ਤਰਨ ਤਾਰਨ ‘ਚ ਹੋਈ ਗੁੰਡਾਗਰਦੀ ਕਾਂਗਰਸੀ ਵਰਕਰਾਂ ਨੂੰ ਵਿਰੋਧੀਆਂ ਉੱਤੇ ਹਮਲੇ ਕਰਨ ਦੀ ਦਿੱਤੀ ਖੁੱਲ•ੀ ਛੋਟ ਦਾ ਨਤੀਜਾ: ਸੁਖਬੀਰ ਬਾਦਲ

Punjab
By Admin

ਦੁਕਾਨਾਂ ਦੀ ਤੋੜਭੰਨ ਅਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਨਾਲ ਕੀਤੀ ਜਿਨਸੀ ਛੇੜਛਾੜ ਦੀਆਂ ਘਟਨਾਵਾਂ ਦੀ ਨਿਆਂਇਕ ਜਾਂਚ ਕਰਵਾਉਣ ਦੀ ਮੰਗ ਕੀਤੀ
ਚੰਡੀਗੜ•/03 ਫਰਵਰੀ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਲ ਨੇ ਅੱਜ ਕਿਹਾ ਕਿ ਤਰਨ ਤਾਰਨ ਵਿਖੇ ਇੱਕ ਮਾਰਕੀਟ ਵਿਚ ਗੁੰਡਾਗਰਦੀ ਅਤੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਨਾਲ ਛੇੜਛਾੜ ਦੀ ਘਟਨਾ ਦਰਅਸਲ ਕਾਂਗਰਸੀ ਗੁੰਡਿਆਂ ਨੂੰ ਆਪਣੇ ਵਿਰੋਧੀਆਂ ਉੱਤੇ ਹਮਲੇ ਕਰਨ ਲਈ ਦਿੱਤੀ ਖੁੱਲ• ਦਾ ਨਤੀਜਾ ਹੈ। ਉਹਨਾਂ ਨੇ ਇਸ ਸਾਰੀ ਘਟਨਾ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਦੀ ਹਕੂਮਤ ਦੌਰਾਨ ਪੰਜਾਬ ਵਿਚ ਫੈਲੇ ਜੰਗਲ ਰਾਜ ਦੀ ਇਸ ਤੋਂ ਵੱਡੀ ਕੋਈ ਮਿਸਾਲ ਨਹੀਂ ਹੋ ਸਕਦੀ, ਸਰਦਾਰ ਬਾਦਲ ਨੇ ਕਿਹਾ ਕਿ ਉਹਨਾਂ ਕਿਹਾ ਤਿੰਨ ਦਿਨ ਪਹਿਲਾਂ ਤਰਨ ਤਾਰਨ ਦੇ ਅੱਡਾ ਬਜ਼ਾਰ ਵਿਚ 40 ਮਿੰਟਾਂ ਤਕ ਗੁੰਡੇ ਦੁਕਾਨਾਂ ਦੀ ਤੋੜਭੰਨ ਕਰਦੇ ਰਹੇ।  ਉਹਨਾਂ ਕਿਹਾ ਕਿ ਦੁਕਾਨਦਾਰ ਮਹਿਜ਼ 40 ਮੀਟਰ ਦੇ ਫਾਸਲੇ ਉਤੇ ਸਥਿਤ ਪੁਲਿਸ ਚੌਂਕੀ ਵਿਚ ਮੱਦਦ ਲਈ ਫੋਨ ਕਰਦੇ ਰਹੇ, ਪਰ ਉੱਥੇ ਮੌਜੂਦ ਏਐਸਆਈ ਨੇ ਉਹਨਾਂ ਦੀ ਮੱਦਦ ਵਾਸਤੇ ਆਉਣ ਤੋਂ ਇਨਕਾਰ ਕਰ ਦਿੱਤਾ। ਇੱਥੋਂ ਤਕ ਕਿ ਐਸਐਸਪੀ ਨੇ ਵੀ ਕਿਸੇ ਦਾ ਫੋਨ ਨਹੀਂ ਸੁਣਿਆ।
ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਇਹੀ ਨਹੀਂ ਹੋਇਆ। ਕੱਲ• ਸਾਹਮਣੇ ਆਈ ਇੱਕ ਵੀਡਿਓ ਤੋਂ ਇਹ ਸ਼ਰਮਨਾਕ ਖੁਲਾਸਾ ਹੋਇਆ ਹੈ ਕਿ ਗੁੰਡੇ ਗੁਰਦੁਆਰੇ ਮੱਥਾ ਟੇਕਣ ਜਾ ਰਹੀਆਂ ਲੜਕੀਆਂ ਨੂੰ ਵੀ ਛੇੜ ਰਹੇ ਸਨ ਅਤੇ ਵਾਲਾਂ ਤੋਂ ਫੜ ਕੇ ਘਸੀਟ ਰਹੇ ਸਨ।
ਇਹ ਟਿੱਪਣੀ ਕਰਦਿਆਂ ਕਿ ਇੱਕ ਸੱਭਿਅਕ ਸਮਾਜ ਵਿਚ ਅਜਿਹੀ ਵਹਿਸ਼ੀਪੁਣੇ ਲਈ ਕੋਈ ਥਾਂ ਨਹੀਂ ਹੈ ਅਤੇ ਅਜਿਹੀ ਘਟਨਾ  ਪੰਜਾਬ ਵਿਚ ਪਹਿਲਾਂ ਕਦੀ ਨਹੀਂ ਵਾਪਰੀ, ਅਕਾਲੀ ਦਲ ਦੇ ਪ੍ਰਧਾਨ ਨੇ ਇਸ ਗੁੰਡਾਗਰਦੀ ਦੀ ਘਟਨਾ ਨੂੰ ਰੋਕਣ ਲਈ ਮੌਕੇ ਉੱਤੇ ਕਾਰਵਾਈ ਨਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਐਸਐਸਪੀ ਖ਼ਿਲਾਫ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਉਹਨਾਂ ਇਹ ਵੀ ਮੰਗ ਕੀਤੀ ਕਿ ਇਹ ਕਾਰਵਾਈ ਤੁਰੰਤ ਹੋਣੀ ਚਾਹੀਦੀ ਹੈ, ਕਿਉਂਕਿ ਇਹ ਗੱਲ ਸਾਫ ਹੋ ਚੁੱਕੀ ਹੈ ਕਿ ਤਰਨ ਤਾਰਨ ਦੀ ਪੁਲਿਸ ਦੋਸ਼ੀਆਂ ਨੂੰ ਬਚਾ ਰਹੀ ਹੈ। ਇਸ ਮਾਮਲੇ ਵਿਚ ਅਜੇ ਤਕ ਸਿਰਫ ਇੱਕ ਗਿਰਫਤਾਰੀ ਕੀਤੀ ਗਈ ਹੈ ਜਦਕਿ 15 ਦੋਸ਼ੀਆਂ ਖ਼ਿਲਾਫ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ ਗਈ।
ਸਰਦਾਰ ਬਾਦਲ ਨੇ ਕਿਹਾ ਕਿ ਨਿਆਂਇਕ ਜਾਂਚ ਰਾਂਹੀ ਸਿਆਸੀ-ਪੁਲਿਸ ਗਠਜੋੜ ਦਾ ਵੀ ਖੁਲਾਸਾ ਹੋ ਜਾਵੇਗਾ, ਜਿਸ ਕਰਕੇ ਪਹਿਲੀ ਗੱਲ ਤਾਂ ਇਹ ਹੈ ਕਿ ਅਜਿਹੀ ਘਿਣੌਨੀ ਘਟਨਾ ਵਾਪਰਨ ਦਿੱਤੀ ਗਈ ਅਤੇ ਉਸ ਤੋਂ ਬਾਅਦ ਅਜੇ ਤੀਕ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉੁਹਨਾਂ ਕਿਹਾ ਕਿ ਕਾਂਗਰਸੀ ਗੁੰਡਿਆਂ ਦੇ ਅੱਤਿਆਚਾਰਾਂ ਤੋਂ ਪੀੜਤ ਸਾਰੇ ਵਿਅਕਤੀਆਂ ਨੂੰ ਕੇਸਾਂ ਨੂੰ ਇਸ ਵਿਚ ਸ਼ਾਮਿਲ ਕਰਨ ਲਈ ਨਿਆਂਇਕ ਜਾਂਚ ਦਾ ਘੇਰਾ ਵੱਡਾ ਕੀਤਾ ਜਾਣਾ ਚਾਹੀਦਾ ਹੈ।  ਉਹਨਾਂ ਕਿਹਾ ਕਿ ਫਤਿਹਗੜ• ਚੂੜ•ੀਆਂ ਦੀ ਅੰਤਰਰਾਸ਼ਟਰੀ ਕਰਾਟੇ ਖਿਡਾਰਨ ਕੁਲਦੀਪ ਕੌਰ ਦੀ ਮੌਤ ਦੀ ਜਾਂਚ ਕੀਤੀ ਜਾ ਸਕਦੀ ਹੈ, ਜਿਸ ਨੇ ਆਪਣੇ ਪਰਿਵਾਰ ਉੱਤੇ ਹੋਏ ਹਮਲੇ ਮਗਰੋਂ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕੋਲ ਮੱਦਦ ਲਈ ਫਰਿਆਦ ਕੀਤੀ ਸੀ, ਪਰ ਉਸ ਦੀ ਕਿਸੇ ਨੇ ਨਹੀਂ ਸੁਣੀ ਅਤੇ ਹਾਰ ਕੇ ਉਸ ਕੁੜੀ ਨੇ ਆਤਮ ਹੱਿਤਆ ਕਰ ਲਈ ਸੀ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਜੈਤੋ ਦਾ ਇੱਕ ਪਰਿਵਾਰ ਆਪਣੀ ਮਿੱਲ ਅਤੇ ਹੋਰ ਸੰਪਤੀ ਵੇਚ ਕੇ ਇਸ ਲਈ ਵਿਦੇਸ਼ ਚਲਾ ਗਿਆ ਸੀ, ਕਿਉਂਕਿ ਪੁਲਿਸ ਉਹਨਾਂ ਗੈਂਗਸਟਰਾਂ ਵਿਚੋਂ ਕਿਸੇ ਨੂੰ ਵੀ ਗਿਰਫਤਾਰ ਨਹੀਂ ਸੀ ਕੀਤਾ, ਜਿਹਨਾਂ ਨੇ ਪੈਸੇ ਦੇਣ ਤੋਂ ਇਨਕਾਰ ਕਰਨ ਤੇ ਪਰਿਵਾਰ ਦੇ ਮੁਖੀ ਰਵਿੰਦਰ ਕੋਛੜ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅਜਿਹੀਆਂ ਘਟਨਾਵਾਂ ਅੱਤਵਾਦ ਦੇ ਦਿਨਾਂ ਵਿਚ ਵੀ ਨਹੀਂ ਸਨ ਵਾਪਰੀਆਂ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਮਨ ਅਤੇ ਕਾਨੂੰਨ ਦੀ ਅਜਿਹੀ ਹਾਲਤ ਹੈ ਕਿ ਹਰ ਦਿਨ ਅਜਿਹੇ ਅਪਰਾਧ ਹੋ ਰਹੇ ਹਨ, ਜਿਹਨਾਂ ਬਾਰੇ ਪਹਿਲਾਂ ਕਦੇ ਸੁਣਿਆ ਨਹੀਂ ਹੁੰਦਾ। ਉਹਨਾਂ ਕਿਹਾ ਕਿ ਕੱਲ• ਹੀ ਪੱਟੀ ਦਾ ਇੱਕ ਵਪਾਰੀ ਅਨਿਲ ਜੈਨ ਜਦੋਂ ਬੈਂਕ ਵਿਚ ਪੈਸੇ  ਜਮ•ਾ ਕਰਵਾਉਣ ਗਿਆ ਸੀ ਤਾਂ ਬੈਂਕ ਦੇ ਬਾਹਰ ਉਸ ਨੂੰ ਗੋਲੀ ਮਾਰ ਦਿੱਤੀ ਗਈ।
ਅਕਾਲੀ ਦਲ ਦੇ ਆਗੂਆਂ ਅਤੇ ਵਰਕਰਾਂ ਨੂੰ ਲੋਕਾਂ ਦੇ ਬੇਖ਼ੌਫ ਹੋ ਕੇ ਜ਼ਿੰਦਗੀ ਜੀਉਣ ਦੇ ਅਧਿਕਾਰ ਲਈ ਲੜਾਈ ਵਾਸਤੇ ਤਿਆਰ ਰਹਿਣ ਲਈ ਆਖਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਅੱਤਿਆਚਾਰਾਂ ਦੇ ਸਾਰੇ ਕੇਸਾਂ ਖ਼ਿਲਾਫ ਅੰਦੋਲਨ ਕਰੇਗਾ ਅਤੇ ਸਰਕਾਰ ਨੂੰ ਦੋਸ਼ੀਆਂ ਖ਼ਿਲਾਫ ਕਾਰਵਾਈ ਕਰਨ ਲਈ ਮਜ਼ਬੂਰ ਕਰ ਦੇਵੇਗਾ।

Leave a Reply