#ਕੈਪਟਨ ਅਮਰਿੰਦਰ ਨੇ ਤਨਖਾਹ ਕਮਿਸ਼ਨ ਸਮੇਤ ਮੁਲਾਜ਼ਮਾਂ ਦੀਆਂ ਹੋਰ ਸਮੱਸਿਆਵਾਂ ‘ਤੇ ਫੈਸਲਾ ਲੈਣ ਲਈ ਵਿੱਤ ਮੰਤਰੀ ਹੇਠ ਕਮੇਟੀ ਬਣਾਉਣ ਦਾ ਵਾਅਦਾ ਕੀਤਾ

Web Location
By Admin

ਪਟਿਆਲਾ, 25 ਜਨਵਰੀ: ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮੁਲਾਜ਼ਮਾਂ ਲਈ ਦੋ ਹਫਤਿਆਂ ਅੰਦਰ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ, ਤੇ ਹੋਰ ਸਮੱਸਿਆਵਾਂ ਉਪਰ ਫੈਸਲਾ ਲੈਣ ਲਈ ਵਿੱਤ ਮੰਤਰੀ ਅਧੀਨ ਇਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਮੇਟੀ ਦੀਆਂ ਸਿਫਾਰਿਸ਼ਾਂ ਨੂੰ ਬਗੈਰ ਕਿਸੇ ਦੇਰੀ ਲਾਗੂ ਕੀਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਇਹ ਭਰੋਸਾ ਵੱਖ ਵੱਖ ਸਟੇਟ ਮਿਨਿਸਟਰੀਅਲ ਸਰਵਿਸੇਜ ਯੂਨੀਅਨਾਂ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਇਕ ਵਫਦ ਨੂੰ ਦਿੱਤਾ, ਜਿਹੜਾ ਬੁੱਧਵਾਰ ਸਵੇਰੇ ਉਨ੍ਹਾਂ ਨਾਲ ਇਥੇ ਮਿਲਿਆ। ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸੇਜ ਯੂਨੀਅਨ, ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਤੇ ਵਰਕਰਜ਼ ਫੈਡਰੇਸ਼ਨ ਆਫ ਪੰਜਾਬ ਇਲੈਕਟ੍ਰੀਸਿਟੀ ਬੋਰਡ ਤੋਂ ਬਣੀ ਇਹ ਜੁਆਇੰਟ ਐਕਸ਼ਨ ਕਮੇਟੀ ਹੈ।
ਇਸ ਮੌਕੇ ਵਫਦ ਨੇ ਕੈਪਟਨ ਅਮਰਿੰਦਰ ਨੂੰ ਇਕ ਮੰਗ ਪੱਤਰ ਸੌਂਪਿਆ। ਉਨ੍ਹਾਂ ਨੇ ਧਿਆਨ ਨਾਲ ਵਫਦ ਦੀ ਗੱਲ ਨੂੰ ਸੁਣਿਆ ਤੇ ਸਰਕਾਰ ਬਣਾਉਣ ਤੋਂ ਬਾਅਦ ਪਹਿਲ ਦੇ ਅਧਾਰ ‘ਤੇ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਕੱਢਣ ਦਾ ਭਰੋਸਾ ਦਿੱਤਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਵਫਦ ਨੂੰ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਦਿਸ਼ਾ ‘ਚ ਸਮਾਂਬੱਧ ਤਰੀਕੇ ਨਾਲ ਇਕ ਐਕਸ਼ਨ ਪਲਾਨ ਨੂੰ ਅਮਲੀ ਰੂਪ ਦਿੱਤਾ ਜਾਵੇਗਾ।
ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਵਿੱਤ ਮੰਤਰੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਕਮੇਟੀ ਬਣਾਈ ਜਾਵੇਗੀ, ਜਿਹੜੀ ਪੱਕੇ ਜਾਂ ਵੈਕਲਪਿਕ ਤੌਰ ‘ਤੇ ਰਿਟਾਇਰਮੈਂਟ ਦੀ ਉਮਰ 60 ਸਾਲ ਦੀ ਤੈਅ ਕਰਨ, ਤਨਖਾਹ ਦੇ ਵਾਧੇ ‘ਚ ਵਿਸਥਾਰ ਕਰਨ ਤੇ 58 ਸਾਲ ਦੀ ਉਮਰ ਤੋਂ ਬਾਅਦ ਨੌਕਰੀ ‘ਚ ਵਿਸਥਾਰ ਹਾਸਿਲ ਕਰਨ ਵਾਲਿਆਂ ਨੂੰ ਤਰੱਕੀ ਦੇਣ ਬਾਰੇ ਉਨ੍ਹਾਂ ਦੀ ਮੰਗ, ਜਿਹੜੀ ਇਸ ਮਾਮਲੇ ‘ਚ ਵਰਤਮਾਨ ਸਮੇਂ ‘ਚ ਉਪਲਬਧ ਨਹੀਂ ਹੈ, ‘ਤੇ ਵਿਚਾਰ ਕਰੇਗੀ।
ਕੈਪਟਨ ਅਮਰਿੰਦਰ ਨੇ ਵਫਦ ਨੂੰ ਇਹ ਵੀ ਭਰੋਸਾ ਦਿੱਤਾ ਕਿ ਵਿੱਤ ਮੰਤਰੀ ਦੀ ਅਗਵਾਈ ਵਾਲੀ ਕਮੇਟੀ ਨੂੰ ਏ.ਸੀ.ਪੀ ਸਕੀਮ (ਏਸ਼ਯੋਰਡ ਕਰਿਅਰ ਪ੍ਰੋਗ੍ਰੈਸ਼ਨ ਸਕੀਮ), ਜਿਸਨੂੰ 4-9-14 ਦੇ ਨਾਂਮ ਨਾਲ ਵੀ ਜਾਣਿਆ ਜਾਂਦਾ ਹੈ, ਨੂੰ ਲਾਗੂ ਕਰਨ ਸਬੰਧੀ ਉਨ੍ਹਾਂ ਦੀ ਮੰਗ ‘ਤੇ ਕੰਮ ਕਰਨ ਦਾ ਨਿਰਦੇਸ਼ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, 2004 ਤੋਂ ਮਨਜ਼ੂਰੀ ਦਿੱਤੀ ਗਈ, ਪੁਰਾਣੀ ਪੈਨਸ਼ਨ ਸਕੀਮ ਨੂੰ ਮੁੜ ਸ਼ੁਰੂ ਕੀਤਾ ਜਾਵੇਗਾ।
ਇਸੇ ਤਰ੍ਹਾਂ, ਬਕਾਇਆ ਮਹਿੰਗਾਈ ਭੱਤੇ ਨੂੰ ਇਕਮੁਸ਼ਤ ਰਕਮ ‘ਚ ਜ਼ਾਰੀ ਕਰਨ ਸਬੰਧੀ, ਕੈਪਟਨ ਅਮਰਿੰਰਦ ਨੇ ਕਿਹਾ ਕਿ ਇਸਨੂੰ ਸੂਬੇ ਦੀ ਵਿੱਤੀ ਹਾਲਤ ਦੇ ਅਧਾਰ ‘ਤੇ, ਅਗਲੇ ਵਿੱਤੀ ਵਰ੍ਹੇ ਦੀ ਸ਼ੁਰੂਆਤ ਤੋਂ ਪ੍ਰਭਾਵੀ ਕੀਤਾ ਜਾਵੇਗਾ।
ਵਫਦ ਨੇ ਮਾਲੀਏ ਦੀ ਅਣ-ਐਲਾਨੀ ਬੰਦੀ ਨੂੰ ਸਮਾਪਤ ਕੀਤੇ ਜਾਣ ਦੀ ਮੰਗ ਕੀਤੀ, ਤਾਂ ਜੋ ਉਨ੍ਹਾਂ ਦੇ ਜਨਰਲ ਪ੍ਰੋਵੀਡੇਂਟ ਫੰਡ ਤੇ ਮੈਡੀਕਲ ਰਿਇੰਬਰਸਮੈਂਟ, ਆਦਿ ਸਬੰਧੀ ਬਕਾਇਆ ਬਿੱਲਾਂ ਨੂੰ ਬਿਨ੍ਹਾਂ ਦੇਰੀ ਕਲੀਅਰ ਕੀਤਾ ਜਾ ਸਕੇ। ਕੈਪਟਨ ਅਮਰਿੰਦਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਮਾਲੀਏ ਨੂੰ ਕਦੇ ਬੰਦ ਨਹੀਂ ਕੀਤਾ ਜਾਵੇਗਾ ਤੇ ਬਿਨ੍ਹਾਂ ਦੇਰੀ ਸਾਰੇ ਬਕਾਇਆ ਬਿੱਲਾਂ ਨੂੰ ਕਲੀਅਰ ਕੀਤਾ ਜਾਵੇਗਾ।

Leave a Reply