ਕੱਚੇ ਮੁਲਾਜ਼ਮਾਂ ਨੇ ਕਾਂਗਰਸ ਸਰਕਾਰ ਦੇ ਕੀਤੇ ਵਾਅਦਿਆ ਦੀ ਯਾਦਗਾਰੀ ਤਸਵੀਰ ਕਾਂਗਰਸ ਭਵਨ ਚੰਡੀਗੜ ਵਿਖੇ ਕੈਪਟਨ ਸੰਦੀਪ ਸੰਧੂ ਨੂੰ ਕੀਤੀ ਭੇਂਟ

Punjab
By Admin

13 ਜਨਵਰੀ ਨੂੰ ਲੋਹੜੀ ਵਾਲੇ ਦਿਨ ਮੰਤਰੀਆ/ ਵਿਧਾਇਕਾਂ ਘਰ ਪੀਪੇ ਖੜਕਾ ਕੇ ਮੀਟਿੰਗ ਦੇ ਸਮੇਂ ਦੀ ਲੋਹੜੀ ਮੰਗਣ ਦਾ ਐਲਾਨ
ਮਿਤੀ 10 ਜਨਵਰੀ 2018 ( ਚੰਡੀਗੜ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦਾ ਸਮਾਂ ਨਾ ਮਿਲਣ ਤੇ ਲੰਬੇ ਸਮੇਂ ਤੋਂ ਸਘੰਰਸ਼ ਕਰ ਰਹੇ ਕੱਚੇ ਮੁਲਾਜ਼ਮਾਂ ਵੱਲੋਂ ਅੱਜ ਕਾਂਗਰਸ ਪਾਰਟੀ ਦੇ ਮੁੱਖ ਦਫਤਰ ਕਾਂਗਰਸ ਭਵਨ ਚੰਡੀਗੜ• ਵਿਖੇ ਪਹੁੰਚ ਕੇ ਕੈਪਟਨ ਸੰਦੀਪ ਸੰਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਅਤੇ ਕਾਗਰਸ ਪਾਰਟੀ ਦੇ ਚੋਂਣ ਮੈਨੀਫੈਸਟੋ ਦੀਆ ਕਾਪੀਆ ਦੀ ਬਣੀ ਤਸਵੀਰ ਦਿੱਤੀ ਗਈ ਅਤੇ ਉਨ•ਾਂ ਨੂੰ ਕੀਤਾ ਵਾਅਦਾ ਯਾਦ ਕਰਵਾਇਆ ਗਿਆ ਕਿ ਆਪ ਜੀ ਵੱਲੋਂ ਹੀ 14 ਮਾਰਚ 2017 ਨੂੰ ਮੁਲਾਜ਼ਮਾਂ ਦੀ ਸੈਕਟਰ 17 ਚੰਡੀਗੜ•  ਵਿਖੇ ਭੁੱਖ ਹੜਤਾਲ ਖਤਮ ਕਰਵਾਈ ਸੀ ਤੇ ਵਾਅਦਾ ਕੀਤਾ ਸੀ ਕਿ ਜਲਦ ਹੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਕਰਵਾਈ ਜਾਵੇਗੀ ਪ੍ਰੰਤੂ 10 ਮਹੀਨੇ ਬੀਤ ਜਾਣ ਤੇ ਹਾਲੇ ਤੱਕ ਮੁਲਾਜ਼ਮਾਂ ਦੀ ਇਕ ਵੀ ਮੀਟਿੰਗ ਮੁੱਖ ਮੰਤਰੀ ਨਾਲ ਨਹੀ ਕਰਵਾਈ ਗਈ।


ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸੱਜਣ ਸਿੰਘ ਇਮਰਾਨ ਭੱਟੀ ਅਸ਼ੀਸ਼ ਜੁਲਾਹਾ ਰਜਿੰਦਰ ਸਿੰਘ ਸੰਧਾ, ਵਰਿੰਦਰਪਾਲ ਸਿੰਘ, ਰਾਕੇਸ਼ ਕੁਮਾਰ, ਸਤਪਾਲ ਸਿੰਘ, ਗੁਰਪ੍ਰੀਤ ਸਿੰਘ,ਪ੍ਰਵੀਨ ਸ਼ਰਮਾਂ, ਵਿਕਾਸ ਕੁਮਾਰ ਨੇ ਕਿਹਾ ਕਿ ਮੁਲਾਜ਼ਮ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ ਭੁੱਲਣ ਨਹੀ ਦੇਣਗੇ। ਉਨ•ਾਂ ਨੂੰ ਵਫਦ ਵੱਲੋਂ ਦੱਸਿਆ ਗਿਆ ਕਿ ਮੁਲਾਜ਼ਮਾਂ ਦੀ 2 ਵਾਰ ਮੁੱਖ ਸਕੱਤਰ ਪੰਜਾਬ ਨਾਲ ਮੀਟਿੰਗ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਦੇ ਓ.ਐਸ.ਡੀ ਜਗਦੀਪ ਸਿੱਧੂ ਤੇ ਐਮ.ਪੀ ਸਿੰਘ ਵੱਲੋਂ ਵੀ ਮੁੱਖ ਮੰਤਰੀ ਨਾਲ ਮੀਟਿੰਗ ਦਾ ਵਾਅਦੇ ਕੀਤੇ ਗਏ ਹਨ ਜੋ ਕਿ ਅੱਜ ਤੱਕ ਪੂਰੇ ਨਹੀ ਹੋਏ।ਆਗੂਆ ਨੇ ਕਿਹਾ ਕਿ ਅੱਜ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦਾ ਵਫਦ ਮੁੱਖ ਮੰਤਰੀ ਦੇ ਸਕੱਤਰ ਕਮ ਓ.ਐਸ.ਡੀ ਕੈਪਟਨ ਸੰਦੀਪ ਸੰਧੂ ਨੂੰ ਇਸ ਗੱਲ ਤੇ ਰੋਸ ਜ਼ਾਹਿਰ ਕੀਤਾ ਗਿਆ ਕਿ ਸਰਕਾਰ ਦਾ ਨੋਜਵਾਨਾਂ ਨਾਲ ਮੀਟਿੰਗ ਨਾ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ ਜਿਸ ਨਾਲ ਪੰਜਾਬ ਦੀ ਨੋਜਵਾਨੀ ਵਿਚ ਰੋਸ ਦੀ ਲਹਿਰ ਹੈ।ਜੇਕਰ ਜਲਦ ਹੀ ਮੀਟਿੰਗ ਕਰਕੇ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਇਹ ਰੋਸ ਲੋਕ ਲਹਿਰ ਬਣ ਕੇ ਸੜਕਾਂ ਤੇ ਆ ਜਾਵੇਗਾ। ਇਸ ਤੇ ਕੈਪਟਨ ਸੰਦੀਪ ਸੰਧੂ ਵੱਲੋਂ ਮੁਲਾਜ਼ਮਾਂ ਨੂੰ ਫਿਰ ਤੋਂ ਵਿਸ਼ਵਾਸ ਦੁਆਇਆ ਗਿਆ ਕਿ ਉਹ ਅੱਜ ਹੀ ਮੁੱਖ ਮੰਤਰੀ ਦਫਤਰ ਨਾਲ ਗੱਲਬਾਤ ਕਰਕੇ ਜਲਦ ਹੀ ਮੁਲਾਜ਼ਮਾਂ ਦੀ ਮੁੱਖ ਮੰਤਰੀ ਮੀਟਿੰਗ ਕਰਵਾਉਣਗੇ।ਮੁਲਾਜ਼ਮਾਂ ਵੱਲੋਂ ਅੱਜ ਇਹੀ ਯਾਦਗਾਰੀ ਤਸਵੀਰ ਕਾਂਗਰਸ ਦੇ ਕੋਮੀ ਪ੍ਰਧਾਨ ਰਾਹੁਲ ਗਾਂਧੀ ਨੂੰ ਵੀ ਭੇਜੀ।