ਤਿ੍ਰਪਤ ਰਜਿੰਦਰ ਸਿੰਘ ਬਾਜਵਾ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਕਾਂਗਰਸ ਦੇ ਓਬਜ਼ਰਵਰ

re
By Admin

 

ਚੰਡੀਗੜ, 8 ਜਨਵਰੀ:

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨਗਰ ਨਿਗਮ (ਐਮ.ਸੀ.) ਚੋਣਾਂ ਲਈ ਕਾਂਗਰਸ ਦੇ ਓਬਜ਼ਰਵਰ (ਨਿਰੀਖਕ) ਵਜੋਂ ਕੈਬਨਿਟ ਮੰਤਰੀਤਿ੍ਰਪਤ ਰਜਿੰਦਰ ਸਿੰਘ ਬਾਜਵਾ ਦੀ ਨਿਯੁਕਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਅੱਜ ਇੱਥੇ ਬੁਲਾਰੇ ਨੇ ਦੱਸਿਆ ਕਿ ਬਾਜਵਾ ਦੇ ਨਾਂ ਦੀ ਸਿਫਾਰਿਸ਼ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੀਤੀ ਸੀ ਜਿਸ ਨੂੰ ਕੈਪਟਨ ਅਮਰਿੰਦਰ ਸਿੰਘਨੇ ਪ੍ਰਵਾਨ ਕਰ ਲਿਆ ਹੈ।

ਬੁਲਾਰੇ ਅਨੁਸਾਰ ਇਸ ਨਿਯੁਕਤੀ ਸਬੰਧੀ ਸੂਚਨਾ ਬਾਜਵਾ ਨੂੰ ਭੇਜ ਦਿੱਤੀ ਹੈ ਜੋ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਦਿਹਾਤੀ ਵਿਕਾਸ ਤੇ ਪੰਚਾਇਤ, ਜਲ ਸਪਲਾਈਤੇ ਸੈਨੀਟੇਸ਼ਨ ਮੰਤਰੀ ਹਨ।

ਇਸੇ ਦੌਰਾਨ ਹੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਸ੍ਰੀ ਬਾਜਵਾ ਦੀ ਅਗਵਾਈ ਵਿੱਚ ਇਕ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸ ਦੇ ਮੈਂਬਰਾਂ ਵਿੱਚ ਰਵਨੀਤਬਿੱਟੂ ਅਤੇ ਗੁਰਪ੍ਰੀਤ ਗੋਗੀ ਸ਼ਾਮਲ ਹਨ।