ਗਮਾਡਾ  ਵਲੋਂ  .ਐਸ.ਐਸ ਫਾਰਮ, ਹਰੀ ਓਮ ਮੈਰਿਜ਼ ਪੈਲਸ, ਸਤਕਾਰ ਮੈਰਿਜ਼ ਪੈਲਸ,  ਬਚਲ ਮੈਰਿਜ਼  ਪੈਲਸ ਸੀਲ 

Punjab
By Admin

ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਦੀਆਂ 4 ਟੀਮਾਂ ਵੱਲੋਂ ਸੋਮਵਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਪ੍ਰਵਾਨਤ ਬਿਲਡਿੰਗ ਪਲਾਨ ਦੀ ਉਲੰਘਣਾ ਕਰਨ ਵਾਲੇ 4 ਮੈਰਿਜ਼ ਪੈਲਸਾਂ ਨੂੰ ਸੀਲ  ਕਰ ਦਿੱਤਾ ਗਿਆ ਹੈ|  ਸੀਲ ਕੀਤੇ ਗਏ ਮੈਰਿਜ਼ ਪੈਲਸ ਐਸ.ਐਸ ਫਾਰਮ, ਖਰੜ੍ਹ-ਲਾਡਰਾਂ ਰੋਡ, ਹਰੀ ਓਮ ਮੈਰਿਜ਼ ਪੈਲਸ, ਪਿੰਡ ਦੋਸ਼ਪੁਰ, ਤਹਿਸੀਲ ਡੇਰਾਬਸੀ, ਸਤਕਾਰ ਮੈਰਿਜ਼ ਪੈਲਸ, ਪਿੰਡ ਮਰਦਾਪੁਰ, ਤਹਿਸੀਲ ਰਾਜਪੁਰਾ ਅਤੇ ਬਚਲ ਮੈਰਿਜ਼ ਪੈਲਸ ਪਿੰਡ ਹੰਡੇਸਰਾ, ਤਹਿਸੀਲ ਡੇਰਾਬਸੀ ਗਮਾਡਾ ਦੇ ਅਧਿਕਾਰ ਖੇਤਰ ਵਿੱਚ ਪੈਂਦੀਆਂ ਵੱਖ-ਵੱਖ ਥਾਵਾਂ ਤੇ ਸਥਿਤ ਹਨ|

SS Farms on Landran-Kharar road
, Satkar Marriage Palace, Village Mardapur tehsil Rajpura
Hari Om Palace, village Doshpur tehsil Derabassi.
Bachhal Marriage Palace, village Handesara tehsil Derabassi

ਮਿਲਖ ਦਫਤਰ ਗਮਾਡਾ ਦੀ ਰੈਗੂਲੇਟਰੀ ਵਿੰਗ ਦੇ ਫੀਲਡ ਸਟਾਫ ਵੱਲੋਂ ਪਹਿਲਾਂ ਇਹਨਾਂ ਮੈਰਿਜ ਪੈਲਸਾਂ ਦੀ ਜਾਂਚ ਕੀਤੀ ਗਈ ਸੀ ਅਤੇ ਸਾਈਟਾਂ ਤੇ ਕਈ ਕਮੀਆਂ ਪਾਈਆਂ ਗਈਆਂ ਸਨ| ਪਾਈਆਂ ਗਈਆਂ ਉਣਤਾਈਆਂ ਵਿੱਚ ਜਰੂਰੀ ਮੰਜ਼ੂਰੀਆਂ ਪ੍ਰਾਪਤ ਨਾ ਕਰਨਾ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਨਾ ਕਰਵਾਉਣਾ, ਅਣ-ਅਧਿਕਾਰਤ ਉਸਾਰੀ ਕਰਨਾ ਅਤ ਵੱਖ-ਵੱਖ ਵਿਵਸਥਾਵਾਂ ਦੀ ਮੁਢਲੇ ਮੰਤਵ ਨੂੰ ਛੱਡ ਕੇ ਹੋਰ ਦੂਸਰੇ ਕੰਮਾਂ ਲਈ ਵਰਤੋਂ ਕਰਨਾ ਸ਼ਾਮਲ ਹੈ|
ਇਨ੍ਹਾਂ ਮੈਰਿਜ਼ ਪੈਲਸਾਂ ਦੇ ਮਾਲਕਾਂ ਨੂੰ ਪਹਿਲਾਂ ਲੋੜੀਂਦੀਆਂ ਮੰਜ਼ੂਰੀਆਂ ਪ੍ਰਾਪਤ ਕਰਨ ਲਈ ਕਈ ਮੌਕੇ ਦਿੱਤੇ ਗਏ ਸਨ ਪਰ ਉਹ ਲੋੜੀੰਦੀ ਕਾਰਵਾਈ ਕਰਨ ਵਿੱਚ ਅਸਫਲ ਰਹੇ | ਕਿਸੇ ਹੋਰ ਵਿਕਲਪ ਦੀ ਅਣਹੋਂਦ ਵਿੱਚ ਗਮਾਡਾ ਵੱਲੋਂ ਇਨ੍ਹਾਂ ਮੈਰਿਜ਼ ਪੈਲਸਾਂ ਨੂੰ ਸੀਲ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਨਿਯਮਾਂ ਦੀ ਯਕੀਨੀ ਬਣਾਈ ਜਾ ਸਕੇ| ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਾਰੇ ਉਲੰਘਣਾ ਕਰਨ ਵਾਲਿਆਂ ਨੂੰ ਕਵਰ ਨਹੀਂ ਕਰ ਲਿਆ ਜਾਂਦਾ|

Leave a Reply