ਇਹੀ ਤਸਵੀਰ ਮੁਲਾਜ਼ਮਾਂ ਵੱਲੋਂ ਪਹਿਲੀ ਜਨਵਰੀ ਨੂੰ ਨਵੇਂ ਵਰੇ ਵਾਲੇ ਦਿਨ ਕਾਂਗਰਸ ਦੇ ਜ਼ਿਲ•ਾ ਪ੍ਰਧਾਨਾਂ ਨੂੰ ਵੀ ਦਿੱਤੀ ਗਈ ਸੀ ਤੇ ਉਨ•ਾਂ ਤੋਂ ਮੁੱਖ ਮੰਤਰੀ ਦੀ ਮੀਟਿੰਗ ਦੀ ਮੰਗ ਕੀਤੀ ਗਈ ਸੀ।
ਆਗੂਆ ਨੇ ਕਿਹਾ ਕਿ ਵਿਧਾਨ ਸਭਾ ਵੱਲੋਂ ਪਾਸ ਕੀਤੇ ਐਕਟ ਨੂੰ ਲਾਗੂ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਨੂੰ ਕੋਈ ਵਾਧੂ ਪੈਸਾ ਜ਼ਾਰੀ ਨਹੀ ਕਰਨਾ ਪੈਣਾ ਫਿਰ ਵੀ ਸਰਕਾਰ ਨੇ ਚੁੱਪ ਵੱਟੀ ਹੋਈ ਹੈ।ਵੋਟਾਂ ਦੋਰਾਨ ਸੁਵਿਧਾਂ ਮੁਲਾਜ਼ਮਾਂ ਦੇ ਅੰਦੋਲਨ ਦੀ ਹਮਾਇਤ ਕਰਨ ਵਾਲੇ ਮੁੱਖ ਮੰਤਰੀ ਤੇ ਵਿਧਾਨ ਸਭਾ ਸਪੀਕਰ ਨੂੰ ਹੁਣ ਸੁਵਿਧਾਂ ਮੁਲਾਜ਼ਮਾਂ ਦਾ ਸਘੰਰਸ਼ ਨਜ਼ਰ ਨਹੀ ਆ ਰਿਹਾ ਹੈ।
ਆਗੂਆ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨੋਜਵਾਨ ਮੁਲਾਜ਼ਮਾਂ ਨਾਲ ਵਾਅਦਿਆ ਦਾ ਭਰੋਸਾ ਦੇ ਕੇ ਵੋਟਾਂ ਹਾਸਲ ਕਰਕੇ ਸੱਤਾ ਲਈ ਸੀ ਪਰੰਤੂ ਹੁਣ ਨੋਜਵਾਨਾਂ ਨੂੰ ਭੁੱਲਦੀ ਜਾ ਰਹੀ ਹੈ ਪਰ ਨੋਜਵਾਨ ਸਰਕਾਰ ਨੂੰ ਵਾਅਦਿਆ ਨੂੰ ਭੁਲਣ ਨਹੀ ਦੇਣਗੇ।ਆਗੂਆ ਨੇ ਅੱਜ ਇਥੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਨਾ ਕਰਵਾਈ ਤਾਂ ਮੁਲਾਜ਼ਮ ਲੋਹੜੀ ਵਾਲੇ ਦਿਨ 13 ਜਨਵਰੀ ਨੂੰ ਮੰਤਰੀ/ ਵਿਧਾਇਕਾਂ ਦੇ ਘਰ ਟੋਲੀਆ ਬਣਾ ਕੇ ਜਾਣਗੇ ਅਤੇ “ਐਮ.ਐਲ.ਏ ਸਾਹਿਬ ਸਾਨੂੰ ਲੋਹੜੀ ਪਾਓ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਓ” ਨਾਅਰਾਂ ਲਾਉਂਦੇ ਹੋਏ ਖਾਲੀ ਪੀਪੇ ਖੜਕਾ ਕੇ ਮੀਟਿੰਗ ਦੇ ਸਮੇਂ ਦੀ ਲੋਹੜੀ ਮੰਗਣਗੇ।

Leave a Reply