਪੰਜਾਬ ਪੁਲੀਸ ਨੇ ਕਰਵਾਇਆ ਕੇ.ਪੀ.ਐਸ.ਗਿੱਲ ਯਾਦਗਾਰੀ ਲੈਕਚਰ

ਚੰਡੀਗੜ•/  ਐਸ.ਏ.ਐਸ ਨਗਰ, 01 ਨਵੰਬਰ : ਜੰਮੂ ਕਸ਼ਮੀਰ ਦੇ ਸਾਬਕਾ ਰਾਜਪਲ ਐਨ.ਐਨ. ਵੋਹਰਾ ਨੇ ਕਿਹਾ ਕਿ ਦੇਸ਼ ਨੂੰ ਇਕ ਦਿਸ਼ਾ ‘ਚ ਸੇਧਤ ਕਰਨ ਲਈ ਕੇਂਦਰ ਵੱਲੋਂ ਰਾਜਾਂ ਦੀ ਸਲਾਹ ਦੇ ਨਾਲ ਕੌਮੀ ਸੁਰੱਖਿਆ ਨੀਤੀ ਬਣਾਈ ਜਾਣੀ ਚਾਹੀਦੀ ਹੇ। ਇਸ ਦੇ ਨਾਲ-ਨਾਲ ਕੌਮੀ ਸੁਰੱਖਿਆ ਸਬੰਧੀ ਸਰਕਾਰ ਵੱਲੋਂ ਵਿਸ਼ੇਸ਼ ਕੌਮੀ ਸਰੱਖਿਆ ਪ੍ਰਸ਼ਾਸ਼ਨਕ ਸੇਵਾਵਾਂ ਦਾ ਵੀ ਗਠਨ ਕਰਨਾ ਚਾਹੀਦਾ ਹੈ। ਇਹ ਵਿਚਾਰ ਉਨ•ਾਂ ਨੇ ਪੰਜਾਬ ਪੁਲਿਸ ਦੇ ਮਨੁੱਖੀ ਸਰੋਤ ਵਿਕਾਸ ਵਿੰਗ ਵੱਲੋਂ ਆਈ.ਐਸ.ਬੀ., ਐਸ.ਏ.ਐਸ. ਨਗਰ ਵਿਖੇ ਕੌਮੀ ਸੁਰੱਖਿਆ ਸਬੰਧੀ ਕਰਵਾਏ ਪਹਿਲੇ ਕੇ.ਪੀ.ਐਸ.ਗਿੱਲ ਯਾਦਗਾਰੀ ਲੈਕਚਰ ਸਬੰਧੀ ਕਰਵਾਏ ਸਮਾਗਮ ਵਿਖੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਜੇਲ• ਮੰਤਰੀ ਪੰਜਾਬ, ਸੁਖਜਿੰਦਰ ਸਿੰਘ ਰੰਧਾਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਫੋਟੋ ਕੈਪਸ਼ਨ: ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਨ.ਐਨ.ਵੋਹਰਾ ਆਈ.ਐਸ.ਬੀ., ਐਸ.ਏ.ਐਸ. ਨਗਰ ਵਿਖੇ ਪੰਜਾਬ ਪੁਲਿਸ ਵੱਲੋਂ ਕੌਮੀ ਸੁਰੱਖਿਆ ਸਬੰਧੀ ਕਰਵਾਏ ਪਹਿਲੇ ਕੇ.ਪੀ.ਐਸ.ਗਿੱਲ ਯਾਦਗਾਰੀ ਲੈਕਚਰ ਸਬੰਧੀ ਕਰਵਾਏ ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦੇ ਹੋਏ।

ਇਸ ਮੌਕੇ ਵੋਹਰਾ ਨੇ ਕਿਹਾ ਕਿ ਸਾਬਕਾ ਡੀ.ਜੀ.