ਝੋਨੇ ਦੀਆਂ 12500 ਬੋਰੀਆਂ ਨਾਲ ਭਰੇ ਬਿਹਾਰ ਤੋਂ ਆਏ 17 ਟਰੱਕ ਕਾਬੂ

Punjab
By Admin

ਖੁਰਾਕ ਤੇ ਸਿਵਲ ਸਪਲਾਈ ਮੰਤਰੀ ਵੱਲੋਂ ਸੂਬੇ ਦੇ ਮੰਡੀ ਬੋਰਡ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ‘ਚ ਵਧੀਆ ਤਾਲਮੇਲ ‘ਤੇ ਜ਼ੋਰ
ਖੁਰਾਕ ਮੰਤਰੀ ਝੋਨੇ/ਚਾਵਲਾਂ ਦੇ ਟਰੱਕਾਂ ਦੀ ਅੰਤਰਰਾਜੀ ਆਵਾਜਾਈ ਬਾਰੇ ਰੋਜ਼ਮਰਾ ਦੇ ਆਧਾਰ ‘ਤੇ ਸੂਚਨਾ ਮੁਹੱਈਆ ਕਰਵਾਉਣ ਬਾਰੇ ਮੰਡੀ ਬੋਰਡ ਨੂੰ ਲਿਖਣਗੇ
ਚੰਡੀਗੜ•, 1 ਨਵੰਬਰ:
ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਪਿਛਲੀ ਰਾਤ ਸਸਤੇ ਝੋਨੇ ਦੀਆਂ ਤਕਰੀਬਨ 12500 ਬੋਰੀਆਂ ਨਾਲ ਭਰੇ ਬਿਹਾਰ ਤੋਂ ਆਏ 17 ਟਰੱਕਾਂ ਨੂੰ ਕਾਬੂ ਕਰਕੇ ਪੰਜਾਬ ਦੀਆਂ ਮੰਡੀਆਂ ਵਿੱਚ ਇਸ ਝੋਨੇ ਨੂੰ ਵੇਚਨ ਦੀਆਂ ਕੋਸ਼ਿਸ਼ਾਂ ਅਸਫਲ ਬਣਾ ਦਿੱਤੀਆਂ ਹਨ। ਇਨ•ਾਂ ਟਰੱਕਾਂ ਨੂੰ ਰਾਜਪੂਰਾ ਵਿਖੇ ਸ਼ੰਭੂ ਕੋਲ ਇਕ ਪੈਟਰੋਲ ਪੰਪ ਤੋਂ ਕਾਬੂ ਕੀਤਾ ਗਿਆ। ਇਹ ਜਾਣਕਾਰੀ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ।  ਉਨ•ਾਂ ਦੱਸਿਆ ਕਿ ਇਨ•ਾਂ ਟਰੱਕਾਂ ਨੂੰ ਕਾਬੂ ਕੀਤੇ ਜਾਣ ਤੋਂ ਬਾਅਦ ਐਸ ਪੀ ਵਿਜੀਲੈਂਸ ਨੂੰ ਜਾਂਚ ਲਈ ਮੌਕੇ ‘ਤੇ ਸੱਦਿਆ ਗਿਆ ਅਤੇ ਇਸ ਸਬੰਧ ਵਿੱਚ ਐਫ.ਆਈ.ਆਰ ਦਰਜ ਕੀਤੀ ਗਈ ਹੈ।
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਅੱਗੇ ਦੱਸਿਆ ਕਿ ਇਸੇ ਬੈਰੀਅਰ ਦੇ ਰਾਹੀਂ ਪੰਜਾਬ ਵਿੱਚ ਇਸ ਤੋਂ ਪਹਿਲਾਂ ਝੋਨੇ ਦੇ 28 ਟਰੱਕ ਆਉਣ ਦੀ ਸੂਚਨਾ ਉਨ•ਾਂ ਦੇ ਧਿਆਨ ਵਿੱਚ ਆਈ ਸੀ। ਸੂਬਾ ਮੰਡੀ ਬੋਰਡ ਅਤੇ ਖੁਰਾਕ ‘ਤੇ ਸਿਵਲ ਸਪਲਾਈ ਵਿਭਾਗ ਵਿੱਚ ਵਧੀਆ ਤਾਲਮੇਲ ਦੀ ਵਕਾਲਤ ਕਰਦੇ ਹੋਏ ਮੰਤਰੀ ਨੇ ਕਿਹਾ ਕਿ ਉਹ ਅੰਤਰਰਾਜੀ ਬੈਰੀਅਰਾਂ ਦੇ ਉੱਪਰ ਰਿਕਾਰਡ ਰਜਿਸਟਰ ਉੱਤੇ ਲਦਾਈ ਅਤੇ ਲਹਾਈ ਦੇ ਸਥਾਨਾਂ ਨੂੰ ਦਰਜ ਕਰਾਉਣ ਦਾ ਮੁੱਦਾ ਮੰਡੀ ਬੋਰਡ ਕੋਲ ਲਿਖਤੀ ਰੂਪ ਵਿੱਚ ਉਠਾਉਣਗੇ। ਰਿਕਾਰਡ ਰਜਿਸਟਰ ‘ਤੇ ਇਹ ਐਂਟਰੀਆਂ ਡਿਊਟੀ ‘ਤੇ ਤਾਇਨਾਤ ਮੰਡੀ ਬੋਰਡ ਦੇ ਕਰਮਚਾਰੀਆਂ ਵੱਲੋਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਤੋਂ ਬਾਅਦ ਇਸ ਦੇ ਵੇਰਵੇ ਰੋਜ਼ਮਰਾ ਦੇ ਆਧਾਰ ‘ਤੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਭੇਜੇ ਜਾਣੇ ਚਾਹੀਦੇ ਹਨ ਤਾਂ ਜੋਂ ਇਸ ਦੇ ਸਬੰਧ ਵਿੱਚ ਸੂਬੇ ਦੀਆਂ ਖਰੀਦ ਏਜੰਸੀਆਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ। ਉਨ•ਾਂ ਕਿਹਾ ਕਿ ਇਸ ਦੇ ਨਾਲ ਸੂਬੇ ਦੀਆਂ ਮਿਲਾਂ ਅਤੇ ਮੰਡੀਆਂ ਵਿੱਚ ਆਉਣ ਵਾਲੇ ਝੋਨੇ/ਚਾਵਲਾਂ ‘ਤੇ ਨਜ਼ਰ ਰੱਖਣ ਵਿੱਚ ਮਦਦ ਮਿਲੇਗੀ ਅਤੇ ਹੋਰਨਾਂ ਸੂਬਿਆਂ ਤੋਂ ਪੰਜਾਬ ਵਿੱਚ ਗੈਰ-ਕਾਨੂੰਨੀ ਝੋਨੇ /ਚਾਵਲਾਂ ਦੀ ਸਪਲਾਈ ਤੋਂ ਬੱਚਿਆ ਜਾ ਸਕੇਗਾ। ਇਸ ਦੇ ਨਾਲ ਹੀ ਜਾਅਲੀ ਬਿਲਿੰਗ ਨੂੰ ਰੋਕਣ ਵਿੱਚ ਵੀ ਮਦਦ ਮਿਲੇਗੀ।
ਗੌਰਤਲਬ ਹੈ ਕਿ ਇਕ ਮਹੀਨੇ ਦੇ ਵਿੱਚ ਪੰਜਾਬ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਵੱਖ-ਵੱਖ ਛਾਪਿਆਂ ਦੇ ਦੌਰਾਨ ਤਕਰੀਬਨ 2.5 ਲÎੱਖ ਝੋਨੇ ਦੀ ਬੋਰੀਆਂ ਅਤੇ ਪਿਛਲੇ ਸਾਲ ਦੀਆਂ 2 ਲੱਖ ਬੋਰੀਆਂ ਚਾਵਲਾਂ ਨੂੰ ਫੜਿਆ ਹੈ ਜੋ ਸਾਲ 2018-19 ਦੇ ਸਾਉਣੀ ਦੇ ਮੰਡੀ ਸੀਜ਼ਨ ਦੌਰਾਨ ਖਪਾਈਆਂ ਜਾਣੀਆਂ ਸਨ।

Leave a Reply