ਜਾਗਰੂਕਤਾ ਸਦਕਾ ਕੁੜੀਆਂ ਪ੍ਰਤੀ ਲੋਕਾਂ ਦੀ ਸੋਚ ‘ਚ ਕਾਫ਼ੀ ਬਦਲਾਅ ਆਇਆ : ਬਲਬੀਰ ਸਿੰਘ ਸਿੱਧੂ

Punjab
By Admin

ਕੁੜੀਆਂ ਕਿਸੇ ਨਾਲੋਂ ਘੱਟ ਨਹੀਂ, ਮਾਨਸਿਕਤਾ ਬਦਲਣ ਦੀ ਲੋੜ
ਸਿਹਤ ਵਿਭਾਗ ਨੇ ਸਰਕਾਰੀ ਹਸਪਤਾਲਾਂ ਵਿਚ ਮਨਾਈ ‘ਧੀਆਂ ਦੀ ਲੋਹੜੀ’
ਚੰਡੀਗੜ•/ਮੋਹਾਲੀ, 14 ਜਨਵਰੀ  :
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਸਥਾਨਕ ਜ਼ਿਲ•ਾ ਹਸਪਤਾਲ ਵਿਚ ਸੂਬਾ ਪੱਧਰੀ ‘ਧੀਆਂ ਦੀ ਲੋਹੜੀ’ ਸਮਾਗਮ ਕਰਵਾਇਆ ਜਿਸ ਵਿਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਲੋਕਾਂ ਨੂੰ ਮਾਘੀ ਅਤੇ ਲੋਹੜੀ ਦੀ ਵਧਾਈ ਦਿੱਤੀ।
ਸਮਾਗਮ ਵਿਚ ਨਵਜਨਮੀਆਂ ਬੱਚੀਆਂ ਨਾਲ ਪੁੱਜੀਆਂ ਮਾਵਾਂ ਅਤੇ ਹੋਰ ਲੋਕਾਂ ਨੂੰ ਸੰਬੋਧਤ ਕਰਦਿਆਂ ਸ. ਸਿੱਧੂ ਨੇ ਲੜਕੀਆਂ ਨੂੰ ਬਣਦਾ ਸਤਿਕਾਰ ਦੇਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬੀਆਂ ਨੂੰ ਇਸ ਗੱਲੋਂ ਵਧਾਈ ਦੇਣਾ ਚਾਹੁੰਦੇ ਹਨ ਕਿ ਵਿਆਪਕ ਜਾਗਰੂਕਤਾ ਸਦਕਾ ਲੋਕਾਂ ਦੀ ਮਾਨਸਿਕਤਾ ਵਿਚ ਸਹਿਜੇ-ਸਹਿਜੇ ਹਾਂ-ਪੱਖੀ ਬਦਲਾਅ ਆ ਰਿਹਾ ਹੈ ਅਤੇ ਸੂਬੇ ਵਿਚ ਭਰੂਣ ਹੱÎਤਿਆ ਦਾ ਮਾੜਾ ਰੁਝਾਨ ਪਹਿਲਾਂ ਮੁਕਾਬਲੇ ਕਾਫ਼ੀ ਘੱਟ ਗਿਆ ਹੈ, ਜਿਸਨੂੰ ਕਾਬੂ ਕਰਨ ਵਿੱਚ ਸਿਹਤ ਵਿਭਾਗ ਦੀ ਅਹਿਮ ਭੂਮਿਕਾ ਹੈ। ਉਨ•ਾਂ ਉਮੀਦ ਪ੍ਰਗਟ ਕੀਤੀ ਕਿ ਸਿਹਤ ਵਿਭਾਗ ਦੇ ਯਤਨਾਂ ਅਤੇ ਲੋਕਾਂ ਦੀ ਬਦਲ ਰਹੀ ਸੋਚ ਸਦਕਾ ਆਉਣ ਵਾਲੇ ਸਮੇਂ ਵਿਚ ਸੂਬੇ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਦੇ ਬਰਾਬਰ ਹੋ ਜਾਵੇਗੀ। ਉਨ•ਾਂ ਦੱਸਿਆ ਕਿ ਅੱਜ ਪੰਜਾਬ ਦੇ ਕਈ ਖੇਤਰਾਂ ਵਿਚ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਜ਼ਿਆਦਾ ਹੈ ਪਰ ਹਾਲੇ ਵੀ ਕਾਫ਼ੀ ਕੁੱਝ ਕਰਨ ਦੀ ਲੋੜ ਹੈ ਤੇ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਲਾਹਨਤ ਨੂੰ ਹਮੇਸ਼ਾ ਲਈ ਖ਼ਤਮ ਕੀਤਾ ਜਾ ਸਕਦਾ ਹੈ।
                 ਸਿਹਤ ਮੰਤਰੀ ਨੇ ਕਿਹਾ ਕਿ ਕੁੜੀਆਂ ਨੇ ਅੱਜ ਹਰ ਖੇਤਰ ਵਿਚ ਬੁਲੰਦੀਆਂ ਨੂੰ ਛੂਹਿਆ ਹੈ। ਕੁੱਝ ਖੇਤਰਾਂ ਵਿਚ ਤਾਂ ਕੁੜੀਆਂ ਨੇ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਅਜੋਕੇ ਜ਼ਮਾਨੇ ਵਿਚ ਕੁੜੀਆਂ ਕਿਸੇ ਨਾਲੋਂ ਘੱਟ ਨਹੀਂ, ਲੋੜ ਹੈ ਕਿ ਅਸੀਂ ਕੁੜੀਆਂ ਪ੍ਰਤੀ ਅਪਣੀ ਮਾਨਸਿਕਤਾ ਬਦਲੀਏ। ਉਨ•ਾਂ ਕਿਹਾ, ‘ਜੇ ਅੱਜ ਅਸੀਂ ਕੁੜੀਆਂ ਦੀ ਲੋਹੜੀ ਮਨਾਉਂਦੇ ਹਾਂ ਤਾਂ ਭਵਿੱਖ ਵਿਚ ਮੁੰਡਿਆਂ ਦੀ ਲੋਹੜੀ ਮਨਾਉਣ ਦੀ ਆਸ ਰੱਖੀ ਜਾ ਸਕਦੀ ਹੈ। ਜੇ ਕੁੜੀਆਂ ਨੂੰ ਕੁੱਖ ਵਿਚ ਹੀ ਕਤਲ ਕਰਦੇ ਰਹਾਂਗੇ ਤਾਂ ਮੁੰਡਿਆਂ ਦੇ ਵਿਆਹ ਕਿਸ ਨਾਲ ਕਰਾਂਗੇ। ਭਾਵੇਂ ਕੁੜੀ ਹੋਵੇ ਜਾਂ ਮੁੰਡਾ, ਪਰਵਾਰ ਅਤੇ ਸਮਾਜ ਦੀ ਅਸਲੀ ਦੌਲਤ ਪੜ•ੀ-ਲਿਖੀ ਤੇ ਸੂਝਵਾਨ ਪੀੜ•ੀ ਹੁੰਦੀ ਹੈ।
       ਇਸ ਤੋਂ ਪਹਿਲਾਂ, ਸ. ਸਿੱਧੂ ਨੇ ਹਸਪਤਾਲ ਦੇ ਜੱਚਾ-ਬੱਚਾ ਵਾਰਡਾਂ ਵਿਚ ਜਾ ਕੇ ਨਵਜਨਮੀਆਂ ਬੱਚੀਆਂ ਅਤੇ ਉਨ•ਾਂ ਦੀਆਂ ਮਾਵਾਂ ਨੂੰ ਗਰਮ ਕਪੜਿਆਂ ਅਤੇ ਕੰਬਲਾਂ ਦੇ ਤੋਹਫ਼ੇ ਦੇ ਕੇ ਲੋਹੜੀ ਦੀ ਵਧਾਈ ਦਿਤੀ ਅਤੇ ਜੱਚਾ-ਬੱਚਾ ਦੀ ਸਿਹਤ ਬਾਰੇ ਜਾਣਿਆ। ਕੁੱਲ 51 ਕੁੜੀਆਂ ਅਤੇ 16 ਮੁੰਡਿਆਂ ਨੂੰ ਤੋਹਫ਼ੇ ਦਿਤੇ ਗਏ। ਜ਼ਿਕਰਯੋਗ ਹੈ ਕਿ ਜ਼ਿਲ•ੇ ਦੀਆਂ ਲਗਭਗ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਅਤੇ ਹੈਲਥ ਤੇ ਵੈਲਨੈਸ ਕੇਂਦਰਾਂ ਵਿਚ ਅੱਜ ਲੋਹੜੀ ਦੇ ਸਮਾਗਮ ਕਰਵਾਏ ਗਏ। ਸੂਬਾ ਪੱਧਰੀ ਸਮਾਗਮ ਵਿਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮਨਵੇਸ਼ ਸਿੰਘ ਸਿੱਧੂ, ਸਿਹਤ ਮੰਤਰੀ ਦੇ ਓਐਸਡੀ ਬਲਵਿੰਦਰ ਸਿੰਘ, ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਸਿਹਤ ਵਿਭਾਗ ਦੇ ਡਾਇਰੈਕਟਰ ਡਾ. ਅਵਨੀਤ ਕੌਰ, ਡਾਇਰੈਕਟਰ (ਪਰਿਵਾਰ ਭਲਾਈ) ਡਾ. ਰੀਟਾ ਭਾਰਦਵਾਜ, ਸਿਵਲ ਸਰਜਨ ਮੋਹਾਲੀ ਡਾ. ਮਨਜੀਤ ਸਿੰਘ, ਡਾ. ਨਿਧੀ, ਐਸਐਮਓ ਡਾ. ਅਰੀਤ ਕੌਰ ਸਮੇਤ ਹੋਰ ਸੀਨੀਅਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।

Leave a Reply