ਪੀ. ਗਿੱਲ ਇੱਕ ਕਾਬਲ ਤੇ ਦਲੇਰ ਪੁਲੀਸ ਪ੍ਰਸ਼ਾਸਕ ਸਨ, ਜਿਨ•ਾਂ ਨੇ ਸੂਬੇ ਵਿੱਚੋਂ ਅੱਤਵਾਦ ਦੇ ਖਾਤਮੇ ਵਿੱਚ ਇਤਿਹਾਸਕ ਭੂਮਿਕਾ ਨਿਭਾਈ। ਉਨ•ਾਂ ਕਿਹਾ ਕਿ ਦੇਸ਼ ਨੂੰ ਦਰਪੇਸ਼ ਗੰਭੀਰ ਚੁਣੌਤੀਆਂ ਦੇ ਮੱਦੇਨਜ਼ਰ  ਕੌਮੀ ਸੁਰੱਖਿਆ ਦੇ ਪ੍ਰਬੰਧਨ ਲਈ ਦੇਸ਼ ਨੂੰ ਇੱਕ ਸਮਰਪਿਤ ਮੰਤਰਾਲੇ ਦੀ ਲੋੜ ਹੈ। ਉਨ•ਾਂ ਸਲਾਹ ਦਿੱਤੀ ਕਿ ਕੌਮੀ ਸੁਰੱਖਿਆ ਦੀ ਸਮੱਸਿਆ ਨਾਲ ਨਜਿੱਠਣ ਲਈ ਹਰ ਸੂਬੇ ਵਿੱਚ ਵਿਸ਼ੇਸ਼ ਬਲਾਂ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਅਤੇ ਸਪੈਸ਼ਲ ਬਲਾਂ ਦੇ ਜਵਾਨਾਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ ਕਿਉਂਕਿ ਗਾਵਾਂ ਕੱਟਣ ਵਾਲੇ ਗੁੱਟਾਂ ਵੱਲੋਂ ਕਾਨੂੰਨੀ ਵਿਵਸਥਾ ਨੂੰ ਢਾਹ ਲਾ ਕੇ ਸਮਾਜਕ ਤਣਾਅ ਪੈਦਾ ਕੀਤਾ ਜਾਂਦਾ ਹੈ ਜੋਕਿ ਕੌਮੀ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ•ਾਂ ਕਿਹਾ ਕਿ ਕਾਨੂੰਨ ਦੀ ਉਲੰਘਣਾ ਕਰ ਕੇ ਕੀਤੇ ਜਾਂਦੇ ਪ੍ਰਦਰਸ਼ਨ ਸਮਾਜ ਨੂੰ ਵੰਡਦੇ ਹਨ ਅਤੇ ਇਸ ਨਾਲ ਦੇਸ਼ ਦੇ ਸਰੋਤ ਵੀ ਬਰਬਾਦ ਹੁੰਦੇ ਹਨ। ਉਨ•ਾਂ ਕਿਹਾ ਕਿ ਆਪੇ ਬਣੇ ਧਰਮ ਗੁਰੂਆਂ ਵੱਲੋਂ ਕੀਤੀਆਂ ਜਾਂਦੀਆਂ ਕਾਨੂੰਨ ਵਿਰੋਧੀ ਗਤੀਵਿਧੀਆਂ ‘ਤੇ ਲਗਾਤਾਰ ਤਿੱਖੀ ਨਜ਼ਰ ਰੱਖਣ ਦੇ ਨਾਲ-ਨਾਲ ਗੰਭੀਰ ਪੜਚੋਲ ਹੋਣੀ ਚਾਹੀਦੀ ਹੈ। ਉਨ•ਾਂ ਹੋਰ ਕਿਹਾ ਕਿ ਸਮਾਜ ਦੇ ਭਾਈਚਾਰਿਆਂ ਦਰਮਿਆਨ ਪੈਦਾ ਹੋਣ ਵਾਲਾ ਤਣਾਅ ਵੀ ਕੌਮੀ ਸੁਰੱਖਿਆ ਸਬੰਧੀ ਮੁਸ਼ਕਲ ਬਣ ਸਕਦੇ ਹੈਨ
ਵੋਹਰਾ ਨੇ ਆਖਿਆ ਕਿ ਪੁਲੀਸ ਪਹਿਲੀ ‘ਲਾਈਨ ਆਫ਼ ਡਿਫੈਂਸ’ ਹੁੰਦੀ ਹੈ ਅਤੇ ਕਾਨੂੰਨ ਵਿਵਸਥਾ ਕਾਇਮ ਰੱਖਣ ਲਈ ਉਸ ਵੱਲੋਂ ਮਜ਼ਬੂਤ ਕਾਰਵਾਈ ਕੀਤੀ ਜਾਣੀ ਲਾਜ਼ਮੀ ਹੈ ਨਹੀਂ ਤਾਂ ਭਵਿੱਖ ਵਿੱਚ ਕਿਸੇ ਪੜਾਅ ਉਤੇ ਉਹ ਸਮੱਸਿਆ ਇੱਕ ਵੱਡੀ ਸੁਰੱਖਿਆ ਸਮੱਸਿਆ ਬਣ ਸਕਦੀ ਹੈ। ਉਨ•ਾਂ ਕਿਹਾ ਕਿ ਦੇਸ਼ ਵਿੱਚ ਪੁਲੀਸ, ਪ੍ਰੌਸੀਕਿਉਸ਼ਨ ਤੇ ਨਿਆਂਪਾਲਿਕਾ ਵਿੱਚ ਅਮਲੇ ਦੀ ਘਾਟ ਹੈ, ਜੋ ਕਿ ਕਾਨੂੰਨ ਵਿਵਸਥਾ ਕਾਇਮ ਰੱਖਣ ਵਿੱਚ ਮੁਸ਼ਕਲ ਬਣਦੀ ਹੈ। ਉਨ•ਾਂ ਕਿਹਾ ਕਿ ਪੁਲਿਸ ਦੇ ਸਾਰੇ ਵਿੰਗਾਂ ਲਈ ਵਿੱਤੀ ਸਮੱਰਥਨ ਘੱਟ ਹੈ ਅਤੇ ਉਸ ਵਿੱਚੋਂ ਵੀ ਬਹਤਾ ਤਨਖ਼ਾਹਾਂ ‘ਤੇ ਹੀ ਖਰਚ ਹੋ ਜਾਂਦਾ ਹੈ ਅਤੇ ਸਿਖਲਾਈ ਅਤੇ ਆਧੁਨਿਕਰਨ ‘ਤੇ ਨਹੀਂ ਹੁੰਦਾ। ਉਨ•ਾਂ ਕਿਹਾ ਕਿ ਹਰ ਪੱਧਰ ‘ਤੇ ਸਿਆਸੀ ਪ੍ਰਭਾਵ ਕਾਰਨ ਪੁਲੀਸ ਦਾ ਹੌਸਲਾ ਅਤੇ ਕਾਰਜਕੁਸ਼ਲਤਾ ਘਟਦੀ ਹੈ।
ਵੋਹਰਾ ਨੇ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਦੀ ਕੌਮੀ ਸੁਰੱਖਿਆ ਨੂੰ ਸਦਾ ਹੀ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੇਗੀ। ਉਨ•ਾਂ ਕਿਹਾ ਕਿ ਦੇਸ਼ ਦੀ ਅਹਿਮ ਜਾਣਕਾਰੀ ਸਬੰਧੀ ਢਾਂਚੇ ਦੀ ਸੁਰੱਖਿਆ ਬਾਰੇ ਸੁਚੇਤ ਹੋਣ ਦੀ ਸਖਤ ਲੋੜ ਹੇ। ਉਨ•ਾਂ ਕਿਹਾ ਕਿ ਸਾਈਬਰ ਅਤੇ ਸੂਚਨਾ ਤਕਨੀਕ ਦੇ ਯੁੱਗ ਵਿੱਚ ਦਹਿਸ਼ਤਗਰਦ ਦੂਰ ਦੁਰਾਡੇ ਬੈਠ ਕੇ ਫੰਡ ਇੱਕਠੇ ਕਰਨ ਦੇ ਨਾਲ-ਨਾਲ ਦਹਿਸ਼ਤੀ ਕਾਰਵਾਈਆਂ ਨੂੰ ਵੀ ਅੰਜਾਮ ਦੇ ਸਕਦੇ ਹਨ।

ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਜੇਲ• ਮੰਤਰੀ ਪੰਜਾਬ, ਸੁਖਜਿੰਦਰ ਸਿੰਘ ਰੰਧਾਵਾ ਨੇ ਆਖਿਆ ਕਿ ਪੰਜਾਬ ਪੁਲੀਸ ਨੇ ਸੂਬੇ ਵਿੱਚੋਂ ਅਤਿਵਾਦ ਦੇ ਖ਼ਾਤਮੇ ਵਿੱਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ। ਉਨ•ਾਂ ਕਿਹਾ ਕਿ ਕੇ.ਪੀ.ਐਸ. ਗਿੱਲ ਨੇ ਅੱਗੇ ਹੋ ਕੇ ਪੁਲੀਸ ਦੀ ਅਗਵਾਈ ਕੀਤੀ ਤਾਂ ਜੋ ਅਮਨ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਿਆ ਜਾ ਸਕੇ। ਉਨ•ਾਂ ਨੇ ਅਤਿਵਾਦ ਵਿਰੋਧੀ ਅਪਰੇਸ਼ਨ ਵਿੱਚ ਨਿੱਜੀ ਤੌਰ ਉਤੇ ਅਗਵਾਈ ਕੀਤੀ ਸੀ। ਪੰਜਾਬ ਪੁਲੀਸ ਦੀ ਸ਼ਲਾਘਾ ਕਰਦਿਆਂ ਉਨ•ਾਂ ਕਿਹਾ ਕਿ ਪੁਲੀਸ ਸੂਬੇ ਵਿੱਚੋਂ ਨਸ਼ੇ ਅਤੇ ਨਸ਼ਾ ਤਸਕਰਾਂ ਦਾ ਸੂਬੇ ਵਿੱਚੋਂ ਉਸੇ ਤਰ•ਾਂ ਸਫਾਇਆ ਕਰੇ ਜਿਵੇਂ ਦਹਿਸ਼ਤਗਰਦੀ ਦਾ ਖ਼ਾਤਮਾ ਕੀਤਾ ਸੀ। ਉਨ•ਾਂ ਕਿਹਾ ਕਿ ਅਜਿਹੇ ਸੈਮੀਨਾਰ ਹਰ ਜ਼ਿਲ•ੇ ਵਿਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਲੋਕਾਂ ਨੂੰ ਅਮਨ ਕਾਇਮ ਕਰਨ ਲਈ ਪੰਜਾਬ ਪੁਲੀਸ ਵੱਲੋਂ ਨਿਭਾਈ ਭੂਮਿਕਾ ਦਾ ਪਤਾ ਲੱਗ ਸਕੇ।
ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਡੀ.ਜੀ.ਪੀ. ਪੰਜਾਬ ਸੁਰੇਸ਼ ਅਰੋੜਾ ਨੇ ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਵਿਚਲੇ ਗੁੱਟਾਂ ਵੱਲੋਂ ਪੰਜਾਬ ਦੀ ਅੰਦਰੂਨੀ ਸੁਰੱਖਿਆ ਨੂੰ ਢਾਹ ਲਾਉਣ ਲਈ ਦਹਿਸ਼ਤਗਰਦਾਂ ਨੂੰ ਦਿੱਤੇ ਜਾਂਦੇ ਸਮੱਰਥਨ ਦਾ ਮੁੱਦਾ ਉਠਾਇਆ। ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਪੁਲੀਸ ਮੁਲਾਜ਼ਮਾਂ ਨੂੰ ਨੌਕਰੀ ਦੇ ਸ਼ੁਰੂਆਤੀ ਦੌਰ ਵਿੱਚ ਘੱਟ ਤਨਖਾਹਾਂ ਦੇਣ ‘ਤੇ ਚਿੰਤਾ ਪ੍ਰਗਟਾਈ। ਸਾਬਕਾ ਗ੍ਰਹਿ ਮੰਤਰੀ ਪੰਜਾਬ ਬ੍ਰਿਜ ਭੁਪਿੰਦਰ ਸਿੰਘ ਲਾਲੀ ਨੇ ਡਰੋਨਾਂ ਦੇ ਖ਼ਤਰੇ ਅਤੇ ਅਤਿਵਾਦ ਦੌਰਾਨ ਪੰਜਾਬ ਵੱਲੋਂ ਲਿਆ ਕਰਜ਼ਾ ਕੇਂਦਰ ਵੱਲੋਂ ਮੁਆਫ਼ ਨਾ ਕੀਤੇ ਜਾਣ ਬਾਰੇ ਗੱਲਬਾਤ ਕੀਤੀ।
ਸਮਾਗਮ ਦੇ ਅੰਤ ਵਿੱਚ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਐਨ.ਐਨ. ਵੋਹਰਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਕੇ.ਪੀ.ਐਸ.ਗਿਲ ਦੇ ਪਰਿਵਾਰਕ ਮੈਂਬਰਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ•ਾਂ ਨੇ ਪੰਜਾਬ, ਹਰਿਆਣਾ ਤੇ ਚੰਡੀਗੜ• ਦੇ ਵੱਡੀ ਗਿਣਤੀ ਪੁਲੀਸ ਅਧਿਕਾਰੀਆਂ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਦੀ ਵੀ ਸ਼ਲਾਘਾ ਕੀਤੀ।
——-

Leave a Reply