ਡਰੱਗ ਮਾਮਲੇ ਚ ਮਜੀਠੀਆ ਦੇ ਰੋਲ ਦੀ ਸੀਲ ਬੰਦ ਜਾਂਚ ਰਿਪੋਰਟ ਐਸ ਟੀ ਐਫ ਨੇ ਹਾਈ ਕੋਰਟ ਨੂੰ ਸੋਪੀ

Web Location
By Admin

ਹਾਈਕੋਰਟ ਨੇ ਈ ਡੀ ਅਤੇ ਪੰਜਾਬ ਸਰਕਾਰ ਨੂੰ ਰਿਪੋਰਟ ਸਟੱਡੀ ਕਰਨ ਦੇ ਆਦੇਸ਼
ਪੰਜਾਬ ਚ ਡਰੱਗ ਮਾਮਲੇ ਦੀ ਜਾਂਚ ਕਰ ਰਹੀ ਸਪੈਸਲ ਟਾਸ੍ਕ ਫੋਰਸ ( ਐਸ ਟੀ ਐਫ ) ਨੇ ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਭੂਮਿਕਾ ਦੇ ਜਾਂਚ ਕਰ ਕੇ ਇਸਦੀ ਸੀਲਬੰਦ ਲਿਫਾਫੇ ਚ ਰਿਪੋਰਟ ਹਾਈਕੋਰਟ ਨੂੰ ਸੋਪ ਦਿੱਤੀ ਹੈ ਹਾਈ ਕੋਰਟ ਨੇ ਐਸ ਟੀ ਐਫ ਦੀ ਇਹ ਰਿਪੋਰਟ ਈ ਡੀ ਅਤੇ ਪੰਜਾਬ ਸਰਕਾਰ ਨੂੰ ਸੋਪਦੇ ਹੋਏ ਇਸ ਦੀ ਸਟੱਡੀ ਕਰਨ ਨੂੰ ਕਿਹਾ ਹੈ
ਹਾਈਕੋਰਟ ਨੇ ਕਿਹਾ ਕੇ ਇਹ ਬੇਹੱਦ ਹੀ ਮਹੱਤਵਪੂਰਨ ਅਜਿਹੇ ਚ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਪ੍ਰੋਟੈਕਟ ਕਰਨਾ ਬੇਹੱਦ ਜਰੂਰੀ ਹੈ ਤਾਕਿ ਉਹ ਅਗੇ ਵੀ ਜਾਂਚ ਜਾਰੀ ਰੱਖ ਸਕਣ ਸੁਣਵਾਈ ਦੇ ਦੌਰਾਨ ਸੀਨੀਅਰ ਐਡਵੋਕੇਟ ਅਨੁਪਮ ਗੁਪਤਾ ਨੇ ਕਿਹਾ ਕਿ ਮਜੀਠੀਆ ਚਾਹੇ ਇਸ ਸਮੇ ਸੱਤਾ ਵਿਚ ਨਹੀਂ ਹੈ ਫਿਰ ਵੀ ਬੇਹੱਦ ਪ੍ਰਭਾਵਸ਼ਾਲੀ ਹੈ , ਕੇਂਦਰ ਚ ਉਨ੍ਹਾਂ ਦੇ ਗਠਜੋੜ ਸਰਕਾਰ ਹੈ ਇਸ ਲਈ ਜਾਂਚ ਟੀਮ ਨੂੰ ਸੁਰੱਖਿਅਤ ਕਰਨਾ ਜਰੂਰੀ ਹੈ ਹਾਲਾਂਕਿ ਹਾਈਕੋਰਟ ਨੇ ਇਸ ਤੇ ਕੋਈ ਫਿਲਹਾਲ ਆਦੇਸ਼ ਨਹੀਂ ਦਿੱਤਾ ਹੈ ਇਸਦੇ ਨਾਲ ਹੀ ਐਨ ਡੀ ਪੀ ਐਸ ਕੇਸ ਚ ਫਸੇ ਐਸ ਐਸ ਪੀ ਰਾਜਜੀਤ ਸਿੰਘ ਹੁੰਦਲ ਮਾਮਲੇ ਚ ਅਲੱਗ ਤੋਂ ਐਸ ਆਈ ਟੀ ਦਾ ਗਠਨ ਕੀਤਾ ਸੀ ਉਸਨੇ ਵੀ ਆਪਣੀ ਅੰਤਰਿਮ ਜਾਂਚ ਰਿਪੋਰਟ ਸੀਲਬੰਦ ਲਿਫਾਫੇ ਚ ਹਾਈ ਕੋਰਟ ਨੂੰ ਸੋਪ ਦਿੱਤੀ ਹੈ

Leave a Reply