ਜਦੋ ਤਕ ਮੈਂ ਮੁਖ ਮੰਤਰੀ ਸੁਰੇਸ਼ ਕੁਮਾਰ ਸਰਕਾਰ ਚ ਰਹੇਗਾ : ਅਮਰਿੰਦਰ ਸਿੰਘ

re
By Admin

ਕੈਪਟਨ ਅਮਰਿੰਦਰ ਸਿੰਘ ਨੇ ਸੁਰੇਸ਼ ਕੁਮਾਰ ਦੇ ਵਿਰੋਧੀਆਂ ਨੂੰ ਦਿੱਤਾ ਬੜਾ ਝਟਕਾ
ਪੁਰਾਣੇ ਚੀਫ ਪ੍ਰਿੰਸੀਪਲ ਸਕੱਤਰ ਅਹੁਦੇ ਤੇ ਵਾਪਿਸ ਲੈ ਕੇ ਆਵਾਂਗੇ

 

ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਜੇ ਆਪਣੇ ਸਾਬਕਾ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਵਿਰੋਧੀਆਂ ਨੂੰ ਬੜਾ ਝਟਕਾ ਦੇ ਦਿੱਤਾ ਹੈ ਜੋ ਸੁਰੇਸ਼ ਕੁਮਾਰ ਦੇ ਜਾਣ ਤੋਂ ਬਾਅਦ ਜਸ਼ਨ ਮਨਾਂ ਰਹੇ ਸਨ ਪੰਜਾਬ ਦੇ ਮੁਖ ਮੰਤਰੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸੁਰੇਸ਼ ਕੁਮਾਰ ਇਕ ਕਾਬਿਲ ਅਫਸਰ ਹਨ ਤੇ ਜਦੋ ਤਕ ਉਹ ਮੁਖ ਮੰਤਰੀ ਰਹਿਣਗੇ ਉਦੋਂ ਤਕ ਸੁਰੇਸ਼ ਕੁਮਾਰ ਉਨ੍ਹਾਂ ਨੇ ਨਾਲ ਰਹਿਣਗੇ ਤੇ ਸਰਕਾਰ ਦਾ ਹਿੱਸਾ ਬਣੇ ਰਹਿਣਗੇ ਮੁਖ ਮੰਤਰੀ ਨੇ ਅਜੇ ਕੁਝ ਚੁਣੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜਦੋ ਤਕ ਮੈਂ ਮੁਖ ਮੰਤਰੀ ਰਹੇਗਾ ਉਦੋਂ ਤਕ ਸੁਰੇਸ਼ ਕੁਮਾਰ ਉਨ੍ਹਾਂ ਨਾਲ ਸਰਕਾਰ ਚ ਰਹਿਣਗੇ ਮੁਖ ਮੰਤਰੀ ਕਿ ਕਿਹਾ ਕਿ ਸੁਰੇਸ਼ ਕੁਮਾਰ ਆਪਣੇ ਪੁਰਾਣੇ ਅਹੁਦੇ ਤੇ ਹੀ ਵਾਪਿਸ਼ ਆਉਣਗੇ ਜਿਸ ਨਾਲ ਸਾਫ ਹੋ ਗਿਆ ਹੈ ਕਿ ਅਮਰਿੰਦਰ ਸਰਕਾਰ ਅਜੇ ਕਿਸੇ ਨੂੰ ਵੀ ਚੀਫ ਪ੍ਰਿੰਸੀਪਲ ਸਕੱਤਰ ਨਹੀਂ ਲਾਉਣ ਜਾ ਰਹੀ ਹੈ ਪਿਛਲੇ ਕਾਫੀ ਦਿਨਾਂ ਤੋਂ ਇਹ ਚਰਚਾ ਸੀ ਕਿ ਸੁਰੇਸ਼ ਕੁਮਾਰ ਵਾਪਿਸ਼ ਨਹੀਂ ਆ ਰਹੇ ਹਨ ਪਰ ਹੁਣ ਸਾਫ ਹੋ ਗਿਆ ਹੈ ਕਿ ਮੁਖ ਮੰਤਰੀ ਉਨ੍ਹਾਂ ਨੂੰ ਵਾਪਿਸ਼ ਲੈ ਕਿ ਆ ਰਹੇ ਹਨ


ਮੁਖ ਮੰਤਰੀ ਨੇ ਕਿਹਾ ਕਿ ਸਰਕਾਰ ਜਲਦੀ ਹੀ ਹਾਈ ਕੋਰਟ ਚ ਅਪੀਲ ਕਰਨ ਜਾ ਰਹੀ ਹੈ ਮੁਖ ਮੰਤਰੀ ਤੋਂ ਜਦੋ ਪੁੱਛਿਆ ਗਿਆ ਕਿ ਸਰਕਾਰ ਉਨ੍ਹਾਂ ਨੂੰ ਸਲਾਹਕਾਰ ਲਗਾ ਰਹੀ ਹੈ ਤਾ ਮੁਖ ਮੰਤਰੀ ਨੇ ਕਿਹਾ ਕਿ ਉਹ ਆਪਣੀ ਪੁਰਾਣੀ ਪੋਸਟ ਤੇ ਹੀ ਵਾਪਿਸ ਆਉਣਗੇ ਸਰਕਾਰ ਉਨ੍ਹਾਂ ਨੂੰ ਵਾਪਿਸ਼ ਲੈ ਕਿ ਆਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਸੁਰੇਸ਼ ਕੁਮਾਰ ਇਕ ਕਾਬਿਲ ਅਫਸਰ ਹੈ ਮੁਖ ਮੰਤਰੀ ਨੂੰ ਪਤਾ ਹੈ ਸੁਰੇਸ਼ ਕੁਮਾਰ ਦੇ ਆਉਣ ਨਾਲ ਪੰਜਾਬ ਨੂੰ ਇਸਦਾ ਲਾਭ ਹੋਵੇਗਾ ਸੁਰੇਸ਼ ਕੁਮਾਰ ਇਕ ਅਜਿਹੇ ਅਫਸਰ ਹਨ ਜੋ ਪੰਜਾਬ ਦੇ ਲੋਕਾਂ ਦੇ ਹਿੱਤ ਨੇ ਦੇਖ ਕਿ ਫੈਸਲੇ ਲੈਂਦੇ ਹਨ ਉਨ੍ਹਾਂ ਦੀ ਵਾਪਸੀ ਪੰਜਾਬ ਦੇ ਲਈ ਇਕ ਬਰਦਾਨ ਹੋਵੇਗੀ